ਫਿਰੋਜਪੁਰ-ਸ੍ਰੀਗੰਗਾਨਗਰ ਇੰਟਰਸਿਟੀ ਦੇ ਇੰਜਣ ਨੂੰ ਲੱਗੀ ਅੱਗ, ਡਰਾਈਵਰ ਦੀ ਸਮਝਦਾਰੀ ਕਾਰਨ ਬਚੀਆਂ ਸੈਂਕੜੇ ਜਾਨਾਂ

Firozpur Sriganganagar Express

3 ਘੰਟੇ ਤੱਕ ਯਾਤਰੀ ਪਰੇਸ਼ਾਨ ਰਹੇ | Firozpur Sriganganagar Express

ਅਬੋਹਰ। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ’ਚ ਇੱਕ ਰੇਲਗੱਡੀ (Firozpur Sriganganagar Express) ਨੂੰ ਅੱਗ ਲੱਗ ਗਈ। ਅਜਿਹੇ ’ਚ ਡਰਾਈਵਰਾਂ ਦੀ ਸਮਝਦਾਰੀ ਕਾਰਨ ਸੈਂਕੜੇ ਰੇਲਵੇ ਯਾਤਰੀਆਂ ਦੀ ਜਾਨ ਬਚ ਗਈ, ਦੂਜੇ ਪਾਸੇ ਇਸ ਹਾਦਸੇ ਤੋਂ ਬਾਅਦ 3 ਘੰਟੇ ਤੱਕ ਰੇਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅਬੋਹਰ ’ਚ ਹਿੰਦੂਮਲ ਕੋਟ ਫਾਟਕ ਨੇੜੇ ਫਿਰੋਜਪੁਰ-ਸ੍ਰੀਗੰਗਾਨਗਰ ਇੰਟਰਸਿਟੀ ਐਕਸਪ੍ਰੈਸ ਟਰੇਨ ਦੇ ਇੰਜਣ ’ਚ ਅਚਾਨਕ ਸ਼ਾਰਟ ਸਰਕਟ ਹੋ ਗਿਆ ਅਤੇ ਇਸ ’ਚ ਅੱਗ ਲੱਗ ਗਈ।

ਕਾਹਲੀ ਵਿੱਚ ਟਰੇਨ ਦੇ ਡਰਾਈਵਰਾਂ ਨੇ ਤੁਰੰਤ ਰੇਲ ਗੱਡੀ ਦੀਆਂ ਬ੍ਰੇਕਾਂ ਲਾ ਦਿੱਤੀਆਂ ਅਤੇ ਰੇਲਗੱਡੀ ਵਿੱਚੋਂ ਛਾਲ ਮਾਰ ਕੇ ਟਰੇਨ ਵਿੱਚ ਲੱਗੀ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ। ਡਰਾਈਵਰਾਂ ਦੀ ਸਮਝਦਾਰੀ ਕਾਰਨ ਅੱਜ ਵੱਡਾ ਹਾਦਸਾ ਹੋਣੋਂ ਟਲ ਗਿਆ। ਉਸ ਨੇ ਨਾ ਸਿਰਫ਼ ਆਪਣੀ ਜਾਨ ਬਚਾਈ ਸਗੋਂ ਸੈਂਕੜੇ ਯਾਤਰੀਆਂ ਦੀ ਜਾਨ ਵੀ ਬਚਾਈ। ਇਸ ਦੌਰਾਨ ਟਰੇਨ ’ਚ ਸਵਾਰ ਯਾਤਰੀਆਂ ਨੂੰ ਆਪਣੀ ਮੰਜਲ ਵੱਲ ਜਾਣ ਲਈ 3 ਘੰਟੇ ਤੱਕ ਇੰਤਜਾਰ ਕਰਨਾ ਪਿਆ। ਇਸ ਕਾਰਨ ਕਈ ਲੋਕਾਂ ਨੂੰ ਕਾਫ਼ੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : ਫਰੀਦਕੋਟ ’ਚ ਮਹਿਲਾ ਸਬ-ਇੰਸਪੈਕਟਰ ਦੇ ਵੱਜੀ ਗੋਲੀ, ਹਾਲਤ ਗੰਭੀਰ