ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਤਿਕਾਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ 25 ਨਵੰਬਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਦੇ ਜ਼ਰੀਏ ਆਨਲਾਈਨ ਰੂ-ਬ-ਰੂ ਹੋਏ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਆਮ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ।
ਸਵਾਲ: ਗੁਰੂ ਜੀ ‘ਚੈਟ ਪੇ ਚੈਟ’ (Chat Pe Chat) ਗੀਤ ਦੇ ਅੰਤ ਵਿੱਚ ਆਪ ਜੀ ਨੇ ਜੋ ਹੁੱਕ ਸਟੈੱਪ ਕੀਤੇ ਹਨ, ਬਹੁਤ ਸ਼ਾਨਦਾਰ ਹਨ ਇਸ ਨੂੰ ਕਿਵੇਂ ਪਲਾਨ ਤੇ ਕੋਰੀਓਗ੍ਰਾਫ ਕੀਤਾ?
ਜਵਾਬ: ਬੱਸ ਜਲਦਬਾਜ਼ੀ ਸੀ, ਕਿਉਕਿ ਕੱਲ੍ਹ (24 ਨਵੰਬਰ ਨੂੰ) ਹੀ ਉਹ ਸਾਰਾ ਸ਼ੌਟ ਹੋਇਆ ਸੀ ਸੀਨ ਕੱਲ੍ਹ (24 ਨਵੰਬਰ ਨੂੰ) ਹੀ ਸ਼ਾਮ ਨੂੰ ਛੇ ਵਜੇ ਦੇ ਕਰੀਬ ਲਿਆ ਗਿਆ ਹੈ ਤਾਂ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਥੋੜ੍ਹਾ ਜਿਹਾ ਖਿਆਲ ’ਚ ਆਇਆ, ਕੋਰੀਓਗ੍ਰਾਫੀ ਪਹਿਲਾਂ ਕਰਵਾ ਦਿੰਦੇ ਸੀ, ਤਾਂ ਥੋੜ੍ਹਾ ਜਿਹਾ ਸਟੈੱਪ ਸੀ ਉਹ ਕੋਈ ਲੰਮਾ-ਚੌੜਾ ਨਹੀਂ ਸੀ, ਤਾਂ ਉਹ ਕਰ ਦਿੱਤਾ ਤੇ ਤੁਹਾਨੂੰ ਪਸੰਦ ਆ ਗਿਆ, ਬਹੁਤ ਖੁਸ਼ੀ ਹੈ।
ਸਵਾਲ: ਗੁਰੂ ਜੀ ਆਪ ਜੀ ਨੇ ਜੋ ਅਲੱਗ-ਅਲੱਗ ਟੌਪਿਕਸ ’ਤੇ ਗੀਤ ਰਿਲੀਜ਼ ਕੀਤੇ ਹਨ, ਉਹ ਲੋਕਾਂ ਨੂੰ ਬਹੁਤ ਪਸੰਦ ਆਏ ਹਨ ਕੁਝ ਅਜਿਹਾ ਮਿਊਜ਼ਿਕ ਵੀ ਬਣਾਓ ਜੋ ਮੈਡੀਟੇਸ਼ਨ ਨਾਲ ਸਬੰਧਿਤ ਹੋਵੇ, ਜਿਸ ਨੂੰ ਸੁਣ ਕੇ ਮੈਡੀਟੇਸ਼ਨ ਕਰ ਸਕੀਏ?
ਜਵਾਬ: ਜੀ, ਅਜਿਹੇ ਗੀਤ ਬਣੇ ਹੋਏ ਹਨ ਪਰ ਟਾਈਮ ਨਹੀਂ ਮਿਲ ਰਿਹਾ ਕਿ ਰਿਕਾਰਡ ਕਰੀਏ ਸਾਨੂੰ ਲੱਗਿਆ ਕਿ ਅੱਜ ਦੀ ਜੋ ਸਮੱਸਿਆ ਹੈ ਪਹਿਲਾਂ ਉਸ ’ਤੇ ਕੰਮ ਕਰ ਲਈਏ ਤੇ ਇਸ ਦਾ ਹੱਲ ਬਾਅਦ ਵਿੱਚ ਕਰਾਂਗੇ ਤਾਂ ਨਸ਼ੇ ਦੀ ਸਮੱਸਿਆ ਸੀ ਤੇ ਦੀਵਾਲੀ ਵਾਲਾ ਗੀਤ ਕਿ ਉਹ ਖੁਸ਼ੀ ਜੋ ਇੱਕ ਰੂਹਾਨੀ ਪਿਆਰ ਆਪਣੇ ਓਮ, ਅੱਲ੍ਹਾ, ਹਰੀ, ਵਾਹਿਗੁਰੂ, ਰਾਮ ਨਾਲ ਹੁੰਦਾ ਹੈ ਸਾਡੀ ਰੋਜ਼ਾਨਾ ਦੀਵਾਲੀ ਜੇਕਰ ਸਾਡਾ ਰਾਮ ਜੀ ਖੁਸ਼ ਹੈ, ਸਾਡਾ ਸਾਈਂ ਖੁਸ਼ ਹੈ, ਸਾਡਾ ਗੁਰੂ ਖੁਸ਼ ਹੈ ਤਾਂ ਉਹ ਗੁਰੂ ਜੀ ਦੇ ਪ੍ਰਤੀ ਸਾਡੀ ਇੱਕ ਭਾਵਨਾ ਸੀ ਉਹ ਸਾਡਾ ਪਹਿਲਾ ਭਜਨ ਸੀ ਫਿਰ ਨਸ਼ੇ ਦੇ ਪ੍ਰਤੀ ਹੁਣ ਜੋ ਬੱਚਿਆਂ ਦੀਆਂ ਅੱਖਾਂ ਨੂੰ ਨੁਕਸਾਨ ਹੋ ਰਿਹਾ ਹੈ, ਦਿਮਾਗ ਸੁੰਨ ਹੋਏ ਪਏ ਹਨ, ਮਾਂ-ਬਾਪ ਨੂੰ ਟਾਈਮ ਨਹੀਂ ਦੇ ਪਾ ਰਹੇ, ਮਾਂ-ਬਾਪ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ ਤਾਂ ਇਸ ਕਾਰਨ ਅਜਿਹੇ ਗੀਤ ਕੱਢੇ ਹਨ ਤੇ ਉਹ ਵੀ ਫਿਊਚਰ ਵਿੱਚ ਜ਼ਰੂਰ ਕੱਢਾਂਗੇ।
ਸਵਾਲ: ਗੁਰੂ ਜੀ ਇੰਨੇ ਘੱਟ ਸਮੇਂ ਵਿੱਚ ਇੰਨੇ ਵਧੀਆ ਸੰਦੇਸ਼ ਦੇ ਨਾਲ ਆਪ ਜੀ ਗੀਤ ਰਿਲੀਜ਼ ਕਰ ਦਿੰਦੇ ਹੋ, ਇੱਕ ਗੀਤ ਵਿੱਚ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਹਨ ਤੇ ਆਪ ਜੀ ਨੇ ਇੱਕ ਮਹੀਨੇ ਵਿੱਚ ਤਿੰਨ ਗੀਤ ਰਿਲੀਜ਼ ਕਰ ਦਿੱਤੇ, ਇਸ ਦੇ ਪਿੱਛੇ ਕੀ ਰਾਜ਼ ਹੈ?
ਜਵਾਬ: ਇਹ ਵੀ ਗੁਰੂ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ) ਦੀ ਕਿਰਪਾ ਹੈ ਜਿਵੇਂ ਹੁਣੇ ਲਾਸਟ ਗੀਤ ਹੈ, ਇਹ ਤਾਂ ਹੁਣੇ ਹੀ ਦੋ-ਤਿੰਨ ਦਿਨਾਂ ਵਿੱਚ ਬਣਿਆ ਹੈ ਤੁਹਾਨੂੰ ਦੱਸਿਆ ਕਿ ਕੱਲ੍ਹ ਸ਼ਾਮ (24 ਨਵੰਬਰ) ਨੂੰ 6 ਵਜੇ ਤਾਂ ਸ਼ੂਟ ਹੀ ਕਰ ਰਹੇ ਸੀ, ਕਿ ਕੋਈ ਅਜਿਹਾ ਸ਼ੌਟ ਲੈ ਲਈਏ, ਜੋ ਕਿ ਕੰਮ ਆ ਜਾਵੇ ਸਭ ਕੰਮ ਨਹੀਂ ਆ ਸਕੇ, ਸੀਨ ਬਹੁਤ ਲੈ ਲਏ ਸੀ ਪਰ ਤੁਹਾਨੂੰ ਪਸੰਦ ਆ ਰਹੇ ਹਨ ਤਾਂ ਉਸ ਵਿੱਚ ਕਾਫੀ ਚੰਗੇ ਸੀਨ ਲੱਗ ਗਏ ਤਾਂ ਇਹ ਰਾਮ ਜੀ ਦੀ ਕਿਰਪਾ ਹੈ, ਗੁਰੂ ਜੀ ਦੀ ਕਿਰਪਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ