ਪੰਜਾਬ ਭਾਜਪਾ ਨੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ

BJP leaders Nabha

ਪੰਜਾਬ ਭਾਜਪਾ (Punjab BJP) ਨੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਭਾਜਪਾ (Punjab BJP) ਸੂਬੇ ’ਚ ਪਾਰਟੀ ਨੂੰ ਮਜ਼ਬੂਤ ​​ਕਰਨ ’ਚ ਜੁਟੀ ਹੈ ਜਿਸ ਤਹਿਤ ਪੰਜਾਬ ਭਾਜਪਾ ਲਗਾਤਰਾ ਤਬਦੀਲੀਆਂ ਕਰ ਰਹ ਹੈ। ਪੰਜਾਬ ਭਾਜਪਾ ਨੇ ਸ਼ਨਿੱਚਰਵਾਰ ਨੂੰ ਪੂਰੇ ਸੂਬੇ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ।

(Punjab BJP) ਪੰਜਾਬ ਭਾਜਪਾ ਨੇ ਇਨ੍ਹਾਂ ’ਚ ਸੂਬਾ ਮੀਤ ਪ੍ਰਧਾਨ, ਸੂਬਾ ਜਨਰਲ ਸਕੱਤਰ ਅਤੇ ਸੂਬਾ ਸਕੱਤਰ ਸਮੇਤ ਖਜ਼ਾਨਚੀ, ਸੰਯੁਕਤ ਖਜ਼ਾਨਚੀ, ਪ੍ਰੋਟੋਕੋਲ ਸਕੱਤਰ, ਦਫ਼ਤਰ ਸਕੱਤਰ, ਸੂਬਾ ਮੀਡੀਆ ਟੀਮ, ਸੈੱਲ ਕੋਆਰਡੀਨੇਟਰ, ਸੋਸ਼ਲ ਮੀਡੀਆ, ਆਈ.ਟੀ., ਮਹਿਲਾ ਮੋਰਚਾ, ਯੁਵਾ ਮੋਰਚਾ, ਐਸ.ਸੀ. ਮੋਰਚਾ, ਕਿਸਾਨ ਮੋਰਚਾ, ਓ.ਬੀ.ਸੀ. , ਘੱਟ ਗਿਣਤੀ ਮੋਰਚਾ ਸਮੇਤ ਮੁੱਖ ਬੁਲਾਰੇ ਤੇ ਬੁਲਾਰੇ ਨਿਯੁਕਤ ਕੀਤੇ ਗਏ।

ਇਸ ਤੋਂ ਇੱਕ ਦਿਨ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਤਿੰਨ ਸਾਬਕਾ ਦਿੱਗਜ ਆਗੂਆਂ ਨੂੰ ਆਪਣੀ ਟੀਮ ਵਿੱਚ ਜਗ੍ਹਾ ਦਿੱਤੀ ਹੈ। ਕਾਂਗਰਸ ਦੇ ਸਾਬਕਾ ਬੁਲਾਰੇ ਜੈਵੀਰ ਸ਼ੇਰਗਿੱਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰੇ ਬਣਾਇਆ ਗਿਆ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਕੌਮੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ