ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Faridkot News...

    Faridkot News: ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਫ਼ਰੀਦਕੋਟ ਦੀ ਸਾਲ 2025-26 ਲਈ ਛੇ ਮੈਂਬਰੀ ਕਮੇਟੀ ਦੀ ਕੀਤੀ ਚੋਣ

    Fridkot-News
    ਫਰੀਦਕੋਟ: ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਦੀ ਨਵੀਂ ਚੁਣੀ ਕਮੇਟੀ ਵਿਜੇਂਦਰ ਵਿਨਾਇਕ, ਦਰਸ਼ਨ ਲਾਲ ਚੁੱਘ, ਸੰਜੀਵ ਕੁਮਾਰ ਟਿੰਕੂ ਮੌਂਗਾ, ਸੰਜੀਵ ਬੰਟੀ ਖੁਰਾਣਾ, ਸੁਧੀਰ ਛਾਬੜਾ, ਕਲੱਬ ਮੈਂਬਰਾਂ ਨਾਲ।

    Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਫ਼ਰੀਦਕੋਟ ਦੀ ਸਾਲ 2025-26 ਵਾਸਤੇ 6 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਚੋਣ ’ਚ ਕਲੱਬ ਦੇ ਆਗੂ ਇੰਜਨੀਅਰ ਵਿਜੇਂਦਰ ਵਿਨਾਇਕ, ਦਰਸ਼ਨ ਲਾਲ ਚੁੱਘ, ਰਾਕੇਸ਼ ਕੁਮਾਰ ਮੌਂਗਾ, ਸੰਜੀਵ ਕੁਮਾਰ ਟਿੰਕੂ ਮੌਂਗਾ, ਸੁਧੀਰ ਕੁਮਾਰ ਛਾਬੜਾ ਅਤੇ ਸੰਜੀਵ ਬੰਟੀ ਖੁਰਾਣਾ ਨੂੰ ਕਲੱਬ ਦੀ ਬੇਹਤਰੀ ਹਿੱਤ ਫ਼ੈਸਲੇ ਲੈਣ ਵਾਸਤੇ ਚੁਣਿਆ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਹਾਰ ਪਹਿਨਾ ਕੇ ਨਵੀਂ ਟੀਮ ਦਾ ਸੁਆਗਤ ਕੀਤਾ।

    ਇਹ ਵੀ ਪੜ੍ਹੋ: Punjab Canal Break News: ਨਹਿਰ ’ਚ ਪਾੜ ਪੈਣ ਕਾਰਨ ਕਈ ਏਕੜ ਫਸਲ ਤਬਾਹ, ਮੌਕੇ ’ਤੇ ਪਹੁੰਚੇ ਕੈਬਨਿਟ ਮੰਤਰੀ

    ਨਵੀਂ ਟੀਮ ਨੇ ਸਾਂਝੇ ਰੂਪ ’ਚ ਵਿਸ਼ਵਾਸ਼ ਦੁਆਇਆ ਕਿ ਉਹ ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਦੀ ਭਲਾਈ ਵਾਸਤੇ ਸੁਹਿਦਰਤਾ ਨਾਲ ਯਤਨ ਕਰਨਗੇ। ਇਸ ਚੋਣ ਕਰਾਉਣ ਲਈ ਨਵਦੀਪ ਸਿੰਘ ਰਿੱਕੀ ਨੇ ਅਹਿਮ ਭੂਮਿਕਾ ਅਦਾ ਕੀਤੀ। ਇਸ ਮੌਕੇ ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਦੇ ਸੀਨੀਅਰ ਮੈਂਬਰ ਗੁਲਸ਼ਨ ਖੰਨਾ, ਐਡਵੋਕੇਟ ਗੌਤਮ ਬਾਂਸਲ, ਗੋਰਾ ਮੌਂਗਾ, ਤਰਸੇਮ ਕਟਾਰੀਆ, ਯਸ਼ਪਾਲ ਚਾਵਲਾ, ਪ੍ਰੇਮ ਕਟਾਰੀਆ, ਹੈਪੀ ਠੇਕੇਦਾਰ, ਵਿਜੈ ਜੈਨ, ਸੁਰਜੀਤਪਾਲ ਧਵਨ, ਰਮੇਸ਼ ਗੇਰਾ, ਸੇਵਾ ਮੁਕਤ ਐਕਸੀਅਨ ਅਜੈ ਬਾਂਸਲ, ਐਸ.ਡੀ.ਓ.ਸੁਭਾਸ਼ ਕੁਮਾਰ, ਭਜਨ ਗਾਇਕ ਰਮੇਸ਼ ਗੁਪਤਾ, ਦੀਪਕ ਸ਼ਰਮਾ ਦੀਪ, ਰੌਸ਼ਨ ਲਾਲ ਟੱਕਰ,ਹਰਮਿੰਦਰ ਸਿੰਘ ਮਿੰਦਾ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹਾਜ਼ਰ ਸਨ। Faridkot News