ਪੰਜਾਬ ’ਚ ਹੁਣ ਸਤਾਵੇਗੀ ਗਰਮੀ, ਇੱਕ ਹਫ਼ਤੇ ’ਚ 35 ਤੋਂ ਸਿੱਧਾ 45 ਡਿਗਰ ਪਾਰ ਹੋਵੇਗਾ ਤਾਪਮਾਨ

Whether in Punjab

ਅੰਮ੍ਰਿਤਸਰ। ਪੂਰੇ ਵਰ੍ਹੇ ’ਚ ਸਭ ਤੋਂ ਗਰਮ ਨੌਤਪਾ ਦੇ ਦਿਨ ਸ਼ਨਿੱਚਰਵਾਰ ਨੂੰ ਖ਼ਤਮ ਹੋ ਗਏ। ਵੈਸਟਰਨ ਡਿਸਟਰਬੈਂਸ ਦੇ ਚੱਲਦੇ ਇਸ ਵਾਰ ਨੌਤਪਾ ਪੰਜਾਬ ਨੂੰ ਤਪਾ ਨਹੀਂ ਸਕਿਆ, ਪਰ ਹੁਣ ਪੰਜਾਬ ’ਚ ਵੈਸਟਰਨ ਡਿਸਟਰਬੈਂਸ ਦਾ ਅਸਰ ਘੱਟ ਹੁੰਦਾ ਦਿਸ ਰਿਹਾ ਹੈ। ਬੀਤੇ ਦਿਨੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਆਉਣ ਵਾਲੇ 7 ਦਿਨਾਂ ’ਚ ਇਹ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ। (Whether in Punjab)

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ’ਚ ਪੰਜਾਬ ’ਚ ਕਿਤੇ ਵੀ ਮੀਂਹ ਦੀ ਰਿਪੋਰਟ ਨਹੀਂ ਕੀਤੀ ਗਈ ਹੈ। ਵੈਸਟਰਨ ਡਿਸਟਰਬੈਂਸ ਦੇ ਦਿੱਲੀ ਵੱਲ ਵਧ ਜਾਣ ਤੋਂ ਬਾਅਦ ਹੁਣ ਪੰਜਾਬ ’ਚ ਗਰਮੀ ਵਧਣ ਲੱਗੀ ਹੈ। ਅਗਲੇ ਵੀਰਵਾਰ ਤੱਕ ਪੰਜਾਬ ’ਚ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਦਰਜ਼ ਕੀਤਾ ਜਾਵੇਗਾ। ਐਨਾ ਹੀ ਨਹੀਂ, ਅਗਲੇ ਐਤਵਾਰ ਤੱਕ ਕਈ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਤੋਂ ਜ਼ਿਆਦਾ ਦਰਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

ਇੱਕ ਹਫ਼ਤੇ ’ਚ ਐਨਾ ਜ਼ਿਆਦਾ ਤਾਪਮਾਨ ’ਚ ਬਦਲਾਅ ਸਿਹਤ ’ਤੇ ਅਸਰ ਪਾ ਸਕਦਾ ਹੈ। ਸਿਹਤ ਵਿਭਾਗ ਨੇ ਵੀ ਇਸ ਦੌਰਾਨ ਆਪਣੇ ਆਪ ਨੂੰ ਗਰਮੀ ਤੇ ਸਿੱਧੀ ਧੁੱਪ ਤੋਂ ਬਚਾਉਣ ਦੀ ਹਿਦਾਇਤ ਕੀਤੀ ਹੈ। ਫਿਲਹਾਲ ਸ਼ੁੱਕਰਵਾਰ ਤੱਕ ਕਿਸੇ ਵੀ ਤਰ੍ਹਾਂ ਦੀ ਹੀਟ-ਵੇਟ ਜਾਂ ਲੂ ਦੀ ਵਾਰਨਿੰਗ ਨਹੀਂ ਜਾਰੀ ਕੀਤੀ ਗਈ।

ਇੱਕ ਦਿਨ ਬਣ ਰਹੇ ਨੇ ਮੀਂਹ ਦੇ ਆਸਾਰ

ਆਉਣ ਵਾਲੇ ਲਗਾਤਾਰ ਗਰਮੀ ਵਧਣ ਦੇ ਆਸਾਰ ਹਨ, ਪਰ ਇਸ ਦਰਮਿਆਨ ਇੱਕ ਦਿਨ ਮੀਂਹ ਦੇ ਆਸਾਰ ਵੀ ਬਣ ਰਹੇ ਹਨ। ਪੰਜਾਬ ਦੇ ਕੁਝ ਹਿੱਸਿਆਂ ’ਚ ਵੀਰਵਾਰ ਤਾਂ ਕੁਝ ’ਚ ਐਤਵਾਰ ਮੀਂਹ ਦੇ ਆਸਾਰ ਬਣ ਰਹੇ ਹਨ। ਪਰ ਇਸ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹਨ। ਉੱਥੇ ਹੀ ਇਸ ਮੀਂਹ ਨਾਲ ਤਾਪਮਾਨ ’ਚ ਜ਼ਿਆਦਾ ਫਰਕ ਦੇਖਣ ਨੂੰ ਨਹੀਂ ਮਿਲੇਗਾ।