ਸੰਭੂ ਬਾਰਡਰ ‘ਤੇ ਲੱਗੀ ਅੱਗ, ਕਿਸਾਨਾਂ ਵੱਲੋਂ ਬਣਾਏ ਘਰ, ਟਰੈਕਟ ਟਰਾਲੀ ਸੜ੍ਹ ਕੇ ਸਆਹ, ਤਸਵੀਰਾਂ…

Shambhu Border

ਫਾਇਰ ਬ੍ਰਿਗੇਡ ਦੀ ਗੱਡੀ ਧੱਕਾ ਮਾਰ ਕੇ ਮੁਸ਼ਕਿਲ ਨਾਲ ਹੋਈ ਸਟਾਰਟ | Shambhu Border

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਧਰਨੇ ਦੌਰਾਨ ਦੁਪਹਿਰ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਕਿਸਾਨਾਂ ਵੱਲੋਂ ਬਣਾਏ ਛੱਪਰ ਦੇ ਕਈ ਘਰ, ਟਰੈਕਟਰ ਟਰਾਲੀ ਆਦਿ ਸੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸਾਰਟ ਸਰਕਟ ਕਾਰਨ ਲੱਗੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਆਗੂਆਂ ਤੇਜਿੰਦਰ ਸਿੰਘ ਰਾਜਗੜ੍ਹ, ਜਸਵੰਤ ਸਿੰਘ ਸਰਦਰਪੁਰ, ਚਮਕੌਰ ਸਿੰਘ ਭੇਡਪੁਰਾ ਨੇ ਦੱਸਿਆ ਕਿ ਅੱਗ ਤੇ ਕਿਸਾਨਾਂ ਵੱਲੋਂ ਵੱੱਡੀ ਜਦੋਂ ਜਹਿਦ ਤੋਂ ਬਾਅਦ ਕਾਬੂ ਪਾਇਆ ਗਿਆ। (Shambhu Border)

ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੇ ਬਿਲਕੁੱਲ ਨੇੜੇ ਹੀ ਫਾਇਰ ਬਿਗ੍ਰੇਡ ਦੀ ਗੱਡੀ ਵੀ ਖੜ੍ਹੀ ਸੀ, ਪਰ ਉਹ ਸਟਾਰਟ ਹੀ ਨਹੀਂ ਹੋਈ ਅਤੇ ਉਸ ਨੂੰ ਧੱਕਾ ਮਾਰ ਕੇ ਸਟਾਰਟ ਕੀਤਾ ਗਿਆ। ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਕਿਸਾਨਾਂ ਵੱਲੋਂ ਇਸ ਤੋਂ ਬਾਅਦ ਆਪਣੀ ਹਿੰਮਤ ਨਾਲ ਅੱਗ ਨੂੰ ਬੁਝਾਇਆ ਗਿਆ, ਪਰ ਫਿਰ ਵੀ ਕਿਸਾਨਾਂ ਦਾ ਨੁਕਸਾਨ ਹੋ ਗਿਆ। (Shambhu Border)

Also Read : Sangrur News: ਸੰਗਰੂਰ ਤੋਂ ਬਸਪਾ ਨੇ ਉਮੀਦਵਾਰ ਐਲਾਨਿਆ

ਉਨ੍ਹਾਂ ਦੱਸਿਆ ਕਿ ਵੱਖ ਵੱਖ ਜਥੇਬੰਦੀਆਂ ਦੇ ਘਰ, ਟਰੈਕਟਰ ਟਰਾਲੀ, ਇੰਨਵਰਟਰ, ਪੱਖੇ, ਕੱਪੜੇ ਆਦਿ ਸਮਾਨ ਵੀ ਸੜ੍ਹ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀ ਅਣਗਿਹਲੀ ਕਾਰਨ ਹੀ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਚੌਣਾਂ ਦਾ ਸਮਾਂ ਹੈ ਅਤੇ ਕਿਸਾਨਾਂ ਵੱਲੋਂ ਇਨ੍ਹਾਂ ਸਿਆਸੀ ਆਗੂਆਂ ਨੂੰ ਸਬਕ ਸਿਖਾਇਆ ਜਾਵੇਗਾ।

Shambhu Border