ਤੀਜੇ ਮੈਚ ’ਚ ਭਾਰਤ ਦੀ ਧਮਾਕੇਦਾਰ ਜਿੱਤ, ਦੱਖਣੀ ਅਫੀਰਕਾ ਨੂੰ 2-1 ਨਾਲ ਹਰਾਇਆ

7 ਵਿਕਟਾਂ ਨਾਲ ਜਿੱਤਿਆ ਭਾਰਤ (India vs South Africa)

ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ, ਸੁਭਮਨ ਗਿੱਲ ਨੇ 49 ਦੌੜਾਂ ਬਣਾਈਆਂ

(ਸੱਚ ਕਹੂੰ ਨਿਊਜ਼) ਰਾਂਚੀ। ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ’ਚ ਧਮਾਕੇਦਾਰ ਜਿੱਤ ਦਰਜ ਕੀਤਾ। ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕੀਤੀ। 100 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਤਿੰਨ ਵਿਕਟਾਂ ਗੁਆ 19.1 ਓਵਰਾਂ ’ਚ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਾਆਂ 20 ਓਵਰਾਂ ’ਚ ਦੋ ਵਿਕਟਾਂ ਗੁਆ ਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ ਹੈ। ਹਾਲਾਂਕਿ ਭਾਰਤ ਦੇ ਕਪਤਾਨ ਸੇਖਰ ਧਵਨ ਛੇਤੀ ਆਊਂਟ ਹੋ ਗਏ ਉਹ 13 ਗੇਂਦਾਂ ’ਤੇ 8 ਦੌੜਾਂ ਹੀ ਬਣਾ ਸਕੇ।

ਇਸ ਤੋਂ ਇਲਾਵਾ ਈਸ਼ਾਨ ਕਿਸ਼ਨ ਵੀ ਕੁਛ ਖਾਸ ਨਹੀਂ ਕਰ ਸਕੇ ਸਿਰਫ ਗੇਂਦਾਂ ’ਤੇ 10 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦੇ ਦੋ ਬੱਲਬਾਜ਼ਾਂ ਦੇ ਛੇਤੀ ਆਊਂਟ ਹੋਣ ਤੋਂ ਬਾਅਦ ਸ੍ਰੇਅਸ਼ ਅਈਅਰ ਅਤੇ ਸੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਮਜ਼ਬੂਤੀ ਦਿੱਤੀ। ਹਾਲਾਂਕਿ ਸੁਭਮਨ ਗਿੱਲ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਏ ਉਹ 49 ਦੌੜਾਂ ਦੀ ਪਾਰੀ ਖੇਡੀ ਕੇ ਆਊਟ ਹੋਏ। ਉਦੋਂ ਤੱਕ ਭਾਰਤ ਜਿੱਤ ਦੇ ਨੇੜੇ ਪਹੁੰਚ ਚੁੱਕਿਆ ਸੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸੰਜੂ ਸ਼ੈਮਸ਼ਨ 2 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਸ੍ਰੇਅਸ਼ ਅਈਅਰ 23 ਗੇਂਦਾਂ ’ਤੇ 28 ਦੌੜਾਂ ਬਣਾ ਕੇ ਨਾਬਾਦ ਰਹੇ ।

ਇਹ ਵੀ ਪੜ੍ਹੋ : ਪੂਜਨੀਕ ਡਾ. ਐੱਮਐੱਸਜੀ ਦੀ ਰਹਿਮਤ, ਪਿਆਰੇ ਦਾਤਾ ਜੀ ਨੇ ਭਰਮ ਦੂਰ ਕਰ ਦਿੱਤਾ

ਭਾਰਤ ਨੇ ਟਾਸ ਜਿੱਤ ਕੇ ਕੀਤੀ ਗੇਂਦਬਾਜ਼ੀ

ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਜੋ ਬਿਲਕੁਲ ਸਹੀ ਸਾਬਿਤ ਹੋਇਆ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਫਰੀਕੀ ਟੀਮ 27.1 ਓਵਰਾਂ ‘ਚ 99 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਹ ਦੱਖਣੀ ਅਫਰੀਕਾ ਦਾ ਭਾਰਤ ਖਿਲਾਫ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 1999 ‘ਚ ਭਾਰਤ ਨੇ ਅਫਰੀਕੀ ਟੀਮ ਨੂੰ 117 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਸ਼ਾਹਬਾਜ਼ ਅਹਿਮਦ, ਮੁਹੰਮਦ ਸਿਰਾਜ ਅਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਹਾਸਲ ਕੀਤੀਆਂ।

12 ਸਾਲਾਂ ਬਾਅਦ ਜਿੱਤੀ ਲੜੀ

, 12 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਉਨ੍ਹਾਂ ਦੀ ਧਰਤੀ ‘ਤੇ ਵਨਡੇ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ 2010 ‘ਚ ਟੀਮ ਇੰਡੀਆ ਨੇ ਆਖਰੀ ਵਾਰ ਸੀਰੀਜ਼ 2-1 ਨਾਲ ਜਿੱਤੀ ਸੀ। ਇਸ ਦੇ ਨਾਲ ਹੀ 2015 ‘ਚ ਧੋਨੀ ਦੀ ਕਪਤਾਨੀ ‘ਚ ਭਾਰਤ 5 ਮੈਚਾਂ ਦੀ ਵਨਡੇ ਸੀਰੀਜ਼ ‘ਚ 2-3 ਨਾਲ ਹਾਰ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ