ਗਾਂਧੀ ਜੀ ਵੀ ਲੱਗੇ ਲਾਈਨ ’ਚ

ਗਾਂਧੀ ਜੀ ਵੀ ਲੱਗੇ ਲਾਈਨ ’ਚ

ਸਾਬਰਮਤੀ ਆਸ਼ਰਮ ’ਚ ਇਹ ਨਿਯਮ ਸੀ ਕਿ ਉੱਥੇ ਭੋਜਨ ਸਮੇਂ ਦੋ ਵਾਰ ਘੰਟੀ ਵਜਾਈ ਜਾਂਦੀ ਸੀ ਉਸ ਘੰਟੀ ਦੀ ਆਵਾਜ਼ ਸੁਣ ਕੇ ਆਸ਼ਰਮ ’ਚ ਰਹਿਣ ਵਾਲੇ ਸਾਰੇ ਲੋਕ ਭੋਜਨ ਖਾਣ ਲਈ ਆ ਜਾਂਦੇ ਸਨ ਜੋ ਲੋਕ ਦੂਜੀ ਵਾਰ ਘੰਟੀ ਵੱਜਣ ’ਤੇ ਵੀ ਨਹੀਂ ਪਹੁੰਚ ਸਕਦੇ ਸਨ, ਉਨ੍ਹਾਂ ਨੂੰ ਦੂਜੀ ਲਾਈਨ ਲੱਗਣ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ

ਇੱਕ ਦਿਨ ਦੀ ਗੱਲ ਹੈ ਕਿ ਮਹਾਤਮਾ ਗਾਂਧੀ ਸਮੇਂ ’ਤੇ ਹਾਜ਼ਰ ਨਾ ਹੋ ਸਕੇ ਉਦੋਂ ਤੱਕ ਭੋਜਨ ਵਰਤਾਉਣਾ ਬੰਦ ਹੋ ਗਿਆ ਸੀ ਨਤੀਜੇ ਵਜੋਂ ਉਨ੍ਹਾਂ ਨੂੰ ਦੂਜੀ ਲਾਈਨ ਲੱਗਣ ਤੱਕ ਇੰਤਜ਼ਾਰ ਕਰਨਾ ਪਿਆ ਮਹਾਤਮਾ ਗਾਂਧੀ ਲਾਈਨ ’ਚ ਲੱਗੇ ਸਨ, ਤਾਂ ਇੱਕ ਵਿਅਕਤੀ ਵਿਅੰਗਮਈ ਸ਼ਬਦਾਂ ’ਚ ਬੋਲਿਆ, ‘‘ਅੱਜ ਤਾਂ ਬਾਪੂ ਵੀ ਲਾਈਨ ’ਚ ਲੱਗੇ ਹਨ’’ ਗਾਂਧੀ ਜੀ ਮੁਸਕਰਾ ਕੇ ਬੋਲੇ, ‘‘ਨਿਯਮ ਤਾਂ ਸਾਰਿਆਂ ਲਈ ਇੱਕੋ-ਜਿਹਾ ਹੀ ਹੋਣਾ ਚਾਹੀਦਾ ਹੈ ਜੋ ਨਿਯਮ ਦਾ ਪਾਲਣ ਨਾ ਕਰਨ ਦੀ ਭੁੱਲ ਕਰੇ, ਉਸ ਨੂੰ ਸਜ਼ਾ ਵੀ ਭੁਗਤਣੀ ਚਾਹੀਦੀ ਹੈ’’

ਲੰਕਨ ਦਾ ਰਹੱਸ ਕਿਸੇ ਵਿਅਕਤੀ ਨੇ ਅਬਰਾਹਿਮ ਲੰਕਨ ਨੂੰ ਪੁੱਛਿਆ, ‘‘ਜਨਾਬ, ਤੁਸੀਂ ਆਮ ਨਾਗਰਿਕ ਤੋਂ ਰਾਸ਼ਟਰਪਤੀ ਵਰਗੇ ਅਹਿਮ ਨਾਗਰਿਕ ਕਿਵੇਂ ਬਣੇ?’’ ਲੰਕਨ ਮੁਸਕਰਾਉਂਦੇ ਹੋਏ ਬੋਲੇ, ‘‘ਮੈਂ ਕਦਮ-ਕਦਮ ’ਤੇ ਆਪਣੀ ਪਰਖ਼ ਕੀਤੀ ਹਰੇਕ ਅਸਫ਼ਲਤਾ ਤੋਂ ਕੁਝ ਸਿੱਖਿਆ ਫਿਰ ਸੰਭਲਿਆ ਤੇ ਆਪਣੀਆਂ ਗਲਤੀਆਂ ਨੂੰ ਠੀਕ ਕਰਦਿਆਂ ਆਪਣਾ ਰਾਹ ਆਪਣੇ-ਆਪ ਬਣਾਉਂਦਾ ਗਿਆ ਇਹੀ ਰਹੱਸ ਹੈ, ਮੇਰੇ ਰਾਸ਼ਟਰਪਤੀ ਬਣਨ ਦਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ