ਤੇਲੰਗਾਨਾ ਦੁਰਾਚਾਰ ਤੇ ਕਤਲ ਮਾਮਲੇ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ‘ਚ ਢੇਰ

Telangana, Murder, Police Encounter

ਤੇਲੰਗਾਨਾ ਦੁਰਾਚਾਰ ਤੇ ਕਤਲ ਮਾਮਲੇ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ‘ਚ ਮਰੇ

ਫਾਸਟ ਟਰੈਕ ਕੋਰਟ ਦੇ ਗਠਨ ਦੇ ਹੋਏ ਸਨ ਆਦੇਸ਼

ਹੈਦਰਾਬਾਦ (ਏਜੰਸੀ)। ਤੇਲੰਗਾਨਾ ‘ਚ ਇੱਕ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਮਾਮਲੇ ਦੇ ਚਾਰ ਮੁਲਜ਼ਮ ਸ਼ੁੱਕਰਵਾਰ ਤੜਕੇ ਪੁਲਿਸ ਮੁਕਾਬਲੇ Police Encounter ਦੌਰਾਨ ਮਾਰੇ ਗਏ। ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀਸੀ ਸੱਜਾਨਰ ਨੇ ਮੁਕਾਬਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਘਟਨਾ ਅੱਜ ਤੜਕੇ ਤਿੰਨ ਤੋਂ ਛੇ ਵਜ਼ੇ ਦੇ ਵਿਚਕਾਰ ਹੋਈ। ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੇ ਉਸ ਸਮੇਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਕ੍ਰਾਈਮ ਸੀਨ ਦਾ ਦੁਹਰਾਅ ਕਰਨ ਲਈ ਉਨ੍ਹਾਂ ਨੂੰ ਉਸ ਜਗ੍ਹਾ ਲਿਜਾਇਆ ਗਿਆ ਜਿੱਥੇ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ।

ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਮੁਲ਼ਜਮਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਹਥਿਆਰ ਖੋਹ ਕੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਆਤਮ ਰੱਖਿਆ ਲਈ ਚਾਰਾਂ ਮੁਲ਼ਜਮਾਂ  ਮੁਹੰਮਦ ਅਰੀਫ਼, ਨਵੀਨ, ਜੋਲੂ, ਸ਼ਿਵ ਤੇ ਚਿੰਤਾਕੁੰਤਾ ਚੇਨਾਕੇਸ਼ਵੁਲੁ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕਾਬਲਾ ਉਸ ਸਥਾਨ ਤੋਂ ਕੁਝ ਹੀ ਦੂਰੀ ‘ਤੇ ਹੋਇਆ ਜਿੱਥੇ ਮਹਿਲਾ ਪਸ਼ੂ ਡਾਕਟਰ ਨੂੰ ਸਾੜਿਆ ਗਿਆ ਸੀ। ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀ ਮੁਕਾਬਲੇ ਵਾਲੇ ਸਥਾਨ ‘ਤੇ ਪਹੁੰਚ ਗਏ ਹਨ।

ਮਹਿਲਾ ਡਾਕਟਰ ਦੇ ਪਿਤਾ ਨੇ ਪੁਲਿਸ ਦਾ ਕੀਤਾ ਧੰਨਵਾਦ

ਮਹਿਲਾ ਡਾਕਟਰ ਦੇ ਪਿਤਾ ਨੇ ਚਾਰਾਂ ਮੁਲਜ਼ਮਾਂ ਨੂੰ ਮਾਰਨ ਲਈ ਹੈਦਰਾਬਾਦ ਪੁਲਿਸ ਦਾ ਧੰਨਵਾਦ ਕੀਤਾ ਹੈ। ਮਹਿਲਾ ਡਾਕਟਰ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਂ ਦਿਨਾਂ ਬਾਅਦ ਅੱਜ ਮੇਰੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ।

  • ਤੇਲੰਗਾਨਾ ਸਰਕਾਰ ਨੇ ਮਾਮਲੇ ਦੀ ਜਲਦ ਤੋਂ ਜਲਦ ਸੁਣਵਾਈ ਲਈ ਮਹਿਬੂਬ ਨਗਰ ਜ਼ਿਲ੍ਹੇ ‘ਚ ਪਹਿਲੀ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੂੰ ਵਿਸ਼ੇਸ਼ ਅਦਾਲਤ ਦੇ ਰੂਪ ‘ਚ ਨਾਮਿਤ ਕੀਤਾ ਗਿਆ ਸੀ।
  • ਦੁਰਾਚਾਰ ਤੇ ਕਤਲ ਦੀ ਇਸ ਘਟਨਾ ਤੋਂ ਬਾਅਦ ਦੇਸ਼ ਦੇ ਲੋਕਾਂ ‘ਚ ਗੁੱਸਾ ਸੀ ਅਤੇ ਜਲਦ ਤੋਂ ਜਲਦ ਨਿਆਂ ਦੀ ਮੰਗ ਕਰ ਰਹੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।