Fourth Class Employees: ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਸਰਕਾਰੀ ਕਾਲਜ ਮੂਹਰੇੇ ਅਰਥੀ ਫੂਕ ਰੈਲੀ ਕੀਤੀ

Fourth Class Employees
ਫ਼ਤਹਿਗੜ੍ਹ ਸਾਹਿਬ : ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਸਰਕਾਰੀ ਕਾਲਜ ਮੁਹਰੇੇ ਅਰਥੀ ਫੂਕੇ ਜਾਣ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

Fourth Class Employees: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਅੱਗੇ ਸੂਬੇ ਦੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਸਰਕਾਰ ’ਤੇ ਉਚੇਰੀ ਸਿੱਖਿਆ ਅਧਿਕਾਰੀਆਂ ਦੀ ਅਰਥੀ ਸਾੜੀ ਗਈ, ਇਸ ਪ੍ਰੋਗਰਾਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਮਲੋਹ ਅਤੇ ਜਰਨਲ ਸਕੱਤਰ ਜਸਪਾਲ ਸਿੰਘ ਗਡਹੇੜਾ, ਅਤੇ ਹੋਰ ਜ਼ਿਲ੍ਹਾ ਆਗੂਆਂ ਵੱਲੋਂ ਕੀਤੀ ਗਈ।

ਇਨ੍ਹਾਂ ਮੁਲਾਜ਼ਮ ਆਗੂਆਂ ਦਾ ਦੋਸ਼ ਸੀ ਕਿ ਯੂਨੀਅਨ ਪੰਜਾਬ ਵਿਚਲੇ 64 ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਡੀਸੀ ਰੇਟਾਂ ਦੇ ਕਰਮੀਆਂ ਨੂੰ ਨਿਯਮਤ ਨਹੀਂ ਕੀਤਾ ਜਾ ਰਿਹਾ, ਘੱਟੋ-ਘੱਟ ਉਜਰਤਾਂ ਤੇ ਬਣਦੀਆਂ ਸਹੂਲਤਾਂ ਮਾਨਯੋਗ ਉੱਚ ਅਦਾਲਤਾਂ ਦੇ ਫੈਸਲੇ ਆਉਣ ਤੋਂ ਬਾਅਦ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕਾਲਜਾਂ ਦੇ ਮੁੱਖੀਆਂ ਦੀਆਂ ਮਨ-ਮਰਜੀਆਂ ਚਲ ਰਹੀਆਂ ਹਨ ਤੇ ਬਗੈਰ ਕਿਸੇ ਕਾਰਨਾਂ ਕਰਕੇ ਕੰਮਾਂ ਤੋਂ ਫਾਰਗ ਕਰਕੇ ਆਪਣੇ ਚਹੇਤੇ ਭਰਤੀ ਕੀਤੇ ਜਾ ਰਹੇ ਹਨ।

ਕੱਚੇ ਕਰਮੀਆਂ ਦੀਆਂ ਬਰੇਕਾਂ ਪਾਕੇ ਉਹਨਾਂ ਦੀਆਂ ਤਨਖਾਹਾਂ ਕੱਟੀਆ ਜਾਂਦੀਆਂ ਹਨ। ਇਸ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਵੀ ਤਿੰਨ ਸਾਲਾਂ ਵਿੱਚ ਪੂਰਾ ਨਾ ਕਰਨ ’ਤੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਵੱਖ-ਵੱਖ ਵਿਭਾਗ ਵਿੱਚ ਕੰਮ ਕਰ ਰਹੇ ਵਰਕਚਾਰਜ, ਟੈਂਪਰੈਰੀ, ਦਿਹਾੜੀਦਾਰ, ਐਡਹਾਕ, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਅਕਤੂਬਰ 2016 ਦੀ ਨੀਤੀ ਅਨੁਸਾਰ ਕੀਤੀਆਂ ਜਾਣ ਅਤੇ ਘੱਟੋ-ਘੱਟ ਉਜਰਤਾਂ 36 ਹਜ਼ਾਰ ਰੁਪਏ ਨਿਸ਼ਚਿਤ ਕਰਨ ਦੀ ਮੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ: Bravery Day: ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਕੱਢੀ “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ

ਇਸ ਤਰ੍ਹਾਂ 25 ਮਾਰਚ ਨੂੰ ਕਿਰਤ ਕਮਿਸ਼ਨਰ ਦਫਤਰ ਮੋਹਾਲੀ ਵਿਖੇ ਪੰਜਾਬ (ਏਟਕ) ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ। ਇਸ ਮੌਕੇ ਅਵਤਾਰ ਸਿੰਘ ਚੀਮਾ, ਬਲਤੇਜ ਸਿੰਘ,ਜਗਜੀਤ ਸਿੰਘ ਅਮਲੋਹ, ਸਲਾਮ ਦੀਨ ਬਾਵਾ,ਹਰਪ੍ਰੀਤ ਸਿੰਘ ਬਾਲਪੁਰ, ਚੰਦ ਸਿੰਘ ਟੌਹੜਾ, ਜਗਜੀਤ ਸਿੰਘ,ਅੰਗਰੇਜ਼ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਭਰਪੂਰ ਸਿੰਘ, ਗੁਰਜੰਟ ਸਿੰਘ, ਦੇਸਰਾਜ ਬਸੀ ਪਠਾਣਾਂ, ਮੰਗਤ ਰਾਮ, ਰਜਿੰਦਰ ਕੁਮਾਰ ਨਿੰਦੀ, ਕੁਲਜੀਤ ਸਿੰਘ,ਰਾਮ ਸਿੰਘ ਮਨਜੀਤ ਸਿੰਘ ਰੋਡਾ, ਗੁਲਵੰਤ ਸਿੰਘ, ਜਗਦੀਪ ਕੌਰ, ਰਾਮਪਾਲ, ਹਰਕੇਸ਼ ਕੁਮਾਰ, ਚੰਦ ਸਿੰਘ ਟੌਹੜਾ, ਹਰਪ੍ਰੀਤ ਬਾਲਪੁਰ ਆਦਿ ਮੌਜੂਦ ਸਨ। Fourth Class Employees

LEAVE A REPLY

Please enter your comment!
Please enter your name here