ਤੰਦਰੁਸਤੀ ਉੱਤਮ ਖ਼ਜ਼ਾਨਾ

ਤੰਦਰੁਸਤੀ ਉੱਤਮ ਖ਼ਜ਼ਾਨਾ

ਜਿਸ ਦਾ ਸਰੀਰ ਤੰਦਰੁਸਤ ਹੈ, ਉਸ ’ਤੇ ਮਾਨਸਿਕ ਤਣਾਅ ਵੀ ਅਸਰ ਨਹੀਂ ਪਾਉਂਦਾ ਇੱਕ ਕਵਾਹਤ ਹੈ ‘ਪਹਿਲਾ ਸੁਖ ਨਿਰੋਗੀ ਕਾਇਆ’ ਭਾਵ ਜੀਵਨ ਦਾ ਪਹਿਲਾ ਤੇ ਸਭ ਤੋਂ ਵੱਡਾ ਸੁਖ ਜੇਕਰ ਕੋਈ ਹੈ ਤਾਂ ਉਹ ਸਿਰਫ਼ ਅਤੇ ਸਿਰਫ਼ ਤੰਦਰੁਸਤੀ ਹੈ ਤੰਦਰੁਸਤ ਜੀਵਨ ਦਾ ਮਤਲਬ ਸਿਰਫ਼ ਏਨਾ ਹੀ ਨਹੀਂ ਹੈ ਕਿ ਚੰਗਾ ਭੋਜਨ ਲਿਆ ਜਾਵੇ, ਸਗੋਂ ਇਸ ’ਚ ਹੋਰ ਗੱਲਾਂ ਵੀ ਸ਼ਾਮਲ ਹਨ ਜਿਵੇਂ ਵਿਅਕਤੀ ਦਾ ਆਹਾਰ-ਵਿਚਾਰ ਕਿਵੇਂ ਦਾ ਹੈ, ਵਿਅਕਤੀ ਦਾ ਆਸ-ਪਾਸ ਦਾ ਵਾਤਾਵਰਨ ਕਿਹੋ-ਜਿਹਾ ਹੈ ਜੋ ਵਿਅਕਤੀ ਦੇਖਣ ਨੂੰ ਚੰਗਾ ਹੋਵੇ, ਜ਼ਰੂਰੀ ਨਹੀਂ ਕਿ ਉਹ ਪੂਰਨ ਤੰਦਰੁਸਤ ਹੀ ਹੋਵੇ ਵਰਤਮਾਨ ’ਚ ਕੁਝ ਬਿਮਾਰੀਆਂ ਅਜਿਹੀਆਂ ਵੀ ਹਨ, ਜੋ ਉੱਪਰੋਂ ਨਹੀਂ ਦਿਸਦੀਆਂ, ਪਰ ਮਨੁੱਖ ਦੇ ਸਰੀਰ ਨੂੰ ਅੰਦਰ ਹੀ ਅੰਦਰ ਪ੍ਰਭਾਵਿਤ ਕਰਦੀਆਂ ਹਨ

ਨਿਰਾਸ਼ਾ ਕਾਰਨ ਵਿਅਕਤੀ ਲਾਪਰਵਾਹ ਹੋ ਜਾਂਦਾ ਹੈ ਤੇ ਲਾਪਰਵਾਹੀ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਭਾਵ ਦੋਵੇਂ ਇੱਕ-ਦੂਜੇ ਦੇ ਉਤਪਾਦਕ ਵੀ ਮੰਨੇ ਜਾਣ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਇਸ ਲਈ ਵਿਅਕਤੀ ਨੂੰ ਆਸਵੰਦ ਹੋਣਾ ਚਾਹੀਦਾ ਹੈ, ਆਸਵੰਦ ਵਿਅਕਤੀ ਮਾਨਸਿਕ ਰੂਪ ਨਾਲ ਇੱਕ ਨਵੀਂ ਊਰਜਾ ਨਾਲ ਆਪਣੇ-ਆਪ ਨੂੰ ਪ੍ਰੇਰਿਤ ਕਰਦਾ ਹੈ ਆਸ ਤੰਦਰੁਸਤ ਜੀਵਨ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਵਿਸ਼ਵ ਸਿਹਤ ਦਿਵਸ ਦੇ ਮੌਕੇ ਲੋਕਾਂ ਨੂੰ ਇਸ ਗੱਲ ਲਈ ਪੇ੍ਰਰਿਤ ਕੀਤਾ ਜਾਂਦਾ ਹੈ ਕਿ ਵਿਸ਼ਵ ਦਾ ਮਨੁੱਖੀ ਭਾਈਚਾਰਾ ਤੰਦਰੁਸਤ ਕਿਵੇਂ ਰਹੇ ਵਰਤਮਾਨ ’ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਕਾਰਨ ਕੋਰੋਨਾ ਦੇ ਫੈਲਾਅ ’ਤੇ ਕੁਝ ਹੱਦ ਤੱਕ ਰੋਕ ਵੀ ਲੱਗੀ ਹੈ

ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਾਪਤ ਨਿਰਦੇਸ਼ਾਂ ਦੇ ਆਧਾਰ ’ਤੇ ਕਈ ਦੇਸ਼ ਕਈ ਤਰ੍ਹਾਂ ਦੀਆਂ ਮੁਹਿੰਮਾਂ ਵੀ ਚਲਾ ਰਹੇ ਹਨ, ਜਿਸ ’ਚ ਸਫ਼ਲਤਾ ਵੀ ਮਿਲੀ ਹੈ ਭਾਰਤ ਨੇ ਇਸ ਦਿਸ਼ਾ ’ਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ ਕੋਰੋਨਾ ਰੋਕਣ ਵਾਲਾ ਟੀਕਾ ਬਣਾ ਕੇ ਭਾਰਤ ਦੇ ਵਿਗਿਆਨੀਆਂ ਨੇ ਵਿਸ਼ਵ ’ਚ ਆਪਣਾ ਨਾਂਅ ਰੌਸ਼ਨ ਕੀਤਾ ਹੈ ਭਾਰਤ ਨੇ ਵਿਸ਼ਵ ਦੇ ਕਈ ਦੇਸ਼ਾਂ ’ਚ ਵੈਕਸੀਨ ਪਹੁੰਚਾ ਕੇ ਵਿਸ਼ਵ ਨੂੰ ਨਿਰੋਗ ਰੱਖਣ ਦਾ ਆਪਣਾ ਸੰਸਕਾਰ ਕਾਇਮ ਰੱਖਿਆ ਹੈ ਪੈਸਾ ਕਮਾਉਣ ਲਈ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ,

ਜਦੋਂਕਿ ਸੱਚਾਈ ਇਹ ਹੈ ਕਿ ਸਿਹਤ ਸਾਹਮਣੇ ਪੈਸੇ ਦੀ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਅੱਜ-ਕੱਲ੍ਹ ਰੋਜ਼ਮਰਾ ਨਾਂਅ ਦੀ ਕੋਈ ਚੀਜ ਨਹੀਂ ਰਹੀ ਹੈ ਕਈ ਲੋਕ ਸਵੇਰ ਦਾ ਨਿੱਕਲਦਾ ਹੋਇਆ ਸੂਰਜ ਨਹੀਂ ਦੇਖ ਸਕਦੇ ਇਸ ਦਾ ਇੱਕ ਕਾਰਨ ਰਾਤ ਨੂੰ ਦੇਰ ਤੱਕ ਜਾਗਣਾ ਭਾਰਤ ਦੇ ਰਿਸ਼ੀ ਮੁੰਨੀਆਂ ਵੱਲੋਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਦੀ ਪ੍ਰਕਿਰਿਆ ਦਿੱਤੀ ਗਈ ਹੈ ਇਹੀ ਕਾਰਨ ਹੈ ਕਿ ਦਿਨੋ-ਦਿਨ ਯੋਗ ਦੀ ਮਹੱਤਤਾ ਵਧਦੀ ਜਾ ਰਹੀ ਹੈ ਜੇਕਰ ਅਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਹੈ ਤਾਂ ਸਾਨੂੰ ਹਮੇਸ਼ਾ ਉਤਸ਼ਾਹ ਅਤੇ ਖੁਸ਼ੀ ਨਾਲ ਜੀਵਨ ਜਿਉਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.