ਪੰਜਾਬ ਨੈਸ਼ਨਲ ਬੈਂਕ ’ਚ ਅਣਪਛਾਤਿਆਂ ਵੱਲੋਂ ਲੁੱਟ ਦੀ ਕੋਸ਼ਿਸ਼

Bank Robbery Sachkahoon

ਸਾਇਰਨ ਵੱਜਣ ਕਾਰਨ ਮੌਕੇ ਤੋਂ ਹੋਏ ਫਰਾਰ

ਅਰਨੀਵਾਲਾ (ਰਜਿੰਦਰ)। ਮੰਡੀ ਅਰਨੀਵਾਲਾ ’ਚ ਡੱਬ ਵਾਲਾ ਕਲਾਂ ਰੋਡ ’ਤੇ ਸਥਿੱਤ ਪੰਜਾਬ ਨੈਸ਼ਨਲ ਬੈਂਕ ’ਚ ਬੀਤੀ ਦੇਰ ਰਾਤ ਲਗਭਗ 12 ਵਜੇ ਦੇ ਕਰੀਬ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਛੱਡ ਉਪਰ ਲੱਗੇ ਲੋਹੇ ਦੇ ਜਾਲ ਪੱਟ ਕੇ ਬੈਂਕ ਡਕੈਤੀ ਦੀ ਕੋਸ਼ਿਸ਼ ਕੀਤੀ ਗਈ । ਪਰ ਉਹ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋ ਸਕੇ। ਜਾਣਕਾਰੀ ਮੁਤਾਬਕ ਜਦੋਂ ਇਸ ਡਕੈਤੀ ਬਾਰੇ ਥਾਣਾ ਅਰਨੀਵਾਲਾ ਪੁਲਿਸ ਨੂੰ ਪਤਾ ਚੱਲਿਆ ਤਾਂ ਬਿਨਾਂ ਕਿਸੇ ਦੇਰੀ ਕੀਤਿਆਂ ਐਸ ਐਚ ਓ ਸੁਨੀਲ ਕੁਮਾਰ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਪਹੁੰਚ ਕੇ ਬੈਂਕ ’ਚ ਹੋਣ ਵਾਲੀ ਡਕੈਤੀ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੂੰ ਆਉਂਦਿਆਂ ਦੇਖ ਲੁਟੇਰੇ ਬੈਂਕ ’ਚੋਂ ਰਫੂਚਕਰ ਹੋ ਗਏ ।

ਬੈਂਕ ਦੇ ਨਜਦੀਕ ਘਰਾਂ ਦੇ ਵਿਅਕਤੀਆਂ ਨੇ ਦੱਸਿਆ ਕਿ ਪਿਸਤੌਲ ਨਾਲ ਤਿੰਨ ਫਾਇਰਾਂ ਦੀ ਅਵਾਜ਼ ਵੀ ਸੁਣਾਈ ਦਿੱਤੀ ਸੀ। ਥਾਣਾ ਮੁਖੀ ਵੱਲੋਂ ਬੈਂਕ ਮੁਲਾਜ਼ਮਾਂ ਨੂੰ ਬੁਲਾ ਕੇ ਬੈਂਕ ਦਾ ਸਾਰਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਬਜ਼ਾਰ ’ਚ ਦੁਕਾਨਦਾਰਾਂ ਦੀਆਂ ਦੁਕਾਨਾ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ। ਜਿਸ ’ਚ ਬੈਂਕ ਮਨੈਜਰ ਅਤੁਲ ਨਾਰੰਗ ਦੇ ਬਿਆਨਾਂ ’ਤੇ ਥਾਣਾ ਅਰਨੀਵਾਲਾ ’ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਜਿਸ ’ਚ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜ਼ਰ ਅਤੁਲ ਨਾਰੰਗ ਨੇ ਦੱਸਿਆ ਕਿ ਅੱਜ ਰਾਤ ਬਾਰਾਂ ਕੁ ਵਜੇ ਦੇ ਕਰੀਬ ਕੁਝ ਅਣਪਛਾਤੇ ਚੋਰਾਂ ਨੇ ਬੈਂਕ ਦੀ ਛੱਤ ਤੇ ਲੱਗੇ ਲੋਹੇ ਦੇ ਜਾਲ ਨੂੰ ਪੁਟਕੇ ਬੈਂਕ ਅੰਦਰ ਦਾਖਲ ਹੋ ਕੇ ਡਕੈਤੀ ਕਰਨ ਦੀ ਕੋਸ਼ਸ਼ਿ ਕੀਤੀ । ਪਰ ਬੈਂਕ ਲੱਗੇ ਸਾਇਰਨ ਸਿਸਟਮਾਂ ਦੇ ਕਾਰਨ ਸਾਇਰਨ ਵੱਜਣ ਨਾਲ ਚੋਰ ਭੱਜਣ ’ਚ ਸਫਲ ਹੋ ਗਏ ।

ਜਦੋਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਬੈਂਕ ਖੋਲ੍ਹ ਕੇ ਚੈੱਕ ਕੀਤਾ ਤਾਂ ਬੈਂਕ ਵਿੱਚ ਸੇਫ ਪਿਆ ਕੈਸ਼ ਬੈਂਕ ਦਾ ਰਿਕਾਰਡ ਅਤੇ ਕੰਪਿਊਟਰ ਵਗੈਰਾ ਦਰੁਸਤ ਹਾਲਤ ਵਿੱਚ ਪਾਏ ਗਏ ਸਨ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵਗੈਰਾ ਨਹੀਂ ਹੋਇਆ ਸੀ ।ਜਿਸ ਦੀ ਇਤਲਾਹ ਹੈੱਡ ਆਫਿਸ ਨੂੰ ਦੇ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੋਟੋਜ਼ ਆਈ ਬੀ ਆਈ ਐੱਸ ਕੰਪਨੀ ਹੈਦਰਾਬਾਦ ਨੂੰ ਮੇਲ ਕਰ ਦਿੱਤੀ ਹੈ ।ਜੋ ਕਿ ਉਨ੍ਹਾਂ ਦੀ ਫੋਟੋ ਆਉਣ ’ਤੇ ਥਾਣੇ ਵਿੱਚ ਪੇਸ਼ ਕਰ ਦਿੱਤੀ ਜਾਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।