ਕਾਲੂ ਰਾਮ ਇੰਸਾਂ ਦਾ ਵੀ ਮੈਡੀਕਲ ਖੋਜਾਂ ’ਚ ਪਿਆ ਹਿੱਸਾ

Medical Research
ਬਠਿੰਡਾ: ਸਰੀਰਦਾਨੀ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾਣ ਦਾ ਦਿ੍ਰਸ਼ ਅਤੇ ਸਰੀਰਦਾਨੀ ਦੀ ਫਾਈਲ ਫੋਟੋ

ਮਿ੍ਰਤਕ ਦੇਹ Medical Research ਲਈ ਕੀਤੀ ਦਾਨ

ਬਠਿੰਡਾ (ਸੁਖਨਾਮ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਏਰੀਆ ਗੁਰੂ ਨਾਨਕ ਪੁਰਾ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ (Medical Research) ਲਈ ਦਾਨ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਲੂ ਰਾਮ ਇੰਸਾਂ (63) ਪੁੱਤਰ ਸੇਵਾ ਰਾਮ, ਗੁਰੂ ਨਾਨਕ ਪੁਰਾ, ਬਠਿੰਡਾ ਬੀਤੇ ਦਿਨੀਂ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਨ੍ਹਾਂ ਦੀ ਪਤਨੀ ਪੁਸ਼ਪਾ ਇੰਸਾਂ, ਪੁੱਤਰ ਹਰੀਸ਼ ਇੰਸਾਂ, ਧੀ ਜੋਤੀ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਅਵਸਥੀ ਆਯੁਰਵੈਦਿਕ ਮੈਡੀਕਲ ਕਾਲਜ ਨਾਲਾਗੜ੍ਹ, ਸੋਲਨ, ਹਿਮਾਚਲ ਪ੍ਰਦੇਸ਼ ਨੂੰ ਦਾਨ ਕਰ ਦਿੱਤਾ ਮਿ੍ਰਤਕ ਦੇਹ ਨੂੰ ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਲੂ ਰਾਮ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਕਾਲੂ ਰਾਮ ਇੰਸਾਂ ਤੇਰਾ ਨਾਮ ਰਹੇਗਾ ਅਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।

ਬਲਾਕ ਬਠਿੰਡਾ ’ਚ ਹੋਇਆ 98ਵਾਂ ਸਰੀਰਦਾਨ

ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਰੀਤ ਪੁੱਤਰ-ਧੀ ਇੱਕ ਸਮਾਨ ’ਤੇ ਚੱਲਦਿਆਂ ਕਾਲੂ ਰਾਮ ਇੰਸਾਂ ਦੀ ਧੀ ਅਤੇ ਨੂੰਹ ਨੇ ਅਰਥੀ ਨੂੰ ਮੋਢਾ ਵੀ ਦਿੱਤਾ ਇਸ ਮੌਕੇ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਸਚਵਿੰਦਰ ਇੰਸਾਂ ਨੇ ਦੱਸਿਆ ਕਿ ਕਾਲੂ ਰਾਮ ਇੰਸਾਂ ਨੇ ਜੀਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਲਗਭਗ 30 ਸਾਲ ਪਹਿਲਾਂ ਕਾਲੂ ਰਾਮ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਹ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਤੇ ਹਮੇਸ਼ਾ ਹੀ ਭਜਨ-ਸਿਮਰਨ ਨੂੰ ਤਰਜੀਹ ਦਿੰਦੇ ਸਨ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਬਾਰਾ ਸਿੰਘ ਇੰਸਾਂ ਨੇ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਇਸ ਦੁੱਖ ਦੀ ਘੜੀ ਵਿਚ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤਰਜੀਹ ਦਿੱਤੀ ਇਸ ਮੌਕੇ ਏਰੀਆ ਗੁਰੂ ਨਾਨਕ ਪੁਰਾ ਦੇ ਪ੍ਰੇਮੀ ਸਮਿਤੀ ਤੇ ਸੇਵਾਦਾਰ ਦਰਸ਼ਨ ਮੁਖੀ ਇੰਸਾਂ, ਸੁਰਜੀਤ ਇੰਸਾਂ ਬੈਂਕ ਵਾਲੇ, ਗੁਰਜੀਤ ਇੰਸਾਂ, ਡਾ. ਰਾਜੇਸ਼ ਇੰਸਾਂ, ਭੈਣ ਗੁਰਦਰਸ਼ਨਾ ਇੰਸਾਂ, ਪਿੰਕੀ ਇੰਸਾਂ, ਸੀਮਾ ਇੰਸਾਂ ਅਤੇ ਰਾਣੀ ਇੰਸਾਂ ਤੋਂ ਇਲਾਵਾ ਬਲਾਕ ਬਠਿਡਾ ਦੇ ਵੱਖ-ਵੱਖ ਏਰੀਆਂ ਦੇ ਪ੍ਰੇਮੀ ਸਮਿਤੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ ਅਤੇ ਸਾਧ-ਸੰਗਤ ਹਾਜਰ ਸੀ।

ਇੱਕ ਮਹੀਨੇ ’ਚ ਹੋਏ 3 ਸਰੀਰਦਾਨ | Medical Research

ਬਲਾਕ ਬਠਿੰਡਾ ’ਚ ਹੁਣ ਤੱਕ 98 ਸਰੀਰਦਾਨ ਹੋ ਚੁੱਕੇ ਹਨ ਇਸ ਮਈ ਮਹੀਨੇ ਵਿਚ ਹੁਣ ਤੱਕ ਬਲਾਕ ਬਠਿੰਡਾ ਵਿਚ 3 ਸਰੀਰਦਾਨ ਹੋ ਚੁੱਕੇ ਹਨ ਇਸ ਤੋਂ ਪਹਿਲਾਂ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਦੀ ਸਾਧ-ਸੰਗਤ ਵੱਲੋਂ 2 ਮਈ ਨੂੰ ਸੇਵਾਦਾਰ ਓਮਕਾਰ ਇੰਸਾਂ ਅਤੇ 14 ਮਈ ਨੂੰ ਸੇਵਾਦਾਰ ਦਰਸ਼ਨ ਸਿੰੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ

ਇਹ ਵੀ ਪੜ੍ਹੋ : ਬਹੁਤੀਆਂ ਸਰਪੰਚ ਔਰਤਾਂ ਦੇ ਪਤੀ ਹੀ ਕਰਦੇ ਨੇ ਅਸਲ ਸਰਪੰਚੀ