ਪੈਰਿਸ (ਏਜੰਸੀ) ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-1,6-4 ਨਾਲ ਹਰਾ ਕੇ ਤੀਸਰੀ ਵਾਰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਸਾਹਮਣਾ ਯੂ.ਐਸ.ਓਪਨ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫੰਜ਼ ਨਾਲ ਹੋਵੇਗਾ ਹਾਲੇਪ ਅਤੇ ਸਟੀਫਨਜ਼ ਦੇ ਫਾਈਨਲ ‘ਚ ਪਹੁੰਚਣ ਨਾਲ ਫਰੈਂਚ ਓਪਨ ਨੂੰ ਇਸ ਵਾਰ ਨਵੀਂ ਚੈਂਪੀਅਨ ਮਿਲਣਾ ਤੈਅ ਹੋ ਗਿਆ ਹੈ 26 ਸਾਲਾ ਹਾਲੇਪ ਪਿਛਲੇ ਸਾਲ ਇੱਥੇ ਫਾਈਨਲ ‘ਚ ਹਾਰ ਗਈ ਸੀ।
ਦੋ ਵਾਰ ਫਰੈਂਚ ਓਪਨ ‘ਚ ਉਪ ਜੇਤੂ ਰਹੀ ਹਾਲੇਪ ਦਾ ਇਹ ਚੌਥਾ ਗਰੈਂਡ ਸਲੈਮ ਫਾਈਨਲ ਹੈ ਮੌਜ਼ੂਦਾ ਵਿੰਬਲਡਨ ਮੁਗੁਰੁਜਾ ਨੇ ਸੈਮੀਫਾਈਨਲ ‘ਚ ਪਹੁੰਚਣ ਤੱਕ ਕੋਈ ਸੈੱਟ ਨਹੀਂ ਗੁਆਇਆ ਸੀ ਪਰ ਹਾਲੇਪ ਵਿਰੁੱਧ ਇੱਕ ਵੀ ਸੈੱਟ ਨਾ ਜਿੱਤ ਸਕੀ ਹਾਲੇਪ ਨੂੰ 2014 ‘ਚ ਰੂਸ ਦੀ ਮਾਰੀਆ ਸ਼ਾਰਾਪੋਵਾ ਤੋਂ ਅਤੇ ਪਿਛਲੇ ਸਾਲ ਜੇਲੇਨਾ ਓਸਤਾਪੇਂਕੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਹ ਜਨਵਰੀ ‘ਚ ਆਸਟਰੇਲੀਅਨ ਓਪਨ ਦੇ ਫਾਈਨਲ ‘ਚ ਵੋਜ਼ਿਨਿਆਕੀ ਤੋਂ ਤਿੰਨ ਸੈੱਟਾਂ ‘ਚ ਹਾਰ ਗਈ ਸੀ ਰੋਮਾਨਿਆਈ ਖਿਡਾਰੀ ਨੇ ਇਸ ਜਿੱਤ ਅਤੇ ਫਾਈਨਲ ‘ਚ ਪਹੁੰਚਣ ਦੇ ਨਾਲ ਹੀ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਕਬਜ਼ਾ ਪੱਕਾ ਕਰ ਲਿਆ ਹੈ 10ਵਾਂ ਦਰਜਾ ਸਟੀਫਨਜ਼ ਨੇ ਮਹਿਲਾ ਵਰਗ ਦੇ ਦੂਸਰੇ ਸੈਮੀਫਾਈਨਲ ‘ਚ ਹਮਵਤਨ ਅਤੇ 13ਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ਼ ਨੂੰ ਇੱਕ ਘੰਟੇ 17 ਮਿੰਟ ‘ਚ 6-4, 6-4 ਨਾਲ ਹਰਾਇਆ ਸਟੀਫਨਜ਼ ਨੇ ਪਿਛਲੇ ਸਾਲ ਕੀਜ਼ ਨੂੰ ਹੀ ਹਰਾ ਕੇ ਯੂ.ਐਸ.ਓਪਨ ਖ਼ਿਤਾਬ ਜਿੱਤਿਆ ਸੀ।