ਕਾਰਪੋਰੇਸ਼ਨ ’ਚ ਕਲਰਕ ਲਵਾਉਣ ਦਾ ਝਾਂਸਾ ਦੇ 4 ਲੱਖ ਠੱਗੇ

Sach Kahoon Punjabi Desk Picture
Published On

ਲੁਧਿਆਣਾ (ਜਸਵੀਰ ਸਿੰਘ ਗਹਿਲ)। Crime News: ਇੱਕ ਵਿਅਕਤੀ ਨੇ ਨਗਰ ਨਿਗਮ ਲੁਧਿਆਣਾ ’ਚ ਕਲਰਕ ਦੀ ਨੌਕਰੀ ਤੇ ਲਵਾਉਣ ਦਾ ਝਾਂਸਾ ਦੇ ਕੇ ਇੱਕ ਲੜਕੀ ਨੂੰ 4 ਲੱਖ ਤੋਂ ਵੱਧ ਦਾ ਚੂਨਾ ਲਗਾ ਦਿੱਤਾ। ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਪੜਤਾਲ ਕਰਕੇ ਦੁੱਗਰੀ ਵਾਸੀ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਕਿਰਨਦੀਪ ਕੌਰ ਵਾਸੀ ਪਿੰਡ ਮਸਾਣੀ (ਫਿਲੌਰ) ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਉਸ ਦੇ ਇੱਕ ਜਾਣਕਾਰੀ ਜ਼ਰੀਏ ਦੁਗਰੀ ਰੋਡ ਲੁਧਿਆਣਾ ਦਾ ਰਹਿਣ ਵਾਲਾ ਬਿੰਦਰ ਉਸਦੇ ਸੰਪਰਕ ’ਚ ਆਇਆ।

ਇਹ ਖਬਰ ਵੀ ਪੜ੍ਹੋ : Mahakumbh Fire: ਮਹਾਂਕੁੰਭ ’ਚ ਫਿਰ ਤੋਂ ਲੱਗੀ ਅੱਗ, ਕਈ ਪੰਡਾਲ ਆਏ ਲਪੇਟ ਵਿੱਚ, ਜਾਨੀ ਨੁਕਸਾਨ ਤੋਂ ਬਚਾਅ

ਜਿਸ ਨੇ ਉਸ ਨੂੰ ਮਿਉਂਸਪਲ ਕਾਰਪੋਰੇਸ਼ਨ ’ਚ ਉੱਚ ਅਧਿਕਾਰੀਆਂ ਨਾਲ ਚੰਗੀ ਉੱਠਣੀ- ਬੈਠਣੀ ਹੋਣ ਦੀ ਗੱਲ ਆਖਦਿਆਂ ਕਾਰਪੋਰੇਸ਼ਨ ’ਚ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਤੇ ਉਸ ਕੋਲੋਂ 4.17 ਲੱਖ ਰੁਪਏ ਹਾਸ਼ਲ ਕਰ ਲਏ ਪਰ ਕਈ ਮਹੀਨੇ ਲੰਘ ਜਾਣ ਦੇ ਬਾਵਜੂਦ ਉਸ ਨੂੰ ਨੌਕਰੀ ’ਤੇ ਨਹੀਂ ਲਵਾਇਆ ਤੇ ਨਾ ਹੀ ਉਸ ਕੋਲੋਂ ਹਾਸਲ ਕੀਤੇ ਪੈਸੇ ਉਸ ਨੂੰ ਵਾਪਸ ਕੀਤੇ। ਜਿਸ ਕਰਕੇ ਉਸ ਨੇ ਥਾਣਾ ਦੁੱਗਰੀ ਵਿਖੇ ਸ਼ਿਕਾਇਤ ਦਿੱਤੀ। ਮਿਲੀ ਸ਼ਿਕਾਇਤ ’ਤੇ ਥਾਣਾ ਦੁੱਗਰੀ ਦੀ ਪੁਲਿਸ ਨੇ ਪੜਤਾਲ ਕਰਕੇ ਬਿੰਦਰ ਦੁੱਗਰੀ ਰੋਡ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਗੌਰਵ ਚੰਦੇਲ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। Crime News

About The Author

Related Posts