(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਤਲਵੰਡੀ ਸਾਬੋ ਫਿਰੌਤੀ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਇਸ ਮਾਮਲੇ ਵਿੱਚ ਤਲਵੰਡੀ ਸਾਬੋ ਦੇ ਗੈਂਗਸਟਰ ਮਨਦੀਪ ਸਿੰਘ ਮੰਨਾ ਨੂੰ ਨਾਮਜ਼ਦ ਕਰਕੇ ਕੇਂਦਰੀ ਜੇਲ੍ਹ ਫਿਰੋਜਪੁਰ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਪੁਲਿਸ ਨੇ ਤਲਵੰਡੀ ਸਾਬੋ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਵਧੇਰੀ ਜਾਂਚ ਪੜਤਾਲ ਲਈ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਜੇਲ੍ਹ ਵਿੱਚ ਬੰਦ ਉਕਤ ਗੈਂਗਸਟਰ ਦੇ ਨਾਂਅ ’ਤੇ ਕੁੱਝ ਵਿਅਕਤੀਆਂ ਵੱਲੋਂ ਉਕਤ ਗੈਂਗਸਟਰ ਦੇ ਨਾਂਅ ਹੇਠ ਤਲਵੰਡੀ ਸਾਬੋ ਦੇ ਦੁਕਾਨਦਾਰ ਤੋਂ ਲੱਖਾਂ ਦੀਆਂ ਫਿਰੌਤੀਆਂ ਇਕੱਠੀਆਂ ਕੀਤੀਆਂ ਹਨ ਉਪਰੰਤ ਤਲਵੰਡੀ ਸਾਬੋ ਦੇ ਦੁਕਾਨਦਾਰਾਂ ਨੇ ਇੱਕਮੁੱਠ ਹੋ ਕੇ ਬਜਾਰ ਬੰਦ ਕਰ ਕੇ ਧਰਨਾ ਦੇ ਦਿੱਤਾ ਸੀ ਜੋ ਦੋ ਦਿਨ ਜਾਰੀ ਰਿਹਾ ਉਪਰੰਤ ਜ਼ਿਲ੍ਹੇ ਦੇ ਐੱਸਐੱਸਪੀ ਜੇ. ਇਲਨਚੇਲੀਅਨ ਨੇ ਤਲਵੰਡੀ ਸਾਬੋ ਸ਼ਹਿਰ ਦੇ ਦੁਕਾਨਦਾਰਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਮਨਪ੍ਰੀਤ ਸਿੰਘ ਮੰਨਾ ਸਮੇਤ ਸ਼ਹਿਰ ਦੇ ਦੋ ਮੌਜਿਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਤੇ ਦੁਕਾਨਦਾਰਾਂ ਨੂੰ ਇਨਸਾਫ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ ਸੀ।
ਇਹ ਵੀ ਪੜ੍ਹੋ : ਤੀਜੇ ਮੈਚ ’ਚ ਭਾਰਤ ਦੀ ਧਮਾਕੇਦਾਰ ਜਿੱਤ, ਦੱਖਣੀ ਅਫੀਰਕਾ ਨੂੰ 2-1 ਨਾਲ ਹਰਾਇਆ
ਸੂਤਰਾਂ ਅਨੁਸਾਰ ਉਸੇ ਕੜੀ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ’ਤੇ ਤਲਵੰਡੀ ਸਾਬੋ ਪੁਲਿਸ ਨੇ ਗੈਂਗਸਟਰ ਨੂੰ ਪ੍ਰੋਟਕਸਨ ਵਰੰਟ ’ਤੇ ਲਿਆ ਕੇ ਮਾਣਯੋਗ ਅਦਾਲਤ ਤੋਂ 8 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 4 ਦਿਨ ਦਾ ਦਿੱਤਾ ਹੈ ਜਿਸ ’ਤੇ ਪੁਲਿਸ ਫਿਰੌਤੀਆਂ ਵਾਲੇ ਮਾਮਲੇ ਦੀ ਤਹਿ ਤੱਕ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ