ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਗੈਂਗਸਟਰ ਅਮਰਪ੍...

    ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ, ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ’ਚ ਸੀ ਸ਼ਾਮਲ

    Gangster Amarpreet Samra

    ਚੰਡੀਗੜ੍ਹ। ਕੈਨੇਡਾ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਟੌਪ-10 ਗੈਂਗਸਟਰਾਂ ’ਚ ਸ਼ਾਮਲ ਅਮਰਪ੍ਰੀਤ ਸਮਰਾ ਉਰਫ਼ ਚੱਕੀ (Gangster Amarpreet Samra) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਅਮਰਪ੍ਰੀਤ ਵੈਂਕੁਅਰ ’ਚ ਵਿਆਹ ਸਮਾਰੋਹ ’ਚ ਹਿੱਸਾ ਲੈਣਾ ਆਇਆ ਸੀ। ਰਾਤ ਨੂੰ ਡਿੱਨਰ ਅਤੇ ਡਾਂਸ ਤੋਂ ਬਾਅਦ ਜਿਵੇਂ ਹੀ ਸਮਾਰੋਹ ਸਥਾਨ ਫ੍ਰੈਸਰਵਿਉ ਹਾਲ ਤੋਂ ਬਾਹਰ ਨਿੱਕਲਿਆ ਤਾਂ ਬ੍ਰਦਰਸ ਕੀਪਰਸ ਗਰੁੱਪ ਦੇ ਗੁਰਗਿਆਂ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਜਾਣਕਾਰੀ ਅਨੁਸਾਰ ਅਮਰਪ੍ਰੀਤ ਸਿੰਘ ਸਮਰਾ ਯੂਨਾਈਟਡ ਨੈਸ਼ਨਲ ਦੇ ਟੌਪ 10 ਗੈਂਗਸਟਰਾਂ ਦੀ ਲਿਸਟ ’ਚ ਸ਼ਾਮਲ ਸੀ। ਰਿਪੋਰਟ ਅਨੁਸਾਰ ਇਸ ਕਤਲ ਨੂੰ ਟਾਰਗੇਟ ਕਿਲਿੰਗ ਮੰਨਿਆ ਜਾ ਰਿਹਾ ਹੈ।

    ਕੀ ਹੈ ਮਾਮਲਾ | Gangster Amarpreet Samra

    ਜ਼ਿਕਰਯੋਗ ਹੈ ਕਿ ਇਹ ਘਟਨਾ ਕੈਨੇਡਾ ਦੇ ਸਮੇਂ ਅਨੁਸਾਰ ਰਾਤ ਨੂੰ ਕਰੀਬ 1:30 ਵਜੇ ਦੀ ਹੈ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਦੇ ਨਾਲ ਵਿਆਹ ਸਮਾਰੋਹ ’ਚ ਆਇਆ ਸੀ। ਹਮਲਾਵਰਾਂ ਨੇ ਸਬੂਤ ਮਿਟਾਉਣ ਲਈ ਉਸ ਦੀ ਗੱਡੀ ਨੂੰ ਅੱਗ ਲਾ ਦਿੱਤੀ, ਜਿਸ ’ਚ ਉਹ ਆਏ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀਆ ਆਵਾਜ਼ਾਂ ਇੰਝ ਸੁਣੀਆਂ ਜਿਵੇਂ ਮਸ਼ੀਨਗੰਨ ਨਾਲ ਫਾਇਰਿੰਗ ਕੀਤੀ ਗਈ ਹੋਵੇ।

    LEAVE A REPLY

    Please enter your comment!
    Please enter your name here