ਕਤਲ ਮਾਮਲੇ ਦੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਬਾਹਰ ਲਾਇਆ ਧਰਨਾ

Murder Case Sachkahoon

 ਬੀਤੀ ਸ਼ਾਮ ਪਿੰਡ ਲੇਲੀ ਵਾਲਾ ’ਚ ਨੌਜਵਾਨ ਦਾ ਹੋਇਆ ਸੀ ਕਤਲ

  •  ਪੁਲਿਸ ਨੇ 6 ਅਣਪਛਾਤਿਆਂ ਸਮੇਤ ਲਗਭਗ ਡੇਢ ਦਰਜਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ

ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜ਼ਪੁਰ ਥਾਣਾ ਸਦਰ ਅਧੀਂਨ ਪੈਂਦੇ ਪਿੰਡ ਲੇਲੀ ਵਾਲਾ ’ਚ ਬੀਤੀ ਸ਼ਾਮ ਨੌਜਵਾਨ ਦੇ ਕਤਲ ਮਾਮਲੇ ’ਚ ਭਾਵੇਂ ਪੁਲਿਸ ਨੇ ਕਾਰਵਾਈ ਕਰਦਿਆ 6 ਅਣਪਛਾਤਿਆਂ ਸਮੇਤ 17 ਜਾਣਿਆ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਕਾਰਗੁਜ਼ਾਰੀ ਨੂੰ ਲੈ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਫਿਰੋਜ਼ਪੁਰ ਥਾਣਾ ਸਦਰ ਦੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਬਾਅਦ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ’ਚ ਲੈ ਕੇ ਧਰਨਾ ਚੁਕਵਾ ਦਿੱਤਾ ਗਿਆ ।

ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Murder Case Sachkahoon ਇਹ ਘਟਨਾ ਪੈਸਿਆ ਦੇ ਲੈਣ ਦੇਣ ਦੀ ਤਕਰਾਰ ਨੂੰ ਲੈ ਕੇ ਹੋਈ, ਜਿਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਸੋਨੂੰ ਦੇ ਭਰਾ ਵਿਜੈ ਕੁਮਾਰ ਨੇ ਦੱਸਿਆ ਕਿ ਗਲੀ ’ਚ ਉਸ ਦਾ ਭਰਾ ਸੋਨੂੰ ਅਤੇ ਡੇਵਿਡ ਉਰਫ ਲਾਡੀ ਅਤੇ ਰਿਸ਼ੂ ਲੜਾਈ ਝਗੜਾ ਕਰ ਰਹੇ ਸੀ ਤਾਂ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੇ ਇਹਨਾਂ ਨੂੰ ਛੁਡਾ ਕੇ ਆਪਣੇ-ਆਪਣੇ ਘਰਾਂ ਨੂੰ ਤੋਰ ਦਿੱਤਾ ਅਤੇ ਇਹਨਾਂ ਦਾ ਫੈਸਲਾ ਕਰਾਉਣ ਲਈ ਮਹਿੰਦਰ ਪਾਲ ਪੁੱਤਰ ਸੁਰਿੰਦਰਪਾਲ ਦੇ ਘਰ ਇਕੱਠੇ ਹੋ ਗਏ। ਇਸ ਦੌਰਾਨ ਡੇਵਿਡ ਆਪਣੇ ਸਾਥੀਆਂ ਨਾਲ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵੱਲ ਆਇਆ ਅਤੇ ਹਵਾ ’ਚ ਗੋਲੀਆਂ ਚਲਾਉਂਦੇ ਹੋਏ ਵਾਪਸ ਗਏ ਚਲੇ। ਵਿਜੈ ਕੁਮਾਰ ਨੇ ਦੱਸਿਆ ਕਿ ਜਦੋਂ ਉਸਦਾ ਭਰਾ ਸੋਨੂੰ ਮਹਿੰਦਰ ਪਾਲ ਦੇ ਘਰ ਗਿਆ ਜਿੱਥੇ ਪੰਚਾਇਤ ਦੇ ਮੋਹਤਬਾਰ ਵਿਅਕਤੀ ਰਾਜੀਨਾਮਾ ਕਰਵਾ ਰਹੇ ਸਨ ਤੇ ਮਹਿੰਦਰ ਪਾਲ ਦੇ ਘਰ ਦੀ ਛੱਤ ’ਤੇ ਮਾਜੌੂਦ ਡੇਵਿਡ ਵਗੈਰਾ ਹੋਰਾਂ ਨੇ ਸੋਨੂੰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਮਾਰ ਕੇ ਉਸਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ।

ਵਿਜੈ ਕੁਮਾਰ ਨੇ ਦੱਸਿਆ ਕਿ ਸੋਨੂੰ ਦੇ ਦੋਸਤ ਸ਼ੈਰੀ ਨੇ ਡੇਵਿੰਡ ਦੀ ਕਿਸੇ ਲੈਣ ਦੇਣ ਕਰਕੇ ਆਈ ਟਵੰਟੀ ਕਾਰ ਆਪਣੇ ਪਾਸ ਰੱਖ ਲਈ ਸੀ, ਜਿਸ ਕਰਕੇ ਇਹਨਾਂ ਦਾ ਆਪਸ ’ਚ ਝਗੜਾ ਹੋਣ ਉਪਰੰਤ ਉਸਦੇ ਭਰਾ ਨੂੰ ਮਾਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਕਲਵਿੰਦਰ ਸਿੰਘ ਨੇ ਦੱਸਿਆ ਕਿ ਵਿਜੈ ਕੁਮਾਰ ਦੇ ਬਿਆਨਾਂ ’ਤੇ ਪੁਲਿਸ ਨੇ ਡੇਵਿਡ, ਰਿਸ਼ੂ, ਰਿੰਕੂ ਵਾਸੀਅਨ ਸ਼ਾਤੀ ਨਗਰ ਫਿਰੋਜ਼ਪੁਰ, ਲਵਕੇਸ਼, ਅਕਾਸ਼, ਅਭੀ, ਜੱਗਾ, ਬੱਗਾ, ਰਿੰਕੂ ਪੁੱਤਰ ਮਹਿੰਦਰ ਪਾਲ, ਸੈਮਸਨ ਵਾਸੀਅਨ ਨਾਰੰਗ ਕੇ ਲੇਲੀ ਵਾਲਾ, ਰਵੀ ਪਧਾਨ ਵਾਸੀ ਭਾਰਤ ਨਗਰ ਸਮੇਤ 6 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਅਜੇ ਤੱਕ ਇਸ ਮਾਮਲੇ ’ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।