ਫੂਡ ਸੇਫਟੀ ਟੀਮ ਨੇ ਮਾਨਸਾ ‘ਚੋਂ ਜ਼ਬਤ ਕੀਤਾ 9 ਕੁਇੰਟਲ ਸ਼ੱਕੀ ਘਿਓ

Food safety, Team, Seizes ,9 quintal , Suspected, Berries

ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ ਸੋਢੀ ਅਤੇ ਇੰਸਪੈਕਟਰ ਸੰਦੀਪ ਸਿੰਘ ਸੰਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਸਥਿਤ ਦੁਕਾਨ ‘ਚੋਂ ਮਧੂ ਸਾਗਰ ਘਿਓ ਸਵਾ ਦੋ ਕੁਇੰਟਲ, ਕੇਸ਼ਵ ਘਿਓ ਸਾਢੇ ਪੰਜ ਕੁਇੰਟਲ ਅਤੇ ਸਵਾ ਕੁਇੰਟਲ ਕੁਕਿੰਗ ਮੀਡੀਅਮ ਡੇਅਰੀ ਸ਼ੱਕੀ ਘਿਓ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਘਿਓ ਦੇ ਸੈਂਪਲ ਭਰਕੇ ਜਾਂਚ ਲਈ ਭੇਜ ਦਿੱਤੇ ਹਨ ਤੇ ਘਿਓ ਜ਼ਬਤ ਕਰ ਲਿਆ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ  ਖੁਰਾਕ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਹਰਿਆਣਾ ‘ਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਮਿਲਾਵਟਖੋਰੀ ਲਈ ਕੀਤੀ ਜਾਂਦੀ ਸੀ ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗੁਆਂਢੀ ਸੂਬੇ ਤੋਂ ਕਿਉਂ ਖ੍ਰੀਦਿਆ ਜਾ ਰਿਹਾ ਸੀ ਜਿਕਰਯੋਗ ਹੈ ਕਿ ਮਾਨਸਾ ‘ਚ ਥੋੜ੍ਹੇ ਦਿਨ ਪਹਿਲਾਂ ਵੀ ਫੂਡ ਸੇਫਟੀ ਟੀਮ ਨੇ ਜਾਂਚ ਕਰਦਿਆਂ ਘਿਓ ਅਤੇ ਤੇਲ ਆਦਿ ਜ਼ਬਤ ਕੀਤਾ ਸੀ।

ਹਰਿਆਣੇ ਦੀ ਸ਼ਰਾਬ ਹੀ ਨਹੀਂ, ਘਿਓ ਦੀ ਵੀ ਤਸਕਰੀ
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਠੇਕਿਆਂ ਦੀ ਸ਼ਰਾਬ ਦੀ ਤਸਕਰੀ ਦੇ ਤਾਂ ਨਿੱਤ ਚਰਚੇ ਹੁੰਦੇ ਹੀ ਸੀ ਸਨ ਹੁਣ ਘਿਓ ਦੀ ਵੀ ਤਸਕਰੀ ਹੋਣ ਲੱਗੀ ਹੈ ਤਿਉਹਾਰਾਂ ਦੇ ਦਿਨਾਂ ‘ਚ ਹਰਿਆਣਾ ‘ਚ ਤਿਆਰ ਕੀਤੇ ਜਾਂਦੇ ਸ਼ੱਕੀ ਘਿਓ ਨੂੰ ਪੰਜਾਬ ਲਿਆ ਕੇ ਮਿਲਾਵਟਖੋਰ ਵੱਡੀ ਮਾਤਰਾ ‘ਚ ਮਿਲਾਵਟ ਕਰਕੇ ਲੋਕਾਂ ਨੂੰ ਵੇਚਦੇ ਹਨ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਛਾਪੇਮਾਰੀ ਨੇ ਘਿਓ ਦੇ ਕਾਰੋਬਾਰੀਆਂ ਨੂੰ ਵੀ ਭਾਜੜਾਂ ਪਾ ਰੱਖੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।