ਫਾਜ਼ਿਲਕਾ ਪੁਲਿਸ ਦੇ ਪੀਓ ਸਟਾਫ ਵੱਲੋਂ ਦੋ ਭਗੌੜੇ ਗ੍ਰਿਫਤਾਰ

Fazilka Police

ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਪੁਲਿਸ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ, ਤਾਂ ਕਿ ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਸਕਣ। (Fazilka Police)

ਫਾਜ਼ਿਲਕਾ ਪੁਲਿਸ ਦੇ ਪੀ.ਓ ਸਟਾਫ ਵੱਲੋਂ ਮੁੱਕਦਮਾ ਨੰਬਰ 48 ਮਿਤੀ 27-04-2019 ਜੁਰਮ 15/61/85 ਐਨਡੀਪੀਐਸ ਐਕਟ ਥਾਣਾ ਸਿਟੀ 2 ਅਬੋਹਰ ਅਤੇ ਮੁੱਕਦਮਾ ਨੰਬਰ 52 ਮਿਤੀ 28-04-2019 ਜੁਰਮ 279,337,427 ਆਈ.ਪੀ.ਸੀ ਥਾਣਾ ਸਿਟੀ 2 ਅਬੋਹਰ ਵਿੱਚ ਮਿਤੀ 22-11-2023 ਤੋਂ ਭਗੌੜੇ ਚੱਲ ਰਹੇ ਬਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੋਹਨ ਕੇ ਹਿਠਾੜ ਤਹਿਸੀਲ ਗੁਰ ਹਰ ਸਹਾਇ ਜਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। (Fazilka Police)

Also Read : ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ

ਇਸੇ ਤਰਾਂ ਮੁੱਕਦਮਾ ਨੰਬਰ 67 ਮਿਤੀ 21-6-2019 ਜੁਰਮ 379,411 ਆਈ.ਪੀ.ਸੀ ਥਾਣਾ ਸਿਟੀ ਜਲਾਲਾਬਾਦ ਵਿੱਚ ਮਿਤੀ 1-9-2023 ਤੋਂ ਭਗੌੜੇ ਚੱਲ ਰਹੇ ਹਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬੂਲਾ ਰਾਇ ਉਤਾੜ ਤਹਿਸੀਲ ਗੁਰੂਹਰਸਹਾਇ, ਜਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।