ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਨੁੱਖਤਾ ਦੇ ਲੇਖੇ

Body Donation
ਮੋਗਾ: ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਐਂਬੂਲੈਂਸ ਰਾਹੀਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਸਰਪੰਚ ਤੇ ਹੋਰ ਸਾਧ-ਸੰਗਤ।

ਮ੍ਰਿਤਕ ਦੇਹ ਸੰਤੋਸ਼ ਮੈਡੀਕਲ ਕਾਲਜ ਪ੍ਰਤਾਪ ਵਿਹਾਰ ਸੈਕਟਰ-12 ਗਾਜੀਆਬਾਦ ਉੱਤਰ ਪ੍ਰਦੇਸ਼ ਨੂੰ ਕੀਤੀ ਦਾਨ

(ਵਿੱਕੀ ਕੁਮਾਰ) ਮੋਗਾ। ਪਿੰਡ ਘੱਲ ਕਲਾਂ ਦੇ ਮੁਖਤਿਆਰ ਸਿੰਘ ਇੰਸਾਂ (85) ਨੇ ਵੀ ਬਲਾਕ ਮੋਗਾ ਦੇ ਮਹਾਨ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਅੱਜ ਦੇ ਘੋਰ ਕਲਯੁੱਗ ’ਚ ਜਿੱਥੇ ਕੋਈ ਆਪਣੇ ਸਰੀਰ ਦਾ ਇੱਕ ਵਾਲ ਤੱਕ ਨਹੀਂ ਦਿੰਦਾ ਉੱਥੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 142 ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ ਚੜ੍ਹ ਕੇ ਅੰਜਾਮ ਦੇ ਰਹੇ ਹਨ। ਉਸੇ ਦੀ ਹੀ ਮਿਸਾਲ ਅੱਜ ਮੋਗਾ ’ਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੈਡੀਕਲ ਖੋਜਾਂ ਲਈ ਦਾਨ ( Body Donation) ਕੀਤਾ।

ਇਹ ਵੀ ਪੜ੍ਹੋ : ਪੂਜਨੀਕ ਡਾ. ਐੱਮਐੱਸਜੀ ਦੀ ਰਹਿਮਤ, ਪਿਆਰੇ ਦਾਤਾ ਜੀ ਨੇ ਭਰਮ ਦੂਰ ਕਰ ਦਿੱਤਾ

ਜਾਣਕਾਰੀ ਮੁਤਾਬਿਕ ਮੁਖਤਿਆਰ ਸਿੰਘ ਇੰਸਾਂ ਦਾ ਸੋਮਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ, ਜਿਸ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਮੋਗਾ ਦੇ ਜ਼ਿੰਮੇਵਾਰਾਂ ਦੇ ਜਰੀਏ ਤੁਰੰਤ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਂਕੜਿਆਂ ਦੀ ਗਿਣਤੀ ’ਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਸੰਤੋਸ਼ ਮੈਡੀਕਲ ਕਾਲਜ ਪ੍ਰਤਾਪ ਵਿਹਾਰ ਸੈਕਟਰ-12 ਗਾਜੀਆਬਾਦ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। ਸਰਪੰਚ ਸਿਮਰਜੀਤ ਸਿੰਘ ਰਿੱਕੀ ਨੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਕਾਲਜ ਲਈ ਰਵਾਨਾ ਕੀਤਾ।

ਹਰ ਪਾਸੇ ਹੋ ਰਹੀ ਹੈ ਸ਼ਲਾਘਾ

ਅੱਜ ਇਸ ਭਲਾਈ ਕਾਰਜ ਦੀ ਹਰ ਨਗਰ ਵਾਸੀ ਸ਼ਲਾਘਾ ਕਰ ਰਿਹਾ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਬੇਟਾ-ਬੇਟੀ ਇਕ ਸਮਾਨ ’ਤੇ ਚਲਦਿਆਂ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ ਨੇ ਮੋਢਾ ਦਿੱਤਾ। ਬਲਾਕ ਮੋਗਾ ਦੇ ਜ਼ਿੰਮੇਵਾਰ ਚਰਨ ਸਿੰਘ ਇੰਸਾਂ ਨੇ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਬਾਰੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸੈਂਕੜੇ ਲੋਕਾਂ ਨੂੰ ਡੇਰਾ ਸੱਚਾ ਸੌਦਾ ’ਚ ਲਿਜਾ ਕੇ ਨਸ਼ਾ ਛੁਡਵਾਇਆ ਤੇ ਰਾਮ ਨਾਮ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਰੀਰਦਾਨੀ ਦਾ ਪਰਿਵਾਰ, ਰਿਸ਼ਤੇਦਾਰ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਤਜਿੰਦਰ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਮਾਸਟਰ ਭਗਵਾਨ ਦਾਸ, ਪ੍ਰੇਮ ਇੰਸਾਂ, ਮਨਜੀਤ ਸਿੰਘ, ਹਰਭਜਨ ਸਿੰਘ, ਅਸ਼ੋਕ ਕੁਮਾਰ, ਵਿਜੈ ਬਿੱਟੂ, ਬਲਵਿੰਦਰ ਸਿੰਘ ਅਤੇ ਬਲਾਕ ਦੀ ਸਾਰੀ ਕਮੇਟੀ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਬਹੁਤ ਚੰਗਾ ਉਪਰਾਲਾ: ਹੈਲਥ ਸੁਪਰਵਾਈਜਰ

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਬਲਰਾਜ ਸਿੰਘ ਹੈਲਥ ਸੁਪਰਵਾਈਜ਼ਰ ਡਰੋਲੀ ਭਾਈ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਬਹੁਤ ਚੰਗਾ ਉਪਰਾਲਾ ਹੈ। ਇਸ ਨਾਲ ਡਾਕਟਰ ਬਣ ਰਹੇ ਬੱਚਿਆਂ ਨੂੰ ਬਹੁਤ ਲਾਹਾ ਮਿਲੇਗਾ।

ਸਰੀਰਦਾਨ ਕਰਨਾ ਬਹੁਤ ਮਹਾਨ ਸੇਵਾ: ਸਰਪੰਚ

ਇਸ ਮੌਕੇ ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ ਰਿੱਕੀ ਗਿੱਲ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ ਕਈ ਸਰੀਰਦਾਨ ਕੀਤੇ ਹਨ। ਜੋ ਕਿ ਬਹੁਤ ਮਹਾਨ ਸੇਵਾ ਹੈ ਸਰਪੰਚ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਭਵਿੱਖ ’ਚ ਵੀ ਡੇਰਾ ਸ਼ਰਧਾਲੂ ਇਸੇ ਤਰ੍ਹਾਂ ਹੀ ਸਰੀਰਦਾਨ ਕਰਕੇ ਸਮਾਜ ਦਾ ਭਲਾ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਮੁਖਤਿਆਰ ਸਿੰਘ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉਪਰ ਉਠਕੇ ਇਹ ਸੇਵਾ ਕਾਰਜ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ