ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ

AAP Leader

ਨੂਹ। ਹਰਿਆਣਾ ਦੇ ਨੂਹ ’ਚ ਹਿੰਸਾ ਦੌਰਾਨ ਜਿਸ ਸਹਾਰਾ ਹੋਟਲ ਤੋਂ ਪੱਥਰਬਾਜ਼ੀ ਕੀਤੀ ਗਈ ਸੀ, ਪ੍ਰਸ਼ਾਸਨ ਨੇ ਉਸ ਨੂੰ ਢਾਹ ਦਿੱਤਾ ਹੈ। ਐਤਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ’ਚ ਇਸ ਹੋਟਲ ’ਤੇ ਬੁਲਡੋਜਰ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਐਤਵਾਰ ਨੂੰ ਲਗਾਤਾਰ ਤੀਜੇ ਦਿਨ ਨੂਹ ’ਚ ਨਜਾਇਜ਼ ਨਿਰਮਾਣ ਹਟਾਏ ਜਾ ਰਹੇ ਹਨ। ਪੁਲਿਸ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ 31 ਜੁਲਾਈ ਦੀ ਹਿੰਸਾ ’ਚ ਸ਼ਾਮਲ ਦੰਗਾਕਾਰੀਆਂ ਦੇ ਹਨ ਜਾਂ ਇਨ੍ਹਾਂ ਦੀ ਦੰਗੇ ਫੈਲਾਉਣ ’ਚ ਵਰਤੋਂ ਹੋਈ ਹੈ। (AAP Leader)

ਉੱਥੇ ਹੀ ਨੂਹ ਹਿੰਸਾ ਦੌਰਾਨ ਗੁਰੂਗ੍ਰਾਮ ਦੇ ਪ੍ਰਦੀਪ ਸ਼ਰਮਾ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਜਾਵੇਦ ਅਹਿਮਦ ਸਮੇਤ 150 ਲੋਕਾਂ ’ਤੇ ਕਤਲ ਦੀ ਐੱਫ਼ਆਈਆਰ ਦਰਜ਼ ਕੀਤੀ ਹੈ। ਇਹ ਕੇਸ ਗੁਰੂਗ੍ਰਾਮ ਦੇ ਸੋਹਨਾ ’ਚ ਦਰਜ਼ ਕਰਵਾਈ ਗਈ ਹੈ। ਹਾਲਾਂਕਿ ਜਾਵੇਦ ਦਾ ਕਹਿਣਾ ਹੈ ਕਿ ਇਹ ਕੇਸ ਗਲਤ ਹੈ, ਉਹ ਉਸ ਦਿਨ ਇਲਾਕੇ ’ਚ ਸੀ ਹੀ ਨਹੀਂ।

ਆਪ ਨੇਤਾ ਜਾਵੇਦ ਨੇ ਕਿਹਾ, ਉਨ੍ਹਾਂ ਨੂੰ ਮਾਰ ਦਿਓ, ਬਾਕੀ ਮੈਂ ਸੰਭਾਲ ਲਵਾਂਗਾ

ਜਾਵੇਦ ’ਤੇ ਐੱਫ਼ਆਈਆਰ ’ਚ ਪਵਨ ਨੇ ਦੱਸਿਆ ਕਿ 31 ਜੁਲਾਈ ਦੀ ਰਾਤ 10:30 ਵਜੇ ਅਸੀਂ ਕਾਰ ’ਚ ਨੂਹ ਤੋਂ ਸੋਹਾਣਾ ਜਾ ਰਹੇ ਸੀ। ਵਿਚਕਾਰ ਨੂਹ ਪੁਲਿਸ ਨੇ ਮੱਦਦ ਕਰਦੇ ਹੋਏ ਸਾਨੂੰ ਕੇਐੱਮਪੀ ਹਾਈਵੇ ਤੱਕ ਛੱਡਿਆ। ਸਾਨੂੰ ਕਿਹਾ ਕਿ ਅੱਗੇ ਰਸਤਾ ਸਾਫ਼ ਹੈ ਨਿੱਕਲ ਜਾਓ।
ਅਸੀਂ ਨਿਰੰਕਾਰੀ ਕਾਲਜ ਦੇ ਕੋਲ ਪਹੰੁਚੇ ਤਾਂ ਉੱਥੇ 150 ਲੋਕ ਖੜ੍ਹੇ ਸਨ। ਉਨ੍ਹਾਂ ਦੇ ਹੱਥਾਂ ’ਚ ਪੱਥਰ, ਲੋਹੇ ਦੀਆਂ ਰਾੜਾਂ ਤੇ ਪਿਸਤੌਲ ਸਨ। ਉੱਥੇ ਜਾਵੇਦ ਵੀ ਸੀ। ਉਸ ਦੇ ਕਹਿਣ ’ਤੇ ਭੜਕੀ ਭੀੜ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਸਾਡੀ ਕਾਰ ’ਤੇ ਪੱਥਰ ਮਾਰੇ। ਉੱਥੇ ਹੀ ਜਾਵੇਦ ਵੀ ਸੀ। ਉਸ ਦੇ ਕਹਿਣ ’ਤੇ ਭੜਕੀ ਭੀੜ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਸਾਡੀ ਕਾਰ ’ਤੇ ਪੱਥਰ ਮਾਰੇ। ਜਿਸ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।

ਮੈਂ ਕਾਰ ਤੋਂ ਹੇਠਾਂ ਉੱਤਰਿਆ ਤਾਂ ਜਾਵੇਦ ਨੇ ਕਿਹਾ ਕਿ ਇਨ੍ਹਾਂ ਨੂੰ ਮਾਰ ਦਿਓ। ਜੋ ਹੋਵੇਗਾ ਮੈਂ ਸੰਭਾਲ ਲਵਾਂਗਾ। ਇਹ ਸੁਣ ਕੇ 20-25 ਲੋਕਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਪ੍ਰਦੀਪ ਅਤੇ ਗਨਪਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੇ ਸਾਹਮਣੇ ਪ੍ਰਦੀਪ ਦੇ ਸਿਰ ’ਤੇ ਲੋਹੇ ਦੀ ਰਾਡ ਮਾਰੀ। ਜਿਸ ਨਾਲ ਉਹ ਹੇਠਾਂ ਡਿੱਗ ਗਿਆ।

ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਹ ਮੈਨੂੰ ਤੇ ਗਣਪਤ ਨੂੰ ਭੀੜ ’ਚੋਂ ਕੱਢ ਕੇ ਲੈ ਗਏ ਅਤੇ ਪ੍ਰਦੀਪ ਨੂੰ ਭੀੜ ਸਰੀਏ ਮਾਰਦੀ ਰਹੀ। ਉਸ ਨੂੰ ਨਾਜੁਕ ਹਾਲਤ ’ਚ ਹਸਪਤਾਲ ਪਹੰੁਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਕਾਂਗਰਸੀ ਐੱਮਐੱਲਏ ਦੀ ਸੁਰੱਖਿਆ ਹਟਾਈ | AAP Leader

ਸਰਕਾਰ ਨੇ ਕਾਂਗਰਸੀ ਐੱਮਐੱਲਏ ਮਾਮਨ ਖਾਨ ਦੀ ਸੁਰੱਖਿਆ ਹਟਾ ਦਿੱਤੀ ਹੈ। ਮਾਮਨ ਖਾਨ ਨੂਹ ਦੀ ਫਿਰੋਜ਼ਪੁਰ ਝਿਰਕਾ ਸੀਟ ਤੋਂ ਵਿਧਾਇਕ ਹਨ। ਨੂਹ ਹਿੰਸਾ ਨੂੰ ਲੈ ਕੇ ਉਨ੍ਹਾਂ ’ਤੇ ਵੀ ਸਲਾ ਚੁੱਕੇ ਜਾ ਰਹੇ ਹਨ। ਮਾਮਨ ਖਾਨ ਦਾ ਵਿਧਾਨ ਸਭਾ ’ਚ ਦਿੱਤਾ ਧਮਕੀ ਵਾਲਾ ਪੁਰਾਣਾ ਵੀਡੀਓ ਅਤੇ ਇੱਕ ਟਵੀਟ ਨੂੰ ਲੈ ਕੇ ਸਰਕਾਰ ਦੀ ਉਨ੍ਹਾਂ ’ਤੇ ਨਜ਼ਰ ਹੈ। ਉੱਥੇ ਹੀ ਵਿਧਾਇਕ ਮਾਮਨ ਖਾਨ ਨੂੰ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ, ਮੈਨੂੰ ਧਮਕੀਆਂ ਮਿਲ ਰਹੀਆਂ ਹਨ।