ਫੂਡ ਸੇਫਟੀ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ‘ਤੇ ਮਾਰਿਆ ਛਾਪਾ

Food Safety, Team, Raided, Fake Milk, Producing, Factory

ਮਾਲਟੋਡੋਕਸਟਰਿਨ ਪਾਊਡਰ ਤੇ ਸੋਇਆਬੀਨ ਦੇ ਤੇਲ ਨਾਲ ਤਿਆਰ ਕੀਤਾ ਜਾ ਰਿਹਾ ਸੀ ਦੁੱਧ

ਟੀਮ ਨੇ ਮੌਕੇ ਤੋਂ 50 ਕਿੱਲੋ ਮਾਲਟੋਡੋਕਸਟਰਿਨ ਪਾਊਡਰ, 48 ਕਿੱਲੋ ਸੋਇਆਬੀਨ ਦਾ ਤੇਲ ਤੇ 80 ਲੀਟਰ ਨਕਲੀ ਦੁੱਧ ਮੌਕੇ ‘ਤੇ ਕਰਵਾਇਆ ਨਸ਼ਟ

ਫ਼ਤਹਿ ਇਨਕਲੇਵ ਸਰਹਿੰਦ ਵਿਖੇ ਚੱਲ ਰਹੀ ਸੀ ਨਕਲੀ ਦੁੱਧ ਬਣਾਉਣ ਦੀ ਫੈਕਟਰੀ

ਫ਼ਤਹਿਗੜ੍ਹ ਸਾਹਿਬ, ਅਨਿਲ ਲੁਟਾਵਾ/ਸੱਚ ਕਹੂੰ ਨਿਊਜ

ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਨਾਲ ਸਾਂਝੇ ਤੌਰ ‘ਤੇ ਸਰਹਿੰਦ ਦੇ ਫ਼ਤਹਿ ਇਨਕਲੇਵ ਵਿਖੇ ਇੱਕ ਘਰ ‘ਚ ਚੱਲ ਰਹੀ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ, ਜਿੱਥੇ ਕਿ ਭਾਰੀ ਗਿਣਤੀ ‘ਚ ਨਕਲੀ ਦੁੱਧ ਤਿਆਰ ਕਰਨ ਦਾ ਸਮਾਨ ਬਰਾਮਦ ਕੀਤਾ ਗਿਆ।

ਟੀਮ ਦੀ ਅਗਵਾਈ ਕਰ ਰਹੀ ਸਹਾਇਕ ਫੂਡ ਕਮਿਸ਼ਨਰ ਡਾ. ਅਦਿੱਤੀ ਗੁਪਤਾ ਨੇ ਦੱਸਿਆ ਕਿ ਮੌਕੇ ‘ਤੇ ਟੀਮ ਨੂੰ 50 ਕਿੱਲੋ ਮਾਲਟੋਡੋਕਸਟਰਿਨ ਪਾਊਡਰ, 48 ਕਿੱਲੋ ਸੋਇਆਬੀਨ ਦਾ ਤੇਲ ਤੇ 80 ਲੀਟਰ ਤਿਆਰ ਕੀਤਾ ਨਕਲੀ ਦੁੱਧ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਦੀ ਟੀਮ ਦੀ ਮੌਜ਼ੂਦਗੀ ਵਿੱਚ ਸਾਰੇ ਸਮਾਨ ਦੇ ਸੈਂਪਲ ਲੈ ਕੇ ਉਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਕਲੀ ਦੁੱਧ ਦੇ ਲਏ ਗਏ ਸੈਂਪਲ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਜਾਣਗੇ ਤੇ ਰਿਪੋਰਟ ਅਨੁਸਾਰ ਕਥਿਤ ਦੋਸ਼ੀਆਂ ‘ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਡਾ. ਅਦਿੱਤੀ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਸਾਰੀ ਕਾਰਵਾਈ ਕੀਤੀ ਗਈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਮਿਲਾਵਟਖੋਰਾਂ ਨੂੰ ਸਖਤ ਸਜ਼ਾਵਾਂ ਦਿਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਫੈਕਟਰੀ ਚਲਾਉਣ ਵਾਲੇ ਵਿਅਕਤੀ ‘ਤੇ ਪੁਲਿਸ ਵੀ ਆਪਣੀ ਪੱਧਰ ‘ਤੇ ਕਾਰਵਾਈ ਕਰੇਗੀ। ਚੈਕਿੰਗ ਕਰਨ ਗਈ ਟੀਮ ‘ਚ ਫੂਡ ਸੇਫਟੀ ਅਫਸਰ ਸ਼੍ਰੀਮਤੀ ਜਸਪਿੰਦਰ ਕੌਰ ਔਜਲਾ, ਡੇਅਰੀ ਵਿਕਾਸ ਇੰਸਪੈਕਟਰ  ਚਰਨਜੀਤ ਸਿੰਘ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।