Abohar News: (ਮੇਵਾ ਸਿੰਘ) ਅਬੋਹਰ। ਸਿਟੀ ਥਾਣਾ ਨੰਬਰ 1 ਦੀ ਪੁਲਿਸ ਨੇ 5 ਨੌਜਵਾਨਾਂ ਨੂੰ 2 ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਕਾਲਾ ਨੇ ਦੱਸਿਆ ਕਿ ਇੱਕ ਮੁਖਬਰ ਨੇ ਸੂਚਨਾ ਦਿੱਤੀ ਕਿ ਪਰਮਪਾਲ ਪੁੱਤਰ ਗੱਬਰ ਵਾਸੀ ਗਲੀ ਨੰਬਰ 3 ਜੰਮੂ ਬਸਤੀ, ਮੋਹਿਤ ਕੁਮਾਰ ਪੁੱਤਰ ਖਰੇਤ ਲਾਲ ਵਾਸੀ ਗਲੀ ਨੰਬਰ 3 ਜੰਮੂ ਬਸਤੀ, ਵਿਕਾਸ ਪੁੱਤਰ ਪ੍ਰਮੋਦ ਕੁਮਾਰ ਵਾਸੀ ਬਾਬਾ ਕਲੋਨੀ, ਅਜੈ ਪੁੱਤਰ ਮਦਨ ਲਾਲ ਵਾਸੀ ਗਲੀ ਨੰਬਰ 2 ਸੰਤ ਨਗਰ ਅਤੇ ਮੇਜਰ ਪੁੱਤਰ ਛਿੰਦਾ ਸਿੰਘ ਵਾਸੀ ਊਧਮ ਨਗਰ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਆਦੀ ਹਨ। ਜੋ ਅਜੇ ਵੀ ਬਹਾਵਲਵਾਸੀ ਲਿੰਕ ਰੋਡ ’ਤੇ ਰੇਲਵੇ ਸਟੇਸ਼ਨ ਦੇ ਗੇਟ ਕੋਲ ਦੋ ਚੋਰੀ ਕੀਤੇ ਮੋਟਰਸਾਈਕਲ ਵੇਚਣ ਲਈ ਖੜੇ ਹਨ।
ਇਹ ਵੀ ਪੜ੍ਹੋ: Nabha Murder News: ਕਲਿਯੁਗੀ ਪੁੱਤ ਨੇ ਇੱਟ ਮਾਰ ਕੇ ਕੀਤਾ ਪਿਓ ਦਾ ਕਤਲ
ਪੁਲਿਸ ਨੇ ਉਸ ਥਾਂ ’ਤੇ ਛਾਪਾ ਮਾਰਿਆ ਅਤੇ ਪੰਜ ਨੌਜਵਾਨਾਂ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ। ਇਨਾਂ ਸਾਰਿਆਂ ਵਿਰੁੱਧ ਬੀਐਨਐਸ ਦੀ ਧਾਰਾ 303(2), 317(2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਕਈ ਖੁਲਾਸੇ ਹੋਣ ਦੀ ਉਮੀਦ ਹੈ। Abohar News