ਮੰਤਰੀਆਂ ਤੋਂ ਲੈ ਕੇ ਪਰਿਵਾਰਾਂ ਨੂੰ ਵੀ ਮਿਲੀ ਹੋਈ ਸੀ ਸੁਰੱਖਿਆ, ਚਲੀ ਕੈਂਚੀ ਤਾਂ ਵਾਪਸ ਹੋਏ 408 ਸੁਰੱਖਿਆ ਕਰਮਚਾਰੀ

secorti, Security Personnel

ਗੁਰਪ੍ਰੀਤ ਕਾਂਗਰਸ ਤੋਂ 20 ਕਮਾਂਡੋ ਅਤੇ 1 ਪੁਲਿਸ ਕਰਮਚਾਰੀ ਲਿਆ ਵਾਪਸ (Security)

  • ਸਾਬਕਾ ਵਿਧਾਇਕ ਕੇਵਲ ਢਿੱਲੋਂ ਦੇ 2 ਪੁੱਤਰਾਂ ਨੂੰ ਮਿਲੀ ਹੋਏ ਸਨ 2-2 ਪੁਲਿਸ ਕਰਮਚਾਰੀ
  • ਰਾਜਾ ਵੜਿੰਗ ਦੇ 15 ਅਤੇ ਉੁਨ੍ਹਾਂ ਦੇ ਪਰਿਵਾਰ ਤੋਂ ਵਾਪਸ ਲਏ 3 ਸੁਰੱਖਿਆ ਕਰਮਚਾਰੀ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਉਨਾਂ ਦੀ ਪਤਨੀ ਤੱਕ ਨੂੰ ਕਾਂਗਰਸ ਸਰਕਾਰ ਨੇ ਫਾਲਤੂ ਸੁਰੱਖਿਆ ਦਿੱਤੀ ਹੋਈ ਸੀ। ਹੁਣ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸੁਰੱਖਿਆ (Security) ਦੀ ਸਮੀਖਿਆ ਹੋਈ ਤਾਂ ਕੈਬਨਿਟ ਮੰਤਰੀਆਂ ਤੋਂ ਲੈ ਕੇ ਉਨਾਂ ਦੀ ਪਤਨੀ ਤੱਕ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ 33 ਪੁਲਿਸ ਕਰਮਚਾਰੀਆਂ ਅਤੇ ਕਮਾਂਡੋ ਦਾ ਘੇਰਾ ਲੈ ਕੇ ਚਲਦੇ ਸਨ ਤਾਂ ਹੁਣ ਉਨਾਂ ਦੀ ਸੁਰੱਖਿਆ ਵਿੱਚੋਂ 10 ਕਮਾਡੋ ਅਤੇ 5 ਪੁਲਿਸ ਕਰਮਚਾਰੀ ਵਾਪਸ ਲੈ ਲਏ ਗਏ। ਰਾਜਾ ਵੜਿੰਗ ਦੀ ਪਤਨੀ ਅਮਰਿਤ ਵੜਿੰਗ ਕੋਲ ਵੀ 3 ਕਮਾਂਡੋ ਦੀ ਸੁਰੱਖਿਆ ਸੀ, ਜਿਸ ਨੂੰ ਬੋਲੋੜਾ ਘੋਸ਼ਿਤ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਤਿੰਨ ਕਮਾਂਡੋ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

272 ਲੀਡਰਾਂ ਤੋਂ ਸੁਰੱਖਿਆ ਵਾਪਸ ਲਈ

ਸਿਰਫ਼ ਇਨਾਂ ਦੋਹਾਂ ਦੀ ਨਹੀਂ ਸਗੋਂ 272 ਲੀਡਰਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ, ਜਿਨਾਂ ਵਿੱਚ ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕ ਅਤੇ ਸੰਸਦ ਮੈਂਬਰ ਸ਼ਾਮਲ ਹਨ ਅਤੇ ਬੋਰਡ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਲੈ ਕੇ ਆਮ ਕਾਂਗਰਸੀ ਲੀਡਰ ਸ਼ਾਮਲ ਹਨ। ਇਨਾਂ 272 ਲੀਡਰਾਂ ਦੀ ਸੁਰੱਖਿਆ ਕਟੌਤੀ ਨਾਲ ਪੰਜਾਬ ਪੁਲਿਸ ਨੂੰ ਕੰਮ ਕਰਨ ਲਈ 408 ਪੁਲਿਸ ਕਰਮਚਾਰੀ ਵਾਪਸ ਮਿਲੇ ਹਨ। ਇਸ ਦੇ ਨਾਲ ਹੀ 21 ਦੇ ਕਰੀਬ ਗੱਡੀਆਂ ਨੂੰ ਵੀ ਵਾਪਸ ਮੰਗਾਇਆ ਗਿਆ ਹੈ, ਜਿਹੜੀ ਇਨ੍ਹਾਂ ਨੂੰ ਐਸਕਾਰਟ ਕਰਦੀ ਸੀ।

ਇਸ ਸੂਚੀ ਵਿੱਚ ਮਨਪ੍ਰੀਤ ਬਾਦਲ ਵੀ ਸ਼ਾਮਲ ਹਨ ਪਰ ਉਨਾਂ ਦੀ ਸੁਰੱਖਿਆ ਵਿੱਚ ਸਿਰਫ਼ 1 ਪੁਲਿਸ ਕਰਮਚਾਰੀ ਦੀ ਹੀ ਕਟੌਤੀ ਕੀਤੀ ਗਈ ਹੈ ਅਤੇ ਉਨਾਂ ਨੂੰ ਹੁਣ ਵੀ 21 ਪੁਲਿਸ ਕਰਮਚਾਰੀਆਂ ਦਾ ਘੇਰਾ ਰਹੇਗਾ। ਇਥੇ ਹੀ ਮੌਜੂਦਾ ਕੈਬਨਿਟ ਮੰਤਰੀਆਂ ਲਈ 18 ਪੁਲਿਸ ਕਰਮਚਾਰੀਆਂ ਦਾ ਸੁਰੱਖਿਆ ਘੇਰਾ ਤੈਅ ਕਰਦੇ ਹੋਏ ਉਸ ਤੋਂ ਉੱਪਰ ਮਿਲੀ ਹੋਈ ਸੁਰੱਖਿਆ ਨੂੰ ਵਾਪਸ ਲਿਆ ਜਾ ਰਿਹਾ ਹੈ। ਇਸ ਵਿੱਚ ਤਿ੍ਰਪਤ ਰਾਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ, ਰਣਦੀਪ ਸਿੰਘ ਨਾਭਾ, ਰਾਜਕੁਮਾਰ ਵੇਰਕਾ, ਅਰੁਣਾ ਚੌਧਰੀ, ਬ੍ਰਹਮ ਮਹਿੰਦਰਾ, ਸੰਗਤ ਗਿਲਚੀਆਂ ਅਤੇ ਸੰਸਦ ਮੈਂਬਰਾਂ ਵਿੱਚ ਮਨੀਸ਼ ਤਿਵਾੜੀ ਤੇ ਸੰਤੋਖ ਚੌਧਰੀ ਸ਼ਾਮਲ ਹਨ।

ਗੁਰਪ੍ਰੀਤ ਸਿੰਘ ਕਾਂਗੜ ਦੀ ਸੁਰੱਖਿਆ (Security) ਵਿੱਚ ਸਭ ਤੋਂ ਜਿਆਦਾ ਕਟੌਤੀ

ਇਸ ਸੂਚੀ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਇਹੋ ਜਿਹੇ ਵਿਧਾਇਕ ਹਨ, ਜਿਨਾਂ ਦੀ ਸੁਰੱਖਿਆ ਵਿੱਚ ਸਭ ਤੋਂ ਜਿਆਦਾ ਕਟੌਤੀ ਕੀਤੀ ਗਈ ਹੈ। ਗੁਰਪ੍ਰੀਤ ਸਿੰਘ ਕਾਂਗੜ 28 ਸੁਰੱਖਿਆ ਕਰਮਚਾਰੀ ਅਤੇ ਪਾਇਲਟ 2 ਗੱਡੀਆਂ ਲੈ ਕੇ ਚੱਲਦੇ ਸਨ, ਜਿਸ ਵਿੱਚ 20 ਸੁਰੱਖਿਆ ਕਰਮਚਾਰੀਆਂ ਅਤੇ 1 ਗੱਡੀ ਦੀ ਕਟੌਤੀ ਕਰ ਦਿੱਤੀ ਗਈ ਹੈ। ਹੁਣ ਗੁਰਪ੍ਰੀਤ ਕਾਂਗਰਸ ਨੂੰ ਸਿਰਫ਼ 8 ਪੁਲਿਸ ਕਰਮਚਾਰੀਆਂ ਦੀ ਹੀ ਸੁਰੱਖਿਆ ਮਿਲੇਗੀ। ਇਸ ਦੇ ਨਾਲ ਹੀ ਬਾਕੀ ਵਿਧਾਇਕਾਂ ਨੂੰ 4 ਤੋਂ ਜਿਆਦਾ ਪੁਲਿਸ ਕਰਮਚਾਰੀ ਨਹੀਂ ਦਿੱਤੇ ਜਾ ਰਹੇ ਹਨ। ਇਥੇ ਬਰਨਾਲਾ ਤੋਂ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਦੇ ਦੋਵਾਂ ਪੁੱਤਰਾਂ ਨੂੰ ਦੋ-ਦੋ ਪੁਲਿਸ ਕਰਮਚਾਰੀ ਦੀ ਸੁਰੱਖਿਆ ਮਿਲੀ ਹੋਈ ਸੀ ਅਤੇ ਸੰਸਦ ਮੈਂਬਰ ਅਮਰ ਸਿੰਘ ਦੇ ਪੱੁਤਰ ਕਾਮਿਲ ਕੋਲ 3 ਪੁਲਿਸ ਕਰਮਚਾਰੀ ਸਨ।

45 ਪੁਲਿਸ ਕਰਮਚਾਰੀਆਂ ਦੇ ਘੇਰੇ ’ਚ ਚੱਲਦੇ ਹਨ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੇ ਸੁਰੱਖਿਆ ਘੇਰੇ ਵਿੱਚ 45 ਪੁਲਿਸ ਕਰਮਚਾਰੀ ਲੈ ਕੇ ਚਲਦੇ ਹਨ। ਨਵਜੋਤ ਸਿੱਧੂ ਦੀ ਸੁਰੱਖਿਆ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ ਅਤੇ ਉਨਾਂ ਨਾਲ ਅੱਗੇ ਵੀ 45 ਪੁਲਿਸ ਕਰਮਚਾਰੀਆਂ ਦਾ ਘੇਰਾ ਚਲਦਾ ਰਹੇ ਹਨ। ਇਸ ਸੁਰੱਖਿਆ ਕਰਮਚਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਕਮਾਂਡੋ ਵੀ ਸ਼ਾਮਲ ਹਨ।

116 ਲੀਡਰਾਂ ਦੀ ਲਈ ਗਈ ਮੁਕੰਮਲ ਸੁਰੱਖਿਆ ਵਾਪਸ

ਪੰਜਾਬ ਪੁਲਿਸ ਵਲੋਂ ਪੰਜਾਬ ਦੇ ਕਾਂਗਰਸੀ ਅਤੇ ਗੈਰ ਕਾਂਗਰਸੀ ਲੀਡਰਾਂ ਵਿੱਚੋਂ 116 ਦੇ ਕਰੀਬ ਲੀਡਰਾਂ ਦੀ ਮੁਕੰਮਲ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਸੂਚੀ ਵਿੱਚ ਕਈਆਂ ਕੋਲ 4 ਜਾਂ ਫਿਰ ਇਸ ਤੋਂ ਜਿਆਦਾ ਸੁਰੱਖਿਆ ਕਰਮਚਾਰੀ ਸਨ ਅਤੇ ਘੱਟ ਤੋਂ ਘੱਟ ਇੱਕ ਪੁਲਿਸ ਕਰਮਚਾਰੀ ਦੀ ਸੁਰੱਖਿਆ ਲੈਣ ਵਾਲਾ ਵੀ ਸ਼ਾਮਲ ਸੀ।

list

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ