ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਕੀਤੀ suicide

farmer commits suicide

suicide | ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕਸ਼ੀ

ਰਾਮਾਂ ਮੰਡੀ, (ਸਤੀਸ਼ ਜੈਨ) ਨੇੜਲੇ ਪਿੰਡ ਮਾਨਵਾਲਾ ਦੇ ਇੱਕ ਕਿਸਾਨ ਗੁਰਜੰਟ ਸਿੰਘ (48) ਪੁੱਤਰ ਕੌਰ ਸਿੰਘ ਵੱਲੋਂ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ (suicide) ਕਰ ਲਏ ਜਾਣ ਦਾ ਪਤਾ ਲੱਗਿਆ ਹੈ  ਮ੍ਰਿਤਕ ਕਿਸਾਨ ਦੀ ਪਤਨੀ ਨੇ ਰਾਮਾਂ ਥਾਣੇ ਨੂੰ ਇਤਲਾਹ ਦਿੱਤੀ ਕਿ ਉਹਨਾਂ ਕੋਲ 7 ਏਕੜ ਦੇ ਕਰੀਬ ਜਮੀਨ ਹੈ ਅਤੇ ਉਹਨਾਂ ਸਿਰ 7 ਲੱਖ ਦੇ ਕਰੀਬ ਕਰਜਾ ਹੈ  ਜਮੀਨ ਦੀ ਪੈਦਾਵਾਰ ਨਾਲ ਗੁਜਾਰਾ ਨਾ ਹੋਣ ਕਾਰਨ ਉਸਦਾ ਪਤੀ ਗੁਜਾਰੇ ਲਈ ਪਿੰਡ ਵਿੱਚ ਡਾਕਟਰੀ ਵੀ ਕਰਦਾ ਸੀ ਪਰ ਕਰਜੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਦੇ ਚੱਲਦੇ ਹੀ ਬੀਤੀ ਸ਼ਾਮ ਉਸਨੇ ਖੇਤ ਜਾ ਕੇ ਸਲਫਾਸ ਖਾ ਲਈ ਜਿਸ ਦੀ ਬਠਿੰਡਾ ਹਸਪਤਾਲ ‘ਚ ਮੌਤ ਹੋ ਗਈ ਰਾਮਾਂ ਪੁਲਿਸ ਨੇ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨਾਂ ‘ਤੇ ਧਾਰਾ 174 ਕਾਰਵਾਈ ਕੀਤੀ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।