ਕਿਸਾਨਾਂ ਨੇ ਨਰਮਾ ਸਾੜ ਪ੍ਰਗਟਾਇਆ ਸਰਕਾਰ ਖਿਲਾਫ਼ ਰੋਸ

Farmers, Protest Against, Government, Protesting, Burning

ਕੇਂਦਰੀ ਖ੍ਰੀਦ ਏਜੰਸੀ ਸੀਸੀਆਈ ਵੱਲੋਂ ਖ੍ਰੀਦ ਨਾ ਕਰਨ ਕਾਰਨ ਰੋਹ ‘ਚ ਹਨ ਕਿਸਾਨ

ਸੁਖਜੀਤ ਮਾਨ, ਮਾਨਸਾ

ਨਰਮੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾਂਦੀ ਕਥਿਤ ਲੁੱਟ ਖਿਲਾਫ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅੱਗੇ ਧਰਨਾ ਦੇਣ ਉਪਰੰਤ ਨਰਮਾ ਸਾੜਕੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ  ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਭਾਕਿਯੂ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਹੁਣ ਜਦੋਂ ਮੰਡੀਆਂ ਵਿੱਚ ਨਰਮੇ ਦੀ ਫਸਲ ਧੜਾਧੜ ਆ ਰਹੀ ਹੈ ਉਸਨੂੰ ਖਰੀਦਣ ਲਈ ਕੇਂਦਰੀ ਖਰੀਦ ਏਜੰਸੀ ਸੀ.ਸੀ.ਆਈ. ਨੇ ਮੰਡੀਆਂ ਵਿੱਚ ਪੈਰ ਨਹੀਂ ਧਰਿਆ, ਜਿਸਦਾ ਫਾਇਦਾ ਉਠਾ ਕੇ ਪ੍ਰਾਈਵੇਟ ਵਪਾਰੀ ਮਨਮਰਜੀ ਦੇ ਰੇਟ ਤੇ ਨਰਮਾ ਖਰੀਦ ਰਹੇ ਹਨ ਤੇ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 1100 ਰੁਪਏ ਪ੍ਰਤੀ ਕੁਇੰਟਲ ਨਰਮੇ ਦੇ ਰੇਟ ਵਿੱਚ ਵਾਧਾ ਤਾਂ ਕੀਤਾ ਪਰ ਇਹ ਵਾਧਾ ਕਿਸਾਨਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ  ਕਿਉਂਕਿ 5350  ਰੁਪਏ ਦੀ ਥਾਂ 4600-4700 ਰੁਪਏ ਪ੍ਰਤੀ ਕੁਇੰਟਲ ਵਿੱਚ ਕਿਸਾਨਾਂ ਕੋਲੋਂ ਵਪਾਰੀ ਨਰਮਾ ਖੋਹ ਰਹੇ ਹਨ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਮੁਜ਼ਾਹਰੇ ਕਰਨ ਦੇ ਬਾਵਜੂਦ ਇਸ ਮਸਲੇ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਜੇ ਤੱਕ ਅੱਖ ਨਹੀਂ ਖੁੱਲ੍ਹੀ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਫਸਲਾਂ ਦੇ ਰੇਟ ਤਾਂ ਕੀ ਦੇਣੇ ਸੀ ਸਗੋਂ ਸਰਕਾਰਾਂ ਵੱਲੋਂ ਆਪਣੇ ਹੀ ਐਲਾਨ ਕੀਤੇ ਨਰਮੇ ਦੇ ਰੇਟ ਦਿੱਤੇ ਨਹੀਂ ਜਾ ਰਹੇ

 ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰਾਂ ਤੁਰੰਤ ਦਖਲ ਦੇ ਕੇ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੜਕਾਂ ਜਾਮ ਕੀਤੀਆਂ ਜਾਣਗੀਆਂ ਜਥੇਬੰਦੀ ਦੇ ਜਿਲ੍ਹਾ ਸੀਨੀਅਰ ਉਪ ਪ੍ਰਧਾਨ ਸੂਬਾਈ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਸਰਕਾਰਾਂ ਦੀਆਂ ਅਜਿਹੀਆਂ ਨੀਤੀਆਂ ਕਾਰਨ ਹੀ ਪੰਜਾਬ ਦਾ ਕਿਸਾਨ ਕਰਜ਼ੇ ਦੀ ਭਾਰੀ ਪੰਡ ਥੱਲੇ ਦੱਬ ਚੁੱਕਿਆ ਹੈ ਜਿਸ ਤੋਂ ਦੁਖੀ ਹੋ ਕੇ ਹਰ ਰੋਜ਼ ਅੱਧੀ ਦਰਜਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਇਸ ਮੌਕੇ ਕਿਸਾਨਾਂ ਦੇ ਇਕੱਠ ਵਿੱਚ ਆ ਕੇ ਤਹਿਸੀਲਦਾਰ ਮਾਨਸਾ ਨੇ ਸਟੇਜ ਤੋਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਜਲਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ ਕੋਟ ਧਰਮੂ, ਚਾਨਣ ਸਿੰਘ ਜਟਾਣਾ, ਸਾਧੂ ਸਿੰਘ ਅਲੀਸ਼ੇਰ ਨੇ ਵੀ ਸੰਬੋਧਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।