ਜ਼ਮੀਨ ਦੇ ਵਿਵਾਦ ’ਚ ਸਾਬਕਾ ਸਰਪੰਚ ਦੀ ਕੁੱਟਮਾਰ, ਮੌਤ

Bathinda Murder News

ਫਿਰੋਜ਼ਪੁਰ। ਖੇਤ ’ਚ 5 ਫੁੱਟ ਜ਼ਮੀਨ ਨੂੰ ਲੈ ਕੇ ਗੁਆਂਢੀਆਂ ਨੇ 75 ਸਾਲਾ ਬਜ਼ੁਰਗ ਸਾਬਕਾ ਸਰਪੰਚ ਦੀ ਕੁੱਟਮਾਰ ਕੀਤੀ, ਜਿਸ ਦੌਰਾਨ ਉਹ ਗੰਭੀਰ ਜਖ਼ਮੀ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਚੁੱਕ ਕੇ ਘਰ ਪਹੰੁਚੇ। ਜਿੱਥੇ ਇਲਾਜ਼ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ ਤੇ ਤਿੰਨ ਗੁਆਂਢੀਆਂ ’ਤੇ ਕਤਲ ਦਾ ਮਾਮਲਾ ਦਰਜ਼ ਕੀਤਾ ਹੈ। (Ferozepur News)

ਅਹਿਮਦ ਫੰਡੀ ਨਿਵਾਸੀ ਮਨੋਹਰ ਸਿੰਘ ਨੇ ਥਾਣਾ ਲੱਖੋਕੇ ਬਹਿਰਾਮ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦੇ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਸਨ। ਉਨ੍ਹਾਂ ਦਾ ਗੁਆਂਢੀਆਂ ਨਾਲ ਖੇਤ ਦੀ 5 ਫੁੱਟ ਜ਼ਮੀਨ ਨੂੰ ਲੈ ਕੇ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਪਿਤਾ ਦਲੀਪ ਸਿੰਘ ਅੱਜ ਸਵੇਰੇ ਕਰੀਬ 8 ਵਜੇ ਖੇਤ ਦਾ ਗੇੜਾ ਲਾਉਣ ਗਏ ਸਨ। ਤਾਂ ਉੱਥੇ ਮੌਜ਼ੂਦ ਗੁਆਢੀ ਦੇਸਾ ਸਿੰਘ, ਜੱਜ ਸਿੰਘ ਤੇ ਬੂਟਾ ਸਿੰਘ ਨੇ ਉਨ੍ਹਾਂ ਦੇ ਪਿਤਾ ’ਤੇ ਹਮਲਾ ਕਰ ਦਿੱਤਾ।

ਡਾਕਟਰ ਨੇ ਜਾਂਚ ਤੋਂ ਬਾਅਦ ਮਿ੍ਰਤਕ ਐਲਾਨਿਆ | Ferozepur News

ਕੁੱਟਮਾਰ ਦੌਰਾਨ ਪਿਤਾ ਗੰਭੀਰ ਰੂਪ ’ਚ ਜਖਮੀ ਹੋ ਗਏ। ਪਿਤਾ ਦੇ ਕੁਰਲਾਉਣ ਦੀ ਆਵਾਜ਼ ਸੁਣ ਕੇ ਉਹ ਮੌਕੇ ’ਤੇ ਪਹੁੰਚੇ ਤਾਂ ਦੋਸ਼ੀ ਉੱਥੋਂ ਫਰਾਰ ਹੋ ਗਏ। ਉਹ ਤੁਰੰਤ ਪਿਤਾ ਦਲੀਪ ਸਿੰਘ ਨੂੰ ਚੁੱਕ ਕੇ ਕੇ ਘਰ ਲੈ ਆਏ, ਜਿੱਥੇ ਇਲਾਜ਼ ਲਈ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਜਿਸ ਨੇ ਉਨ੍ਹਾਂ ਦੇ ਪਿਤਾ ਨੂੰ ਚੈੱਕ ਕਰਕੇ ਪਿਤਾ ਦੇ ਮਿ੍ਰਤਕ ਹੋਣ ਦਾ ਐਲਾਨ ਕਰ ਦਿੱਤਾ। ਮੁਲਜ਼ਮਾਂ ਨੇ ਪੰਜ ਫੁੱਟ ਜਗ੍ਹਾ ਲਈ ਉਨ੍ਹਾ ਦੇ ਪਿਤਾ ’ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

ਏਐੱਸਆਈ ਰੋਸ਼ਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਨਹੀਂ ਹੋ ਸਕੀ ਹੈ। ਪੁਲਿਸ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਦਬਾਅ ਪਾ ਰਹੀ ਹੈ।