ਫਾਈਨਲ ਟਿਕਟ ਲਈ ਭਿੜਨਗੇ ਫਰਾਂਸ ਤੇ ਬੈਲਜ਼ੀਅਮ

ਬੈਲਜ਼ੀਅਮ ਬਤੌਰ ਅੱਵਲ ਸਕੋਰਰ ਸੈਮੀਫਾਈਨਲ ‘ਚ ਪਹੁੰਚੀ | Sports

ਸੇਂਟ ਪੀਟਰਸਬਰਗ (ਏਜੰਸੀ)। ਰਾਬਰਟੋ ਮਾਰਟੀਨੇਜ਼ ਦੀ ਬੈਲਜ਼ੀਅਮ 21ਵੇਂ ਫੀਫਾ ਵਿਸ਼ਵ ਕੱਪ ‘ਚ ਬਤੌਰ ਅੱਵਲ ਸਕੋਰਰ ਸੈਮੀਫਾਈਨਲ ‘ਚ ਪਹੁੰਚੀ ਹੈ ਜਿੱਥੇ ਉਹ ਅੱਜ ਆਪਣੇ ਪੁਰਾਰਣੇ ਵਿਰੋਧੀ ਫਰਾਂਸ ਦੀ ਚੁਣੌਤੀ ਨੂੰ ਤੋੜਦੇ ਹੋਏ ਫਾਈਨਲ ਦੀ ਟਿਕਟ ਕਟਾਉਣ ਨਿੱਤਰੇਗੀ ਜੋ ਇਸ ਵਾਰ ਉੱਚੇ ਮਨੋਬਲ ਨਾਲ ਵੱਡੇ ਉਲਟਫੇਰ ਦੀ ਤਿਆਰੀ ‘ਚ ਹੈ ਬੈਲਜ਼ੀਅਮ ਨੇ ਵਿਸ਼ਵ ਕੱਪ ਦੇ ਪੰਜ ਮੈਚਾਂ ‘ਚ 14 ਗੋਲ ਕੀਤੇ ਹਨ ਅਤੇ ਬ੍ਰਾਜ਼ੀਲ ਵਿਰੁੱਧ ਕੁਆਰਟਰ ਫਾਈਨਲ ‘ਚ ਮਿਲੀ 2-1 ਦੀ ਜਿੱਤ ‘ਚ ਉਸਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਰੋਮੇਲੂ ਲੁਕਾਕੂ, ਈਡਨ ਹੇਜ਼ਾਰਡ ਅਤੇ ਕੇਵਿਨ ਡੀ ਬਰੁਈਨ ਨੇ ਹਮਲਾਵਰ ਪ੍ਰਦਰਸ਼ਨ ਦੀ ਬਦੌਲਤ ਪੰਜ ਵਾਰ ਦੀ ਚੈਂਪਿਅਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। (Sports)

ਅਰਜਨਟੀਨਾ ਵਿਰੁੱਧ 4-3 ਦੀ ਜਿੱਤ ਨੇ ਫਰਾਂਸ ਦੇ ਆਤਮਵਿਸ਼ਵਾਸ ਨੂੰ ਅਸਮਾਨ ‘ਤੇ ਪਹੁੰਚਾਇਆ | Sports

ਇਸ ਦੇ ਉਲਟ ਫਰਾਂਸ ਦੀ ਟੀਮ ਨੇ ਗਰੁੱਪ ਗੇੜ ‘ਚ ਆਸਟਰੇਲੀਆ ਅਤੇ ਪੇਰੂ ਵਿਰੁੱਧ ਜਿੱਤ ਦਰਜ ਕੀਤੀ ਅਤੇ ਡੈਨਮਾਰਕ ਨਾਲ 0-0 ਨਾਲ ਡਰਾਅ ਖੇਡ ਕੇ ਨਾੱਕਆਊਟ ‘ਚ ਜਗ੍ਹਾ ਬਣਾਈ ਹਾਲਾਂਕਿ ਖ਼ਿਤਾਬ ਦੇ ਦਾਅਵੇਦਾਰਾਂ ‘ਚ ਇੱਕ ਅਤੇ ਪਿਛਲੇ ਉਪ ਜੇਤੂ ਅਰਜਨਟੀਨਾ ਵਿਰੁੱਧ ਉਸਦੀ ਆਖ਼ਰੀ 16 ‘ਚ 4-3 ਦੀ ਰੋਮਾਂਚਕ ਜਿੱਤ ਨੇ ਫਰਾਂਸ ਦੇ ਆਤਮਵਿਸ਼ਵਾਸ ਨੂੰ ਅਸਮਾਨ ‘ਤੇ ਪਹੁੰਚਾਇਆ ਹੈ। ਡਿਡਿਅਰ ਡੀਸ਼ੈਂਪਸ ਦੀ ਮੈਚ ‘ਚ ਗੰਢਜੋੜ ਲਗਾਤਾਰ ਕੰਮ ਮਰ ਰਹੀ ਹੈ ਅਤੇ ਅਰਜਨਟੀਨਾ ਵਿਰੁੱਧ ਕਾਈਲਨ ਅਮਬਾਪੇ ਦਾ ਹੀਰੋ ਜਿਹਾ ਪ੍ਰਦਰਸ਼ਨ ਸੈਮੀਫਾਈਨਲ ‘ਚ ਬੈਲਜ਼ੀਅਮ ਨੂੰ ਜਰੂਰ ਯਾਦ ਰੱਖਣਾ ਹੋਵੇਗਾ ਕੁਆਰਟਰ ਫਾਈਨਲ ਮੁਕਾਬਲੇ ‘ਚ ਫਰਾਂਸੀਸੀ ਟੀਮ ਨੇ ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਉਰੁਗੁਵੇ ਨੂੰ 2-0 ਨਾਲ ਆਸਾਨੀ ਨਾਲ ਹਰਾਇਆ ਅਤੇ ਮੈਚ ‘ਤੇ ਸ਼ੁਰੂਆਤ ਤੋਂ ਹੀ ਕਾਬੂ ਰੱਖਿਆ।

ਬੈਲਜ਼ੀਅਮ ਲਈ ਨਾੱਕਆਊਟ ਗੇੜ ‘ਚ ਜਾਪਾਨ ਵਿਰੁੱਧ ਮੁਕਾਬਲਾ ਇੱਕ ਸਬਕ | Sports

ਬੈਲਜ਼ੀਅਮ ਲਈ ਹਾਲਾਂਕਿ ਨਾੱਕਆਊਟ ਗੇੜ ‘ਚ ਜਾਪਾਨ ਵਿਰੁੱਧ ਮੁਕਾਬਲਾ ਉਸ ਲਈ ਇੱਕ ਸਬਕ ਵਾਂਗ ਰਿਹਾ ਜਿੱਥੇ ਉਸਨੂੰ ਏਸ਼ੀਆਈ ਟੀਮ ਨੇ ਲਗਭੱਗ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ ਇਸ ਮੈਚ ‘ਚ ਤਜ਼ਰਬੇਕਾਰ ਟੀਮ ਨੇ ਆਖ਼ਰੀ ਮਿੰਟ ‘ਚ 3-2 ਨਾਲ ਜਿੱਤ ਆਪਣੇ ਨਾਂਅ ਕਰਦੇ ਹੋਏ ਸਭ ਤੋਂ ਵੱਡਾ ਉਲਟਫੇਰ ਟਾਲ ਦਿੱਤਾ ਮਾਰਟੀਨੇਜ਼ ਨੇ 2-0 ਨਾਲ ਪੱਛੜਨ ਤੋਂ ਬਾਅਦ ਆਪਣੇ ਸੀਨੀਅਰ ਖਿਡਾਰੀਆਂ ਮਾਰੂਲੇ ਫੇਲਾਨੀ ਅਤੇ ਨਾਸੇਰ ਚਾਦਲੀ ਨੂੰ 65ਵੇਂ ਮਿੰਟ ‘ਚ ਉਤਾਰਿਆ ਜਿੰਨ੍ਹਾਂ ਨੇ ਆਖ਼ਰੀ ਮੌਕੇ ‘ਤੇ ਬੈਲਜ਼ੀਅਮ ਨੂੰ ਸੰਭਾਲਦੇ ਹੋਏ ਮੈਚ ‘ਚ ਵਾਪਸੀ ਕਰਵਾ ਦਿੱਤੀ ਚਾਡਲੀ ਨੇ ਮੈਚ ਦੀ ਅਧਿਕਾਰਕ ਤੌਰ ‘ਤੇ ਆਖ਼ਰੀ ਮਿੰਟ ਹੀ ਨਹੀਂ ਸਗੋਂ ਆਖ਼ਰੀ ਪਲ’ਚ ਜੇਤੂ ਗੋਲ ਕੀਤਾ। (Sports)

ਬ੍ਰਾਜ਼ੀਲ ਵਿਰੁੱਧ ਵੀ ਕੁਆਰਟਰ ਫਾਈਨਲ ‘ਚ ਮਾਰਟੀਨੇਜ਼ ਨੇ ਆਪਣੀ ਰਣਨੀਤੀ ਨਾਲ ਚੌਂਕਾਇਆ ਅਤੇ ਲੁਕਾਕੂ ਦੀ ਜਗ੍ਹਾ ਡੀ ਬਰੁਈਨ ਨੂੰ ‘ਫਾਲਸ ਨਾਈਨ ‘ ਦੀ ਸ਼ੁਰੂਆਤ ਦਾ ਮੌਕਾ ਦੇ ਦਿੱਤਾ ਇਹ ਰਣਨੀਤੀ ਕੰਮ ਕਰ ਗਈ ਅਤੇ ਡੀ ਬਰੁਏਨ ਨੇ ਰੂਸ ‘ਚ ਆਪਣਾ ਪਹਿਲਾ ਗੋਲ ਕਰ ਦਿੱਤਾ। ਆਸ ਕੀਤੀ ਜਾ ਰਹੀ ਹੈ ਕਿ ਇਸ ਮੈਚ ‘ਚ ਕਿਸੇ ਇੱਕ ਟੀਮ ਦਾ ਦਬਦਬਾ ਨਹੀਂ ਹੋਵੇਗਾ ਅਤੇ ਮੁਕਾਬਲਾ ਕਾਂਟੇ ਦਾ ਹੋਵੇਗਾ ਸਾਲ 1998 ਦਾ ਚੈਂਪਿਅਨ ਫਰਾਂਸ ਹਾਲਾਂਕਿ ਸੱਟੇਬਾਜ਼ਾਂ ਦੀ ਨਜ਼ਰ ‘ਚ ਥੋੜ੍ਹਾ ਪਸੰਦੀਦਾ ਮੰਨਿਆ ਜਾ ਰਿਹਾ ਹੈ ਪਰ ਜੇਕਰ ਪੁਰਾਣੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਯੂਰਪੀ ਵਿਰੋਧੀਆਂ ਦੇ ਵਿਰੁੱਧ ਬੈਲਜ਼ੀਅਮ ਦਾ ਪੱਲਾ ਹਮੇਸ਼ਾ ਹੀ ਭਾਰੂ ਰਿਹਾ ਹੈ।

ਦੋਵਾਂ ਟੀਮਾਂ ਦਰਮਿਆਨ 73 ਮੈਚਾਂ ‘ਚ ਬੈਲਜ਼ੀਅਮ ਨੇ ਹੁਣ ਤੱਕ 30 ਜਿੱਤੇ ਹਨ ਜਦੋਂਕਿ ਫਰਾਂਸ ਨੇ 24 ‘ਚ ਜਿੱਤ ਦਰਜ ਕੀਤੀ ਹੈ ਅਤੇ 19 ਡਰਾਅ ਰਹੇ ਹਨ ਹਾਲਾਂਕਿ ਜੇਕਰ ਬੈਲਜ਼ੀਅਮ ਅੱਜ ਫਰਾਂਸ ਨੂੰ ਹਰਾਉਂਦਾ ਹੈ ਤਾਂ ਇਹ ਵਿਸ਼ਵ ਕੱਪ ‘ਚ ਇਹ ਬੈਲਜ਼ੀਅਮ ਦੀ ਫਰਾਂਸ ਵਿਰੁੱਧ ਪਹਿਲੀ ਜਿੱਤ ਹੋਵੇਗੀ। ਫਰਾਂਸ ਕੁਆਰਟਰ ਫਾਈਨਲ ਤੱਕ ਆਸਾਨੀ ਨਾਲ ਪਹੁੰਚਿਆ ਹੈ ਜਿੱਥੇ ਉਸਦੀ ਟੀਮ ਦੇ ਸਾਰੇ ਖਿਡਾਰੀ ਪੂਰੀ ਤਰ੍ਹਾਂ ਫਿੱਟ ਹਨ ਅਤੇ ਡੀਸ਼ੈਂਪਸ ਕੋਲ ਮਿਊਨਿਅਰ ਨੂੰ ਬ੍ਰਾਜ਼ੀਲ ਵਿਰੁੱਧ ਮੈਚ’ਚ ਆਪਣਾ ਦੂਸਰਾ ਪੀਲਾ ਕਾਰਡ ਮਿਲਿਆ ਸੀ ਜਿਸ ਕਾਰਨ ਉਹ ਬਰਖ਼ਾਸਤ ਹੈ ਅਤੇ ਮਾਰਟੀਨੇਜ਼ ਉਸ ਦੀ ਜਗ੍ਹਾ ਯਾਨਿਕ ਕਰਾਸੋ ਨੂੰ ਟੀਮ ‘ਚ ਉਤਾਰ ਸਕਦੇ ਹਨ। (Sports)