ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News Crime News: ਫ...

    Crime News: ਫਾਜ਼ਿਲਕਾ ਪੁਲਿਸ ਦੀ ਮੋਟਰਸਾਈਕਲ ਚੋਰਾਂ ਖ਼ਿਲਾਫ਼ ਵੱਡੀ ਕਰਵਾਈ

    Crime News
    ਫਾਜ਼ਿਲਕਾ: ਪੁਲਿਸ ਪਾਰਟੀ ਗ੍ਰਿਫਤਾਰ ਕੀਤੇ ਵਿਅਕਤੀਆਂ ਨਾਲ ਅਤੇ ਬਰਾਮਦ ਕੀਤੇ ਗਏ ਮੋਟਰਸਾਈਕਲਾਂ ਦੀ ਤਸਵੀਰ। ਤਸਵੀਰ : ਰਜਨੀਸ਼ ਰਵੀ

    ਥਾਣਾ ਸਿਟੀ ਫਾਜ਼ਿਲਕਾ ਪੁਲਿਸ ਵੱਲੋਂ 4 ਮੋਟਰਸਾਈਕਲ ਚੋਰ ਕਾਬੂ ,13 ਮੋਟਰਸਾਈਕਲ ਬਰਾਮਦ | Crime News

    (ਰਜਨੀਸ਼ ਰਵੀ) ਫਾਜ਼ਿਲਕਾ। Crime News:  ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸਦੇ ਤਹਿਤ ਕਨਵਲ ਪਾਲ ਸਿੰਘ ਡੀ.ਐਸ.ਪੀ ਸਬ ਡਵੀਜਨ ਫਾਜਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਸਚਿਨ ਮੁੱਖ ਅਫਸਰ ਥਾਣਾ ਵੱਲੋਂ ਚਾਰ ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 13 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

    ਇਹ ਵੀ ਪੜ੍ਹੋ: Sunam News : ਪੰਚਾਇਤੀ ਰਿਜਰਵ ਕੋਟੇ ਦੀ ਜ਼ਮੀਨ ਲੈਣ ਲਈ ਸੰਘਰਸ਼ ਜਾਰੀ, ਸੌਂਪਿਆ ਮੰਗ ਪੱਤਰ

    ਜਾਣਕਾਰੀ ਦਿੰਦੇ ਹੋਏ ਕਨਵਲ ਪਾਲ ਸਿੰਘ ਡੀ.ਐਸ.ਪੀ ਸਬ ਡਵੀਜਨ ਫਾਜਿਲਕਾਨੇ ਦੱਸਿਆ ਕਿ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਿਸ ਪਾਰਟੀ ਵੱਲੋ ਗਸ਼ਤ ਅਤੇ ਚੈਕਿੰਗ ਸੱਕੀ ਪੁਰਸ਼ਾਂ ਦੇ ਦੌਰਾਨ ਮਲੋਟ ਚੋਕ ਫਾਜ਼ਿਲਕਾ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਸੁਰਜੀਤ ਸਿੰਘ, ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਮੁਖਤਿਆਰ ਸਿੰਘ ਅਤੇ ਹਰਜਿੰਦਰ ਸਿੰਘ ਉਰਫ ਪੰਨੂ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਲੱਖੇ ਕੇ ਉਤਾੜ ਮੋਟਰਸਾਇਕਲ ਚੋਰੀ ਕਰਨ ਦੇ ਆਦੀ ਹਨ। ਜੋ ਅੱਜ ਵੀ ਚੋਰੀਸੁਦਾ ਮੋਟਰਸਾਈਕਲਾਂ ਪਰ ਗ੍ਰਾਹਕ ਦੀ ਉਡੀਕ ਵਿੱਚ ਦਾਣਾ ਮੰਡੀ ਫਾਜ਼ਿਲਕਾ ਵਿਖੇ ਖੜੇ ਹਨ। ਜਿਸ ’ਤੇ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਿਸ ਵੱਲੋਂ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 144 ਮਿਤੀ 28-08-2024, ਅ/ਧ 303(2) ਵਾਧਾ ਜੁਰਮ 317 (2) ਥਾਣਾ ਸਿਟੀ ਫਾਜਿਲਕਾ ਦਰਜ ਰਜਿਸਟਰ ਕਰਕੇ ਮੁਖਬਰ ਵੱਲੋ ਦੱਸੀ ਹੋਈ ਜਗ੍ਹਾ ’ਤੇ ਰੇਡ ਕਰਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

    ਦੋਰਾਨੇ ਤਫਤੀਸ਼ ਅਤੇ ਪੁੱਛਗਿੱਛ ਮੁਲਜ਼ਮਾਂ ਤੋਂ ਮੁਕੱਦਮਾ ਵਿੱਚ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਮੁਖਤਿਆਰ ਲੱਖੇ ਕੇ ਉਤਾੜ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਚਾਰੋ ਮੁਲਜ਼ਮਾਂ ਕੋਲੋਂ ਕੁੱਲ 13 ਚੋਰੀਸੁਦਾ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ। ਫਾਜ਼ਿਲਕਾ ਪੁਲਿਸ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਅਤੇ ਹੋਰ ਕ੍ਰਾਈਮ ਪੇਸ਼ਾ ਵਿਅਕਤੀਆ ਦੇ ਖਿਲਾਫ ਲਗਾਤਾਰ ਸਰਗਰਮ ਹੈ। ਲੋਕਲ ਪੁਲਿਸ ਆਮ ਜਨਤਾ ਦੀ ਸੁਰੱਖਿਆ ਅਤੇ ਜਾਨ ਮਾਲ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਰਹੇਗੀ। Crime News

    LEAVE A REPLY

    Please enter your comment!
    Please enter your name here