ਮੁੱਖ ਮੰਤਰੀ ਨੂੰ ਪੰਦਰਾਂ ਦਿਨਾਂ ਬਾਅਦ ਯਾਦ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ: ਵਿਧਾਇਕ ਚੰਦੂਮਾਜਰਾ

Fifteen Days, Chief Minister, Remembers, Flood Affected, People, MLA Chandumajra

ਸਰਕਾਰ ਵੱਲੋਂ ਗਿਰਦਾਵਰੀ ਸ਼ੁਰੂ ਨਾ ਕਰਵਾਉਣਾ ਸਭ ਤੋਂ ਵੱਡੀ ਗੈਰ-ਸੰਜੀਦਗੀ ਦੀ ਉਦਾਹਰਨ

ਕਿਹਾ, ਘੱਗਰ ਦਾ ਕੰਮ ਜਿੱਥੇ ਅਕਾਲੀ ਸਰਕਰ ਛੱਡ ਕੇ ਗਈ ਉੱਥੇ ਹੀ ਖੜਾ ਹੈ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 15 ਦਿਨਾਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਯਾਦ ਆਏ ਹਨ। ਜਦੋਂ ਕਿ ਆਏ ਹੜ੍ਹਾਂ ਤੋਂ ਹੋਈ ਵੱਡੀ ਤਬਾਹੀ ਨੂੰ ਲੈ ਕੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਚਿੰਤਤ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੇ ਬੈਠੇ ਹੋਏ ਵੀ ਲੋਕ ਯਾਦ ਨਹੀਂ ਆਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਹੜ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ ਲਈ ਬਿਲਕੁਲ ਸੰਜੀਦਾ ਨਹੀਂ ਹੈ, ਜਿਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਕਿ ਸਰਕਾਰ ਅਜੇ ਵੀ ਗਿਰਦਾਵਰੀਆਂ ਨੂੰ ਲੈ ਕੇ ਐਲਾਨ ਕਰ ਰਹੀ ਹੈ। ਜਦੋਂ ਕਿ ਕਿਸਾਨਾਂ ਨੇ ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਮੁੜ ਤੋਂ ਆਪਣੀ ਝੋਨੇ ਦੀ ਫਸਲ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿਸਾਨ ਫੇਰ ਤੋਂ ਆਪਣੀਆਂ ਫਸਲਾਂ ਲਾ ਲੈਣਗੇ ਤਾਂ ਫੇਰ ਸਰਕਾਰ ਗਿਰਦਾਵਰੀ ਕਿਸ ਤਰ੍ਹਾਂ ਕਰੇਗੀ।

ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ, ਮੰਤਰੀ ਤੇ ਪ੍ਰਸਾਸ਼ਨਿਕ ਅਧਿਕਾਰੀ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਫੋਟੋ ਖਿਚਵਾ ਰਹੇ ਹਨ, ਜੇਕਰ ਉਨ੍ਹਾਂ ਨੂੰ ਕੋਈ ਪੁੱਛੇ ਕਿ ਹੁਣ ਤੱਕ ਸਰਕਾਰ ਨੇ ਕਿਸੇ ਵੀ ਅਧਿਕਾਰੀ ਦੀ ਜਿੰਮੇਵਾਰੀ ਤੈਅ ਨਹੀਂ ਕੀਤੀ ਜਿਸ ਨੇ ਬਰਸਾਤਾਂ ਤੋਂ ਪਹਿਲਾਂ ਘੱਗਰ ਅਤੇ ਨਦੀਆਂ ਦੀ ਸਫਾਈ ਨਾ ਹੋਣ ਲਈ ਜਿੰਮੇਵਾਰ ਹੋਵੇ। ਖਾਸ ਪ੍ਰਬੰਧ ਤਾਂ ਦੂਰ ਦੀ ਗੱਲ ਹਰ ਸਾਲ ਹੋਣ ਵਾਲੀ ਸਫਾਈ ਤੱਕ ਨਹੀਂ ਕੀਤੀ ਗਈ। ਇੱਕ ਵੀ ਅਧਿ੮ਾਰੀ ਤੋਂ ਇਸ ਬਾਰੇ ਜਵਾਬ ਨਹੀਂ ਮੰਗਿਆ ਗਿਆ। ਉਨ੍ਹਾਂ ਕਿਹਾ ਕਿ ਘੱਗਰ ਦਾ ਕੰਮ ਜਿੱਥੇ ਅਕਾਲੀ ਸਰਕਾਰ ਛੱਡ ਕੇ ਗਈ ਸੀ, ਉਸ ਤੋਂ ਅੱਗੇ ਨਹੀਂ ਤੋਰਿਆ ਗਿਆ। ਕਾਂਗਰਸੀ ਸਿਰਫ ਬਿਆਨਬਾਜ਼ੀ ਨੂੰ ਹੀ ਤਰਜੀਹ ਦੇ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।