ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 25.25 ਲੱਖ ਰੁਪਏ ਦੀ ਧੋਖਾਧੜੀ

Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸੇਅਰ ਮਾਰਕੀਟ ਜ਼ਰੀਏ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 25 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਤਿੰਨ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਮਾਮਲੇ ’ਚ ਨਾਮਜਦ ਵਿਅਕਤੀ/ਕੰਪਨੀਆਂ ਗੁਜਰਾਤ, ਤਾਮਿਲਨਾਡੂ ਤੇ ਰਾਜਸਥਾਨ ਸੂਬੇ ਨਾਲ ਸਬੰਧਿਤ ਹਨ।  (Fraud)

Êਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਪਿਲ ਢੀਗਰਾ ਨੇ ਦੱਸਿਆ ਕਿ ਮੈਸਰਜ਼ ਅਸਲਮ ਮੇਮਨ ਅਤੇ ਐਸੋਸੀਏਟਸ, ਮੈਸਰਜ਼ ਈਵਰ ਸਪੋਰਟ ਟੇਕਨੋਲੋਜੀਜ਼ ਪ੍ਰਾਈਵੇਟ ਲਿਮਲਿਟ ਤੇ ਤਿਰੂਪਤੀ ਬਾਲਾਜਾ ਨੇ ਦਸੰਬਰ 2023 ਵਿੱਚ ਉਸਨੂੰ ਇੱਕ ਵਟਸਐਪ ਗਰੁੱਪ ’ਚ ਐਡ ਕੀਤਾ। ਜਿੱਥੇ ਪਹਿਲਾਂ ਹੀ ਮੌਜੂਦ ਵਿਅਕਤੀ ਆਪਣੇ ਵੱਲੋਂ ਲਗਾਏ ਪੈਸਿਆਂ ਤੋਂ ਮਿਲੇ ਵਾਧੂ ਪੈਸਿਆਂ ਦਾ ਜ਼ਿਕਰ ਕਰਦੇ ਹੋਏ ਉਕਤਾਨ ਵਿਅਕਤੀਆਂ/ਕੰਪਨੀਆਂ ਦਾ ਗੁਣਗਾਣ ਕਰ ਰਹੇ ਸਨ। (Fraud)

ਕੁੱਝ ਪੈਸੇ ਸ਼ੁਰੂਆਤ ’ਚ ਉਸ ਨੂੰ ਵਾਪਸ ਵੀ ਆਏ

ਕਪਿਲ ਨੇ ਅੱਗੇ ਦੱਸਿਆ ਕਿ ਜਦ ਉਕਤਾਨ ਵਿਅਕਤੀਆਂ/ਕੰਪਨੀਆਂ ਨੇ ਉਸਨੂੰ ਵੀ ਕਈ ਗੁਣਾਂ ਵੱਧ ਪੈਸੇ ਕਰਨ ਦਾ ਝਾਂਸਾ ਦਿੱਤਾ ਤਾਂ ਉਸਨੇ 25.25 ਲੱਖ ਰੁਪਏ ਲਗਾ ਦਿੱਤੇ। ਜਿਸ ਵਿੱਚੋਂ ਕੁੱਝ ਪੈਸੇ ਸ਼ੁਰੂਆਤ ’ਚ ਉਸ ਨੂੰ ਵਾਪਸ ਵੀ ਆਏ ਤੇ ਉਸਨੇ ਤਕਰੀਬਨ ਛੇ ਲੱਖ ਰੁਪਏ ਆਪਣੀ ਪਤਨੀ ਵੱਲੋਂ ਵੀ ਸੇਅਰ ਮਾਰਕੀਟ ’ਚ ਉਕਤ ਵੱਲੋਂ ਦੱਸੇ ਅਨੁਸਾਰ ਲਗਾ ਦਿੱਤੇ। ਕਪਿਲ ਮੁਤਾਬਕ ਅਚਾਨਕ ਹੀ ਉਕਤਾਨ ਨੇ ਉਸਦਾ ਅਕਾਊਂਟ ਫਰੀਜ਼ ਕਰਕੇ ਉਸ ’ਤੇ ਹੋਰ ਪੈਸੇ ਲਗਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।

Also Read : ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ

ਜਿਸ ਤੋਂ ਬਾਅਦ ਉਸਨੇ ਸਾਇਬਰ ਕਰਾਇਮ ਸੈੱਲ ਲੁਧਿਆਣਾ ’ਚ ਸ਼ਿਕਾਇਤ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਸਨੇ ਆਪਣੀ ਪਤਨੀ ਵੱਲੋਂ ਲਗਾਏ ਗਏ ਪੈਸੇ ਉਕਤ ਨਕਦੀ ’ਚ ਸ਼ਾਮਲ ਨਹੀਂ ਕੀਤੇ। ਸ਼ਿਕਾਇਤ ਮਿਲਣ ਤੋਂ ਬਾਅਦ ਦੋ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਦਰ ਲੁਧਿਆਣਾ ਦੀ ਪੁਲਿਸ ਵੱਲੋਂ ਕਪਿਲ ਢੀਗਰਾ ਵਾਸੀ ਬਸੰਤ ਐਵਨਿਊ ਲੁਧਿਆਣਾ ਦੇ ਬਿਆਨਾਂ ’ਤੇ ਮੈਸਰਜ਼ ਅਸਲਮ ਮੇਮਨ ਅਤੇ ਐਸੋਸੀਏਟਸ ਵਾਸੀ ਗੁਜਰਾਤ, ਮੈਸਰਜ਼ ਈਵਰ ਸਪੋਰਟ ਟੇਕਨੋਲੋਜੀਜ਼ ਪ੍ਰਾਈਵੇਟ ਲਿਮਲਿਡ ਵਾਸੀ ਕੰਨਿਆਕੁਮਾਰੀ (ਤਾਮਿਲਨਾਡੂ) ਤੇ ਤਿਰੂਪਤੀ ਬਾਲਾਜਾ ਵਾਸੀ ਚਿਤੌੜਗੜ੍ਹ (ਰਾਜਸਥਾਨ) ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ਼ ਕੀਤੇ ਜਾਣ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।