Dhindsa and Badal ਧੜਿਆਂ ਦੀ ‘ਸਿਧਾਂਤਕ’ ਲੜਾਈ ਹੁਣ ਹੋਰ ਰੂਪ ਲੈਣ ਲੱਗੀ

fight of Dhindsa and Badal has begun take on more form
fight of Dhindsa and Badal has begun take on more form

ਹਿੰਸਕ ਹੋਣ ਦਾ ਡਰ, ਦੋਵੇਂ ਧੜੇ ਇੱਕ ਦੂਜੇ ਦੀਆਂ ਮੀਟਿੰਗਾਂ ਲਈ ਸੂਹੀਏ ਰੱਖਣ ਲੱਗੇ

ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ (Dhindsa and Badal) ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਚਾਲੇ ਚੱਲ ਰਹੀ ਸਿਧਾਂਤਕ ਲੜਾਈ ਕਿਸੇ ਵੇਲੇ ਵੀ ‘ਬਾਹੂਬਲ’ ਦਾ ਰੂਪ ਧਾਰਨ ਕਰ ਸਕਦੀ ਹੈ ਪ੍ਰਸ਼ਾਸਨ ਨੂੰ ਹੁਣ ਇਨ੍ਹਾਂ ਸਰਗਰਮੀਆਂ ਦੇ ਚਲਦਿਆਂ ਦੋਵੇ ਧੜਿਆਂ ਦੀਆਂ ਮੀਟਿੰਗਾਂ ‘ਤੇ ਖ਼ਾਸ ਨਿਗ੍ਹਾ ਰੱਖਣੀ ਪੈ ਰਹੀ ਹੈ ਢੀਂਡਸਾ ਪਰਿਵਾਰ ਵੱਲੋਂ ‘ਸਿਧਾਂਤਕ’ ਲੜਾਈ ਦੇ ਤੌਰ ‘ਤੇ ਆਰੰਭ ਹੋਈ ਇਸ ਸਿਆਸਤ ਨੇ ਹੁਣ ਹੋਰ ਰੂਪ ਲੈਣਾ ਆਰੰਭ ਕਰ ਦਿੱਤਾ ਹੈ

ਢੀਂਡਸਾ ਪਰਿਵਾਰ ਵੱਲੋਂ ਜਿਸ ਤਰ੍ਹਾਂ ਸੰਗਰੂਰ ਤੇ ਬਰਨਾਲਾ ਹਲਕਿਆਂ ਤੋਂ ਬਾਹਰ ਦੌਰੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਲੈ ਕੇ ਕਈ ਹੋਰ ਪ੍ਰਸਥਿਤੀਆਂ ਜਨਮ ਲੈ ਸਕਦੀਆਂ ਹਨ ਬੀਤੇ ਦਿਨੀਂ ਪਰਮਿੰਦਰ ਢੀਂਡਸਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਅਕਾਲੀ ਦਲ ਬਾਦਲ ਤੋਂ ਗੁੱਸੇ ਹੋਏ ਕਈ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ ਬਾਦਲ ਧੜੇ ਦੇ ਆਗੂਆਂ ਨੂੰ ਢੀਂਡਸਾ ਪਰਿਵਾਰ ਦੀ ਆਮਦ ਦੀ ਭਿਣਕ ਲੱਗਦਿਆਂ ਹੀ ਉਨ੍ਹਾਂ ਦੇ ਪਿੱਛੇ ਆਪਣੇ ‘ਸੂਹੀਆ’ ਛੱਡ ਦਿੱਤੇ ਅਤੇ ਉਨ੍ਹਾਂ ਨੇ ਕਈ ਪਿੰਡਾਂ ਵਿੱਚ ਢੀਂਡਸਾ ਪਰਿਵਾਰ ਦੇ ਕਾਫ਼ਲੇ ਦਾ ਪਿੱਛਾ ਵੀ ਕੀਤਾ ਪਰ ਕੁਦਰਤਨ ਲੜਾਈ ਝਗੜੇ ਵਾਲੀ ਸਥਿਤੀ ਪੈਦਾ ਨਹੀਂ ਹੋਈ

ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕਿਹਾ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾਣਗੇ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਘਰਾਂ ਵਿੱਚ ਬੈਠੇ ਆਗੂਆਂ ਨੂੰ ਉਹ ਮੁੜ ਤੋਂ ਪਾਰਟੀ ਨਾਲ ਤੋਰਨ ਦਾ ਯਤਨ ਕਰਨਗੇ ਉਨ੍ਹਾਂ ਫਿਰ ਕਿਹਾ ਕਿ ਸਾਡੇ ਵੱਲੋਂ ਕੋਈ ਬਾਹੂਬਲ ਦੀ ਨਹੀਂ ਸਗੋਂ ਸਿਧਾਂਤਕ ਲੜਾਈ ਲੜੀ ਜਾ ਰਹੀ ਹੈ ਅਤੇ ਇਹ ਲੜਾਈ ਉਹ ਜਾਰੀ ਰੱਖਣਗੇ ਬਾਦਲ ਧੜੇ ਦੇ ਆਗੂਆਂ ਦਾ ਕਹਿਣਾ ਹੈ ਕਿ ਢੀਂਡਸਾ ਪਰਿਵਾਰ ਨੂੰ ਆਖ਼ਰ ਏਨੇ ਚਿਰ ਪਿੱਛੋਂ ਕਿਉਂ ਪਾਰਟੀ ਤੋਂ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਚਿੰਤਾ ਹੋ ਗਈ ਹੈ, ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਆਪਣੇ ਧੜੇ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ

ਸੰਗਰੂਰ ਤੇ ਬਰਨਾਲਾ ਦੀ ਲੀਡਰਸ਼ਿਪ ਦੀ ਅਗਵਾਈ ਸੁਖਬੀਰ ਬਾਦਲ ਖੁਦ ਕਰ ਰਹੇ ਹਨ

ਢੀਂਡਸਾ ਪਰਿਵਾਰ ਦੀ ਹਲਕਿਆਂ ਵਿੱਚ ਪਾਈ ਜਾ ਰਹੀ ਫੇਰੀ ਤੋਂ ਬਾਅਦ ਬਾਦਲ ਧੜੇ ਵੱਲੋਂ ਆਪਣੇ ਰੁੱਸੇ ਲੀਡਰਾਂ ਨੂੰ ਗੁੱਸੇ ਗਿਲੇ ਮਿਟਾਉਣ ਲਈ ਬਕਾਇਦਾ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਫੋਨ ਵੀ ਕੀਤੇ ਜਾਣ ਦੀ ਚਰਚਾ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੀ ਲੀਡਰਸ਼ਿਪ ਦੀ ਅਗਵਾਈ ਸੁਖਬੀਰ ਬਾਦਲ ਖੁਦ ਕਰ ਰਹੇ ਹਨ ਇਸ ਤੋਂ ਇਲਾਵਾ ਸੁਖਬੀਰ ਵੱਲੋਂ ਹਲਕਾ ਸੰਗਰੂਰ ਤੇ ਬਰਨਾਲਾ ਦੇ ਅਕਾਲੀ ਆਗੂਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਆਪਣੇ ਪਾਰਟੀ ਪ੍ਰਧਾਨ ਦਾ ਥਾਪੜਾ ਮਿਲਣ ਤੋਂ ਬਾਅਦ ਜ਼ਿਲ੍ਹੇ ਵਿੱਚੋਂ ਅਕਾਲੀ ਲੀਡਰਾਂ ਨੇ ਧੜਾਧੜ ਢੀਂਡਸਾ ਪਰਿਵਾਰ ‘ਤੇ ਸ਼ਬਦੀ ਹਮਲੇ ਕਰਨੇ ਆਰੰਭ ਕਰ ਦਿੱਤੇ ਹਨ

ਅੱਜ ਸ਼ੇਰਪੁਰ ਵਿਖੇ ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਅਕਾਲੀ ਵਰਕਰਾਂ ਨਾਲ ਇੱਕ ਵੱਡੀ ਮੀਟਿੰਗ ਕਰਕੇ ਢੀਂਡਸਾ ਪਰਿਵਾਰ ‘ਤੇ ਸਿੱਧੇ ਹਮਲੇ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਹੁਣ ਤੱਕ ਮਨਮਾਨੀਆਂ ਹੀ ਕੀਤੀਆਂ ਹਨ ਅਤੇ ਉਨ੍ਹਾਂ ਨੇ ਹੁਣ ਕਈ ਕਈ ਵੱਡੇ ਆਗੂਆਂ ਨੂੰ ਪਾਰਟੀ ਵਿੱਚੋਂ ਖੁੱਡੇ ਲਾਈਨ ਲਾਇਆ ਹੈ, ਅੱਜ ਉਹ ਲੋਕਤੰਤਰ ਹੋਣ ਦਾ ਅਲਾਪ ਕਰ ਰਹੇ ਹਨ

ਢੀਂਡਸਾ ਦੇ ਹੱਕ ਵਿੱਚ ਵੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਉੱਭਰ ਕੇ ਸਾਹਮਣੇ ਆ ਰਹੇ ਹਨ

ਉੱਧਰ ਢੀਂਡਸਾ ਦੇ ਹੱਕ ਵਿੱਚ ਵੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਉੱਭਰ ਕੇ ਸਾਹਮਣੇ ਆ ਰਹੇ ਹਨ ਬੀਤੇ ਦਿਨੀਂ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਹੇ ਹਰਪ੍ਰੀਤ ਸਿੰਘ ਢੀਂਡਸਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੂਰੀ ਤਰ੍ਹਾਂ ਨਾਲ ਢੀਂਡਸਾ ਪਰਿਵਾਰ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਮੀਡੀਆ ਨਾਲ ਸਬੰਧਿਤ ਗੁਰਮੀਤ ਸਿੰਘ ਜੌਹਲ ਵੱਲੋਂ ਵੀ ਅਸਤੀਫ਼ਾ ਦਿੱਤਾ ਗਿਆ ਸੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਜ਼ਿਲ੍ਹੇ ਦੇ ਵੱਡੀ ਗਿਣਤੀ ਯੂਥ ਆਗੂ ਢੀਂਡਸਾ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ

ਅਜਿਹੇ ਹਾਲਾਤਾਂ ਵਿੱਚ 2 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਵਿੱਚ ਕੋਈ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਸੀਆਈਡੀ ਦੀਆਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ ਸੁਰੱਖਿਆ ਘੇਰੇ ਵਿੱਚ ਲੈਣਾ ਆਰੰਭ ਕਰ ਦਿੱਤਾ ਹੈ  ਸੀਆਈਡੀ ਵੀ ਦੋਵੇਂ ਧੜਿਆਂ ਦੀਆਂ ਚੱਲ ਰਹੀਆਂ ਮੀਟਿੰਗਾਂ ‘ਤੇ ਵਿਸ਼ੇਸ਼ ਨਿਗ੍ਹਾ ਰੱਖ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

fight of Dhindsa and Badal has begun take on more form