ਫੀਫਾ ਵਿਸ਼ਵ ਕੱਪ : ਜਿੱਤ ਨਾਲ ਵਿਦਾ ਹੋਏ ਏਸ਼ੀਆਈ ਅਰਬ

24 ਸਾਲਾਂ ਬਾਅਦ ਮਿਲੀ ਵਿਸ਼ਵ ਕੱਪ ‘ਚ ਪਹਿਲੀ ਜਿੱਤ

ਵੋਲਗੋਗ੍ਰਾਦ (ਏਜੰਸੀ) ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਗੇੜ ਤੋਂ ਬਾਹਰ ਹੋ ਚੁੱਕੇ ਸਉਦੀ ਅਰਬ ਨੇ ਮਿਸਰ ਵਿਰੁੱਧ ਗਰੁੱਪ ਏ ‘ਚ ਸਨਮਾਨ ਦੀ ਜੰਗ ਜਿੱਤ ਲਈ ਅਤੇ ਉਹ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾ ਹੋਇਆ ਸਉਦੀ ਅਰਬ ਦੀ 24 ਸਾਲਾਂ ‘ਚ ਵਿਸ਼ਵ ਕੱਪ ‘ਚ ਇਹ ਪਹਿਲੀ ਜਿੱਤ ਹੈ ਸਉਦੀ ਅਰਬ ਇਸ ਮੁਕਾਬਲੇ ਨੂੰ ਜਿੱਤਣ ਦੇ ਨਾਲ ਗਰੁੱਪ ‘ਚ ਆਖ਼ਰੀ ਸਥਾਨ ‘ਤੇ ਆਉਣ ਦੀ ਸ਼ਰਮਿੰਦਗੀ ਤੋਂ ਬਚ ਗਿਆ ਜਦੋਂਕਿ ਮਿਸਰ ਨੂੰ ਗਰੁੱਪ ‘ਚ ਚੌਥਾ ਸਥਾਨ ਮਿਲਿਆ ਸਉਦੀ ਅਰਬ ਨੇ ਰੂਸ ਅਤੇ ਉਰੁਗੁਵੇ ਹੱਥੋਂ ਹਾਰ ਦੇ ਬਾਅਦ ਆਖ਼ਰ ਜਿੱਤ ਦਾ ਸਵਾਦ ਚਖ਼ ਲਿਆ।

ਮੁਹੰਮਦ ਸਾਲਾਹ ਨੇ 22ਵੇਂ ਮਿੰਟ ਦੇ ਗੋਲ ਨਾਲ ਮਿਸਰ ਨੂੰ ਵਾਧਾ ਦਿਵਾਇਆ ਪਰ ਸਲਮਾਨ ਅਲਫਾਰੇਜ਼ ਨੇ ਪਹਿਲੇ ਅੱਧ ਦੇ ਇੰਜ਼ਰੀ ਸਮੇਂ ਦੇ ਛੇਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕਰਕੇ ਸਉਦੀ ਅਰਬ ਨੂੰ ਬਰਾਬਰੀ ‘ਤੇ ਲਿਆ ਦਿੱਤਾ ਮੈਚ ਨਿਰਧਾਰਤ 90 ਮਿੰਟ ਤੋਂ ਬਾਅਦ 1-1 ਦੀ ਬਰਾਬਰੀ ‘ਤੇ ਸੀ ਪਰ ਇੰਜ਼ਰੀ ਸਮੇਂ ਦੇ ਪੰਜਵੇਂ ਮਿੰਟ ‘ਚ ਸਲੇਮ ਅਲਦਾਸਰੀ ਨੇ ਏਸ਼ੀਆਈ ਟੀਮ ਲਈ ਮੈਚ ਜੇਤੂ ਗੋਲ ਕਰਕੇ ਸਉਦੀ ਅਰਬ ਦੇ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ 1990 ਤੋਂ ਬਾਅਦ ਪਹਿਲਾ ਵਿਸ਼ਵ ਕੱਪ ਖੇਡ ਰਹੇ ਮਿਸਰ ਲਈ ਟੂਰਨਾਮੈਂਟ ਨਿਰਾਸ਼ਾਜਨਕ ਰਿਹਾ ਅਤੇ ਉਸਨੇ ਆਪਣੇ ਤਿੰਨੇ ਮੈਚ ਗੁਆਏ।

ਅਸਾਮ ਅਲ ਹਾਦਰੀ ਬਣਿਆ ਵਿਸ਼ਵ ਕੱਪ ਖੇਡਣ ਵਾਲਾ ਸਭ ਤੋਂ ਉਮਰਦਰਾਜ ਖਿਡਾਰੀ

ਮਿਸਰ ਨੇ 45 ਸਾਲਾ ਗੋਲਕੀਪਰ ਅਸਾਮ ਅਲ ਹਾਦਰੀ ਇਸ ਮੁਕਾਬਲੇ ‘ਚ ਉਤਾਰਿਆ ਅਤੇ ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ‘ਚ ਖੇਡਣ ਵਾਲਾ ਸਭ ਤੋਂ ਉਮਰਦਰਾਜ ਖਿਡਾਰੀ ਬਣ ਗਿਆ ਉਸਨੂੰ ਪਿਛਲੇ ਦੋ ਮੈਚਾਂ ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।