ਸੈਂਟਰਲ ਜੇਲ੍ਹ ਲੁਧਿਆਣਾ ਤੋਂ ਚਾਰ ਕੈਦੀ ਫਰਾਰ

ਸੈਂਟਰਲ ਜੇਲ੍ਹ ਲੁਧਿਆਣਾ ਤੋਂ ਚਾਰ ਕੈਦੀ ਫਰਾਰ

ਲੁਧਿਆਣਾ (ਰਾਮ ਗੋਪਾਲ ਰਾਏਕੋਟੀ) ਸਥਾਨਕ ਤਾਜਪੁਰ ਰੋਡ ‘ਤੇ ਸਥਿੱਤ ਸੈਂਟਰਲ ਜੇਲ੍ਹ ਵਿੱਚੋਂ ਬੀਤੀ ਰਾਤ 4 ਕੈਦੀਆਂ ਦੇ ਫਰਾਰ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਮਾਮਲਿਆਂ ‘ਚ ਜੇਲ੍ਹ ਵਿੱਚ ਬੰਦ ਉਕਤ ਚਾਰ ਕੈਦੀ ਕੰਬਲ ਦੇ ਸਹਾਰੇ ਪਹਿਲਾਂ ਮਹਿਲਾ ਜੇਲ੍ਹ ਵਿੱਚ ਗਏ ਤੇ ਉੱਥੋਂ ਉਹ ਜੇਲ੍ਹ ਕੰਪਲੈਕਸ ‘ਚੋਂ ਦੀ ਹੁੰਦੇ ਹੋਏ ਕੰਧ ਟੱਪ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਕਈ ਘੰਟਿਆਂ ਬਾਅਦ ਮਿਲੀ ਤੇ ਸੂਚਨਾ ਮਿਲਦੇ ਹੀ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਫਰਾਰ ਹੋਏ ਕੈਦੀਆਂ ਦੀ ਵੱਡੇ ਪੱਧਰ ‘ਤੇ ਤਲਾਸ਼ ਕਰ ਰਹੀ ਹੈ ਸ਼ਹਿਰ ਵਿੱਚ ਪਹਿਲਾਂ ਹੀ ਕਰਫ਼ਿਊ ਲਾਗੂ ਹੈ ਇਸ ਦੇ ਬਾਵਜੂਦ ਖ਼ਤਰਨਾਕ ਅਪਰਾਧੀਆਂ ਦਾ ਕੇਂਦਰੀ ਜੇਲ੍ਹ ‘ਚੋਂ ਫਰਾਰ ਹੋ ਜਾਣਾ ਹੈਰਾਨੀ ਵਾਲੀ ਗੱਲ ਹੈ ਵੱਡੇ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚੋਂ ਫਰਾਰ ਹੋਏ ਕੈਦੀਆਂ ਦੀ ਪਛਾਣ ਮੰਡੀ ਗੋਬਿੰਦਗੜ ਦੇ ਰਹਿਣ ਵਾਲੇ ਅਮਨ ਕੁਮਾਰ, ਖੰਨਾ ਦੇ ਰਹਿਣ ਵਾਲੇ ਰਵੀ ਕੁਮਾਰ, ਸੁਲਤਾਨਪੁਰ ਯੂਪੀ ਦੇ ਰਹਿਣ ਵਾਲੇ ਸੂਰਜ ਕੁਮਾਰ ਤੇ ਸੰਗਰੂਰ ਦੇ ਰਹਿਣ ਵਾਲੇ ਅਰਸ਼ਦੀਪ ਵਜੋਂ ਹੋਈ ਹੈ ਏਡੀਸੀਪੀ ਅਰਜਿੰਦਰ ਸਿੰਘ ਤੇ ਥਾਣਾ ਪੰਜ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ-ਪੜਤਾਲ ਕਰ ਰਹੀ ਹੈ ਜੇਲ੍ਹ ਅੰਦਰ ਕੈਦੀਆਂ ਦੀ ਗਿਣਤੀ ਕਰਵਾਈ ਜਾ ਰਹੀ ਹੈ ਜਿਸ ਪਾਸੇ ਦੀ ਕੰਧ ਤੋਂ ਕੈਦੀ ਫ਼ਰਾਰ ਹੋਏ ਹਨ, ਉਸ ਪਾਸੇ ਰਿਹਾਇਸ਼ੀ ਇਲਾਕਾ ਹੈ ਪੁਲਿਸ ਦੀਆਂ ਟੀਮਾਂ ਰਿਹਾਇਸ਼ੀ ਇਲਾਕੇ ‘ਚ ਖੋਜਬੀਣ ਕਰ ਰਹੀਆਂ ਹਨ ਜੇਲ੍ਹ ਨੇੜੇ ਪੁਲਿਸ ਦੇ ਨਾਲ-ਨਾਲ ਨੀਮ ਫ਼ੌਜੀ ਬਲ ਵੀ ਤਾਇਨਾਤ ਹਨ

ਜਿਸ ਦੀ ਵਜ੍ਹਾ ਨਾਲ ਇੱਥੇ ਜੇਲ੍ਹ ਦੀ ਸੁਰੱਖਿਆ ਵਿਵਸਥਾ ਪੁਖ਼ਤਾ ਹੈ ਪਰ ਇੰਨੇ ਪੁਖ਼ਤਾ ਪ੍ਰਬੰਧ ਹੋਣ ਦੇ ਬਾਵਜੂਦ ਕੈਦੀਆਂ ਦੇ ਕੰਧ ਟੱਪ ਕੇ ਫ਼ਰਾਰ ਹੋਣਾ ਕਈ ਸਵਾਲ ਉਠਾਉਂਦਾ ਹੈ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ-ਕਮ-ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਚੇਅਰਮੈਨ ਆਰ. ਕੇ. ਜੈਨ ਦੇ ਨਿਰਦੇਸ਼ਾਂ ‘ਤੇ ਬਣਾਈ ਕਮੇਟੀ ਵਿੱਚ ਵਧੀਕ ਸੈਸ਼ਨ ਜੱਜ ਮੁਨੀਸ਼ ਅਰੋੜਾ ਨੇ ਸੈਂਟਰਲ ਜੇਲ੍ਹ, ਕੁਲਭੂਸ਼ਣ ਕੁਮਾਰ ਨੇ ਬ੍ਰੋਸਟਲ ਜੇਲ੍ਹ ਅਤੇ ਆਬਜ਼ਰਵੇਸ਼ਨ ਹੋਮ ਤੋਂ ਮੈਜਿਸਟਰੇਟ ਕਿਰਨ ਜੋਤੀ ਨੇ ਕੋਰਟ ਵਿੱਚ ਕੈਂਪ ਲਗਾ ਕੇ ਸੈਂਟਰਲ ਜੇਲ੍ਹ ਤੋਂ 127, ਮਹਿਲਾ ਜੇਲ੍ਹ ਤੋਂ 11, ਬ੍ਰੋਸਟਲ ਜੇਲ੍ਹ ਤੋਂ 17 ਤੇ ਆਬਜ਼ਰਵੇਸ਼ਨ ਹੋਮ ਤੋਂ ਇੱਕ ਕੈਦੀ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।