ਧੋਖਾਧੜੀ : ਜ਼ਮੀਨ ਲਿਖਣੀ ਸੀ ਗਹਿਣੇ ਕਰਤਾ ਖਰੀਦ ਵੇਚ ਦਾ ਇਕਰਾਰਨਾਮਾ

Fraud

3 ਜਣਿਆਂ ’ਤੇ ਧੋਖਾਧੜੀ ਦਾ ਮਾਮਲਾ ਦਰਜ (Fraud)

(ਗੁਰਪ੍ਰੀਤ ਸਿੰਘ) ਬਰਨਾਲਾ। ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਵਾਸੀ ਚੀਮਾ ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ ਉਸ ਦੇ ਪਤੀ ਦਲਵੀਰ ਸਿੰਘ ਨੂੰ ਘਰੇਲੂ ਲੋੜ ਲਈ ਪੈਸਿਆਂ ਦੀ ਲੋੜ ਸੀ ਤੇ ਉਸਨੇ ਉਧਾਰ 4 ਲੱਖ ਰੁਪਏ ਗੁਰਪ੍ਰੇਮ ਸਿੰਘ ਤੋਂ ਲੈ ਲਏ, ਬਤੌਰ ਸਕਿਉਰਿਟੀ ਵਜੋਂ ਆਪਣੀ 8 ਕਨਾਲ ਜ਼ਮੀਨ ਗਹਿਣੇ ਲਿਖਤ ਬਾਰੇ ਸਹਿਮਤੀ ਦਿੱਤੀ ਸੀ (Fraud)

ਇਹ ਵੀ ਪੜ੍ਹੋ : ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ

ਪਰ ਗੁਰਪ੍ਰੇਮ ਸਿੰਘ ਵੱਲੋਂ ਗਵਾਹਾਂ ਗੁਰਤੇਜ ਸਿੰਘ ਤੇ ਸਵਰਾਜ ਸਿੰਘ ਵਾਸੀ ਚੀਮਾ ਨਾਲ ਮਿਲੀ ਭੁਗਤ ਕਰਕੇ ਉਨ੍ਹਾਂ ਦੀ ਹਾਜ਼ਰੀ ’ਚ ਬਤੌਰ ਗਵਾਹਾਂ ਜ਼ਮੀਨ ਗਹਿਣੇ ਲਿਖਣ ਦੀ ਬਜਾਏ ਇਕਰਾਰਨਾਮਾ ਸੌਦਾ ਬੈਅ 8 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲਿਖ ਲਿਆ ਸੀ ਤੇ ਜ਼ਮੀਨ ਦੀ ਰਜਿਸਟਰੀ ਕਰੀਬ 3 ਸਾਲਾਂ ਬਾਅਦ ਕਰਵਾਉਣੀ ਤੈਅ ਕੀਤੀ ਸੀ ਜਿਸ ’ਚ ਮੁਲਜ਼ਮਾਂ ਨੇ ਉਨ੍ਹਾਂ ਨੂੰ ਧੋਖੇ ’ਚ ਰੱਖਕੇ ਜ਼ਮੀਨ ਗਹਿਣੇ ਦੀ ਬਜਾਏ ਇਕਰਾਰਨਾਮਾ ਸੌਦਾ ਤੈਅ ਕਰ ਧੋਖਾਧੜੀ ਕੀਤੀ ਹੈ। ਪੁਲਿਸ ਨੇ ਜਸਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰੇਮ ਸਿੰਘ, ਗੁਰਤੇਜ ਸਿੰਘ ਤੇ ਸਵਰਾਜ ਸਿੰਘ ਵਾਸੀ ਚੀਮਾ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।