Samana News: ਟਿੱਪਰ ਦੀ ਟੱਕਰ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਨੇ ਮੁੱਖ ਮਾਰਗ ’ਤੇ ਲਾਇਆ ਧਰਨਾ

Samana News
Samana News: ਟਿੱਪਰ ਦੀ ਟੱਕਰ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਨੇ ਮੁੱਖ ਮਾਰਗ ’ਤੇ ਲਾਇਆ ਧਰਨਾ

ਮਾਮਲਾ ਟਿੱਪਰ ਵੱਲੋਂ 7 ਬੱਚਿਆਂ ਤੇ ਡਰਾਈਵਰ ਦੀ ਮੌਤ ਦਾ | Samana News

  • ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਮਾਵਾਂ ਦੀਆਂ ਅੱਖਾਂ ’ਚੋਂ ਵਹਿ ਰਹੇ ਨੇ ਅੱਥਰੂ

Samana News: ਪਟਿਆਲਾ/ਸਮਾਣਾ (ਖੁਸ਼ਵੀਰ ਸਿੰਘ ਤੂਰ/ਸੁਨੀਲ ਚਾਵਲਾ)। ਟਿੱਪਰ ਹਾਦਸੇ ਵਿੱਚ ਸਮਾਣਾ ਦੇ ਮਾਰੇ ਗਏ ਸੱਤ ਬੱਚਿਆਂ ਦੇ ਪਰਿਵਾਰਾਂ ਸਮੇਤ ਆਮ ਲੋਕਾਂ ਵੱਲੋਂ ਅੱਜ ਪਟਿਆਲਾ-ਸਮਾਣਾ ਸੜਕ ’ਤੇ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਲਾ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਉਂਝ ਭਾਵੇਂ ਕਿ ਬੀਤੇ ਦਿਨੀਂ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਮਾਪਿਆਂ ਕੋਲ ਪੁੱਜੇ ਸਨ ਤਾਂ ਜੋ ਇਹ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਪਰ ਉਨ੍ਹਾਂ ਨੂੰ ਵੀ ਮਾਪਿਆਂ ਵੱਲੋਂ ਖਰੀਆਂ-ਖਰੀਆਂ ਸੁਣਾਈਆਂ ਗਈਆਂ।

Samana News

ਸੜਕ ‘ਤੇ ਧਰਨੇ ਉੱਪਰ ਬੈਠੀਆਂ ਮ੍ਰਿਤਕ ਬੱਚਿਆਂ ਦੀਆਂ ਮਾਵਾਂ ਦੀਆਂ ਅੱਖਾਂ ਵਿੱਚ ਅੱਜ ਅੱਥਰੂਆਂ ਦੀ ਲਹਿਰ ਵਗ ਰਹੀ ਸੀ ਅਤੇ ਉਨ੍ਹਾਂ ਦੀ ਇੱਕੋ ਹੀ ਮੰਗ ਸੀ ਕਿ ਉਨ੍ਹਾਂ ਦੇ ਘਰ ਉਜਾੜਨ ਵਾਲੇ ਟਿੱਪਰ ਦੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਉਕਤ ਟਿੱਪਰ ਮਾਲਕ ਨੂੰ ਰਾਜਨੀਤਿਕ ਸ਼ਹਿਦ ਤਹਿਤ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਟਿੱਪਰ ਚਲਾਉਣ ਵਾਲੇ 19 ਸਾਲ ਦੇ ਇੱਕ ਚਾਲਕ ਨੂੰ ਫੜ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਗਈ ਹੈ। Samana News

Read Also : Weather Update: ਦੇਸ਼ ਦੇ ਇਸ ਕੋਨੇ ’ਚੋਂ ਫਿਰ ਉੱਠੀ ਆਫ਼ਤ, ਸਾਵਧਾਨ ਰਹੋ, ਐਡਵਾਇਜਰੀ ਹੋਈ ਜਾਰੀ

Samana News

ਉਨ੍ਹਾਂ ਕਿਹਾ ਕਿ ਸਮਾਣਾ ਵਿੱਚ ਸ਼ਰੇਆਮ ਮਾਈਨਿੰਗ ਹੋ ਰਹੀ ਹੈ ਪਰ ਪ੍ਰਸ਼ਾਸਨ ਅਣਜਾਣ ਬਣਿਆ ਬੈਠਾ ਹੈ। ਮ੍ਰਿਤਕ ਬੱਚਿਆਂ ਦੀਆਂ ਮਾਵਾਂ ਨੇ ਰੋਂਦਿਆਂ ਆਖਿਆ ਕਿ ਉਹ ਆਪਣੇ ਬੱਚਿਆਂ ਦੇ ਇਨਸਾਫ ਲਈ ਹੀ ਬੈਠੀਆਂ ਹਨ ਪਰ ਇੱਥੋਂ ਦੇ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਉਹਨਾਂ ਦਾ ਦੁੱਖ ਨਜ਼ਰ ਨਹੀਂ ਆ ਰਿਹਾ । ਇਸ ਦੌਰਾਨ ਧਰਨੇ ’ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੜਕ ਤੇ ਟੈਂਟ ਲਾ ਕੇ ਇਹ ਧਰਨਾ ਸ਼ੁਰੂ ਹੋ ਗਿਆ ਹੈ। ਮ੍ਰਿਤਕ ਬੱਚਿਆਂ ਦੀਆਂ ਮਾਵਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਉਹ ਇੱਥੋਂ ਨਹੀਂ ਉੱਠਣਗੀਆਂ। ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਸੱਤ ਬੱਚਿਆਂ ਸਮੇਤ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ।