ਨਵੀਂ ਦਿੱਲੀ। ਗੈਂਗਸਟਰ ਸੁਨੀਲ ਮਾਨ ਉਰਫ਼ ਟਿੱਲੂ ਤਾਜਪੁਰੀਆ ‘ਤੇ ਮੰਗਲਵਾਰ ਸਵੇਰੇ ਦਿੱਲੀ ਦੀ ਤਿਹਾੜ ਜੇਲ੍ਹ ‘ਚ ਵਿਰੋਧੀ ਗੈਂਗ ਦੇ ਚਾਰ ਕੈਦੀਆਂ ਨੇ ਕਥਿਤ ਤੌਰ ‘ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਤਿਹਾੜ ਜੇਲ੍ਹ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜੇਲ੍ਹ ਅਧਿਕਾਰੀਆਂ ਮੁਤਾਬਕ ਟਿੱਲੂ (33) ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰੋਹਿਣੀ ਅਦਾਲਤ ਗੋਲੀ ਕਾਂਡ ਦਾ ਮੁਲਜ਼ਮ ਟਿੱਲੂ ਜੇਲ੍ਹ ਵਿੱਚ ਉੱਚ ਸੁਰੱਖਿਆ ਵਾਲੇ ਵਾਰਡ ਦੀ ਹੇਠਲੀ ਮੰਜ਼ਿਲ ਵਿੱਚ ਬੰਦ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸ਼ਟਰ ਗੋਲਡੀ ਬਰਾੜ (Gangster Goldy Brar) ਨੇ ਲਈ ਹੈ।
ਤਿਹਾੜ ’ਚ ਗੈਂਗਸਟਰ ਟਿੱਲੂ ਦਾ ਕਤਲ, ਗੋਗੀ ਗੈਂਗ ਨੇ 2 ਥਾਵਾਂ ਤੋਂ ਗਰਿੱਲ ਕੱਟੀ, ਹਾਈ ਸਕਿਓਰਿਟੀ ਵਾਰਡ ’ਚ ਕਤਲ
ਨਵੀਂ ਦਿੱਲੀ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੰਗਲਵਾਰ ਨੂੰ ਗੈਂਗਸਟਰ ਸੁਨੀਲ ਉਰਫ ਟਿੱਲੂ ਤਾਜਪੁਰੀਆ (Gangster Tillu) ਦਾ ਕਤਲ ਕਰ ਦਿੱਤਾ ਗਿਆ। ਤਿਹਾੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਤਲ ਜਤਿੰਦਰ ਗੋਗੀ ਗੈਂਗ ਦੇ ਯੋਗੇਸ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ ਖਾਨ ਨੇ ਕੀਤਾ ਸੀ। ਟਿੱਲੂ ਨੂੰ ਹਾਈ ਸਕਿਓਰਿਟੀ ਵਾਰਡ ’ਚ ਰੱਖਿਆ ਗਿਆ ਸੀ, ਜਿੱਥੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਟਿੱਲੂ (Gangster Tillu) ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇੱਕ ਮਹੀਨੇ ਵਿੱਚ ਤਿਹਾੜ ਜੇਲ੍ਹ ਵਿੱਚ ਮਾਰਿਆ ਗਿਆ ਇਹ ਦੂਜਾ ਗੈਂਗਸਟਰ ਹੈ। ਟਿੱਲੂ ਰੋਹਿਣੀ ਕੋਰਟ ਵਿੱਚ 24 ਸਤੰਬਰ 2021 ਨੂੰ ਹੋਈ ਗੋਲੀਬਾਰੀ ਦਾ ਦੋਸ਼ੀ ਸੀ। ਉਸ ਦੇ ਗਰੋਹ ਦੇ ਦੋ ਮੈਂਬਰਾਂ ਨੇ ਅਦਾਲਤ ਵਿੱਚ ਜਤਿੰਦਰ ਗੋਗੀ ਦਾ ਕਤਲ ਕਰ ਦਿੱਤਾ। ਉਹ ਵਕੀਲ ਦੇ ਕੱਪੜੇ ਪਾ ਕੇ ਅਦਾਲਤ ਵਿੱਚ ਆਇਆ ਸੀ। ਦੋਵੇਂ ਸੂਟਰਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਹੀ ਗੋਲੀ ਮਾਰ ਦਿੱਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ