ਫੁੱਟਬਾਲ ਮਹਾਂਕੁੰਭ ਦਾ ਮਹਾਂ ਮੁਕਾਬਲਾ : ਇਤਿਹਾਸ ਬਣਾਉਣ ਭਿੜਨਗੇ ਕ੍ਰੋਏਸ਼ੀਆ-ਫਰਾਂਸ

ਕ੍ਰੋਏਸ਼ੀਆ ਕੋਲ ਹਿਸਾਬ ਬਰਾਬਰ ਕਰਨ ਦਾ ਮੌਕਾ | Football News

  • 70 ਹਜਾਰ ਰੁਪਏ ਦੀ ਹੈ ਫਾਈਨਲ ਦੀ ਟਿਕਟ | Football News

ਮਾਸਕੋ (ਏਜੰਸੀ)। ਚਾਰ ਸਾਲਾਂ ਬਾਅਦ ਹੋਣ ਵਾਲੇ ਫੁੱਟਬਾਲ ਦੇ ਮਹਾਂਕੁੰਭ ਵਿਸ਼ਵ ਕੱਪ ਦਾ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ ‘ਚ ਕਰੀਬ ਇੱਕ ਮਹੀਨੇ ਬਾਅਦ ਕ੍ਰੋਏਸ਼ੀਆ ਅਤੇ ਫਰਾਂਸ ਦਰਮਿਆਨ ਖ਼ਿਤਾਬੀ ਮੁਕਾਬਲੇ ਨਾਲ ਸਮਾਪਤੀ ਦਾ ਸਮਾਂ ਆ ਗਿਆ ਹੈ ਹਾਲਾਂਕਿ ਵਿਸ਼ਵ ਕੱਪ ਦਾ ਤਾਜ਼ ਕਿਸੇ ਇੱਕ ਟੀਮ ਦੇ ਸਿਰ ਸਜੇਗਾ ਪਰ ਜੇਤੂ ਸਿਰਫ਼ ਦੁਨੀਆਂ ਦੀ ਸਭ ਤੋਂ ਵੱਡੀ ਖੇਡ ‘ਫੁੱਟਬਾਲ’ ਹੀ ਬਣੇਗੀ ਸਿਰਫ਼ 40 ਲੱਖ ਦੀ ਆਬਾਦੀ ਵਾਲੇ ਕ੍ਰੋਏਸ਼ੀਆ ਨੇ ਇਸ ਵਾਰ ਆਪਣੀ ਕਾਬਲੀਅਤ ਨੂੰ ਸਾਬਤ ਕਰਦਿਆਂ ਵੱਡੇ ਵੱਡਿਆਂ ਨੂੰ ਇਸ ਵਿਸ਼ਵ ਕੱਪ ‘ਚ ਪਾਣੀ ਪਿਆਇਆ ਤਾਂ ਫਰਾਂਸ ਨੇ ਖ਼ਿਤਾਬ ਦੇ ਦਾਅਵੇਦਾਰ ਦੇ ਤੌਰ ‘ਤੇ ਨਾ ਗਿਣੇ ਜਾਣ ਦੇ ਬਾਵਜ਼ੂਦ ਫਾਈਨਲ ਤੱਕ ਆਪਣੀ ਰਾਹ ਤੈਅ ਕੀਤੀ ਹੈ ਫਰਾਂਸੀਸੀ ਟੀਮ ਜਿੱਥੇ ਤੀਸਰੀ ਵਾਰ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਦੇ ਆਪਣੇ ਤਜ਼ਰਬੇ ਦਾ ਫ਼ਾਇਦਾ ਉਠਾਵੇਗੀ ਤਾਂ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ‘ਚ ਪਹੁੰਚਣ ਨਾਲ ਆਪਣੇ ਉੱਚੇ ਆਤਮਵਿਸ਼ਵਾਸ਼ ਅਤੇ ਸਮਰੱਥਾ ਦੀ ਬਦੌਲਤ ‘ਗੋਲਡਨ ਟਰਾਫੀ’ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ।

ਕ੍ਰੋਏਸ਼ੀਆ ਕੋਲ ਹਿਸਾਬ ਬਰਾਬਰ ਕਰਨ ਦਾ ਮੌਕਾ

ਕ੍ਰੋਏਸ਼ੀਆ ਵਿਸ਼ਵ ਕੱਪ ਦੇ ਫ਼ਾਈਨਲ ‘ਚ ਪਹੁੰਚੀ 13ਵੀਂ ਟੀਮ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਉਹਨਾਂ ਅੱਠ ਦੇਸ਼ਾਂ ਦੇ ਕਲੱਬ ‘ਚ ਸ਼ਾਮਲ ਹੋਣ ‘ਤੇ ਲੱਗੀ ਹੈ ਜੋ ਇਹ ਟਰਾਫ਼ੀ ਹਾਸਲ ਕਰ ਚੁੱਕੇ ਹਨ ਬਾਲਕਨ ਦੇਸ਼ ਕੋਲ ਇਸ ਵਾਰ ਖ਼ਿਤਾਬ ਜਿੱਤਣ ਦੇ ਨਾਲ ਸਾਲ 1998 ‘ਚ ਉਸਨੂੰ ਸੈਮੀਫਾਈਨਲ ‘ਚ ਹਰਾ ਕੇ ਬਾਹਰ ਕਰਨ ਵਾਲੇ ਫਰਾਂਸ ਤੋਂ ਬਦਲਾ ਚੁਕਤਾ ਕਰਨ ਦਾ ਵੀ ਮੌਕਾ ਹੋਵੇਗਾ ਜੋ ਬਾਅਦ ‘ਚ ਚੈਂਪਿਅਨ ਬਣਿਆ ਅਤੇ ਰੂਸ ‘ਚ 20 ਸਾਲ ਬਾਅਦ ਫਿਰ ਤੋਂ ਖ਼ਿਤਾਬ ਦਾ ਸੁਪਨਾ ਦੇਖ ਰਿਹਾ ਹੈ।

ਕ੍ਰੋਏਸ਼ੀਆ ਨੇ ਨਾਕਆਊਟ ‘ਚ ਤਿੰਨੇ ਮੈਚ ਪੱਛੜਨ ਤੋਂ ਬਾਅਦ ਜਿੱਤੇ | Football News

ਕ੍ਰੋਏਸ਼ੀਆ ਨੂੰ ਆਪਣੇ ਤਿੰਨੇ ਨਾੱਕਆਊਟ ਮੈਚ ਜਿੱਤਣ ਲਈ ਵਾਧੂ ਸਮੇਂ ਦੀ ਜ਼ਰੂਰਤ ਪਈ ਗੇੜ 16 ‘ਚ ਡੈਨਮਾਰਕ ਵਿਰੁੱਧ ਪੱਛੜਨ ਤੋਂ ਬਾਅਦ 1-1 ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਅਤੇ ਕੁਆਰਟਰ ਫਾਈਨਲ ‘ਚ ਰੂਸ ਤੋਂ ਪੱਛੜਨ ਦੇ ਬਾਅਦ 2-2 ਦੀ ਬਰਾਬਰੀ ਅਤੇ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਮੈਚ ਜਿੱਤਿਆ ਇੰਗਲੈਂਡ ਵਿਰੁੱਧ ਵੀ ਟੀਮ ਨੇ 0-1 ਨਾਲ ਪੱਛੜਨ ਤੋਂ ਬਾਅਦ 1-1 ਨਾਲ ਬਰਾਬਰੀ ਅਤੇ ਵਾਧੂ ਸਮੇਂ ਦੌਰਾਨ ਗੋਲ ਕਰਕੇ  2-1 ਨਾਲ ਜਿੱਤ ਹਾਸਲ ਕੀਤੀ  ਅਜਿਹੇ ‘ਚ ਜੇਕਰ ਫਰਾਂਸ ਵਿਰੁੱਧ ਮੈਚ ਵਾਧੂ ਸਮੇਂ ‘ਚ ਜਾਂਦਾ ਹੈ ਤਾਂ ਕ੍ਰੋਏਸ਼ੀਆ ਨੂੰ ਫਾਇਦਾ ਹੋ ਸਕਦਾ ਹੈ ਕ੍ਰੋਏਸ਼ੀਆ ਦੇ ਸਟਾਰ ਮਿਡਫੀਲਡਰ ਮੋਡਰਿਚ ਨੂੰ ਉਸਦੀ ਕੰਟਰੋਲ ਵਾਲੀ ਖੇਡ ਦੇ ਨਾਲ ਬਿਹਤਰੀਨ ਪਾਸ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਚੰਦ ਦੇ ਸਫ਼ਰ ਲਈ ਰਵਾਨਾ ਹੋਇਆ ਚੰਦਰਯਾਨ-3

ਫਰਾਂਸ ਨੇ ਮੌਜ਼ੂਦਾ ਕੋਚ ਡੀਸ਼ੈਂਪਸ ਦੀ ਕਪਤਾਨੀ ‘ਚ ਜਿੱਤਿਆ ਸੀ 1998 ਦਾ ਵਿਸ਼ਵ ਕੱਪ | Football News

ਆਪਣੀ ਕਪਤਾਨੀ ‘ਚ 1998 ‘ਚ ਟੀਮ ਨੂੰ ਵਿਸ਼ਵ ਕੱਪ ਜਿਤਾ ਚੁੱਕੇ ਕੋਚ ਡਿਡਿਅਰ ਡੀਸ਼ੈਂਪਸ ਆਪਣੀ ਟੀਮ ਨੂੰ ਦੁਬਾਰਾ ਚੈਂਪਿਅਨ ਬਣਾਉਣ ਲਈ ਸਹੀ ਰਣਨੀਤੀ ਅਤੇ ਸਹੀ ਤਾਲਮੇਲ ਨੂੰ ਪਛਾਣਦੇ ਹਨ ਪੈਰਿਸ ‘ਚ ਹੋਏ ਯੂਰੋ 2016 ਫਾਈਨਲ ‘ਚ ਫਰਾਂਸ ਨੂੰ ਪੁਰਤਗਾਲ ‘ਤੇ ਜਿੱਤ ਦਾ ਦਾਅਵੇਦਾਰ ਮੰਨਿਆ ਗਿਆ ਸੀ ਪਰ ਘਰੇਲੂ ਟੀਮ 0-1 ਨਾਲ ਹਾਰ ਗਈ ਸੀ ਡੀਸ਼ੈਂਪਸ ਦਾ ਕਹਿਣਾ ਹੈ ਕਿ ਉਹ ਅੱਜ ਵੀ ਉਸ ਦਰਦ ਨੂੰ ਭੁਲਾ ਨਹੀਂ ਸਕੇ ਅਤੇ ਖਿਡਾਰੀ ਵੀ ਕ੍ਰੋਏਸ਼ੀਆ ਵਿਰੁੱਧ ਅਜਿਹੇ ਕਿਸੇ ਉਲਟਫੇਰ ਤੋਂ ਬਚਣ ਦੀ ਕੋਸ਼ਿਸ਼ ਕਰਨਗੇ।

ਕੁੱਲ ਮੈਚਾਂ ਦੀਆਂ ਟਿਕਟਾਂ ਦਾ ਵੇਰਵਾ | Football News

ਰੂਸ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਜਿੱਥੇ ਸਟੇਡੀਅਮਾਂ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ ਉੱਥੇ ਪੂਰੇ ਟੂਰਨਾਮੈਂਟ ਦੌਰਾਨ ਮੈਚਾਂ ਦੀਆਂ ਟਿਕਟਾਂ ਲਈ ਵੀ ਇੱਕ-ਇੱਕ ਦਰਸ਼ਕ ਨੂੰ ਹਜ਼ਾਰਾਂ ਰੁਪਏ ਖ਼ਰਚ ਕਰਨੇ ਪਏ ਕ੍ਰੋਏਸ਼ੀਆ ਅਤੇ ਫਰਾਂਸ ਦਰਮਿਆਨ ਹੋਣ ਵਾਲੇ ਫਾਈਨਲ ਮੈਚ ਦੀ ਟਿਕਟ ਸਭ ਤੋਂ ਮਹਿੰਗੀ ਰੱਖੀ ਗਈ ਹੈ ਜਿਸ ਵਿੱਚ ਘੱਟ ਤੋਂ ਘੱਟ 29 ਹਜ਼ਾਰ ਰੁਪਏ ਦੀ ਇੱਕ ਟਿਕਟ ਹੋਵੇਗੀ ਜਦੋਂਕਿ ਵੱਧ ਤੋਂ ਵੱਧ ਇੱਕ ਟਿਕਟ ਦਾ ਰੇਟ 70 ਹਜਾਰ ਰੁਪਏ ਤੱਕ ਦਾ ਹੈ।

  1. ਗਰੁੱਪ ਮੈਚਾਂ ਦੀ ਟਿਕਟ 7, 10, 11,14, 15, 24, 35 ਹਜਾਰ
  2. ਰਾਊਂਡ 16 ‘ਚ 7 ਹਜ਼ਾਰ, 11 ਹਜਾਰ, 15 ਹਜਾਰ ਰੁਪਏ
  3. ਕੁਆਰਟਰ ਫਾਈਨਲ 11 ਹਜਾਰ, 16 ਹਜਾਰ, 23 ਹਜਾਰ
  4. ਸੈਮੀਫਾਈਨਲ 18 ਹਜ਼ਾਰ, 30 ਹਜਾਰ, 48 ਹਜਾਰ ਰੁਪਏ
  5. ਫਾਈਨਲ ਲਈ 29 ਹਜ਼ਾਰ, 45 ਹਜ਼ਾਰ, 70 ਹਜ਼ਾਰ

ਫਰਾਂਸ ਅੰਕੜੇ

ਫਰਾਂਸ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ‘ਚ ਤੀਸਰੀ ਵਾਰ ਪਹੁੰਚਿਆ ਹੈ, ਉਹ 1998 ‘ਚ ਘਰੇਲੂ ਮੈਦਾਨ ‘ਤੇ ਖ਼ਿਤਾਬ ਜਿੱਤ ਚੁੱਕਾ ਹੈ, ਸਾਲ 2006 ‘ਚ ਵੀ ਉਹ ਫਾਈਨਲ ‘ਚ ਪਹੁੰਚਿਆ ਜਿੱਥੇ ਉਸਨੂੰ ਇਟਲੀ ਤੋਂ ਹਾਰ ਮਿਲੀ ਸੀ ਗਰੁੱਪ ‘ਚ ਚੋਟੀ ‘ਤੇ ਰਹੇ ਫਰਾਂਸ ਨੇ ਨਾਕਆਊਟ ਦੇ ਤਿੰਨ ਮੈਚਾਂ ‘ਚ ਅਰਜਨਟੀਨਾ, ਉਰੂਗੁਵੇ ਅਤੇ ਬੈਲਜ਼ੀਅਮ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਪਰ ਕਦੇ ਉਸਨੂੰ 90 ਮਿੰਟ ਤੋਂ ਜ਼ਿਆਦਾ ਸਮੇਂ ਦੀ ਜ਼ਰੂਰਤ ਨਹੀਂ ਪਈ ਫਰਾਂਸ ਨੇ ਨਾਕਆਊਟ ਦੇ ਤਿੰਨ ਮੈਚਾਂ ‘ਚ ਸੱਤ ਗੋਲ ਕੀਤੇ ਹਨ ਜੋ ਗਰੁੱਪ ਗੇੜ ਦੇ ਮੈਚਾਂ ‘ਚ ਉਸਦੇ ਕੁੱਲ ਤਿੰਨ ਗੋਲਾਂ ਤੋਂ ਦੁੱਗਣਾ ਹੈ ਫਰਾਂਸ ਲਈ ਦੋ ਸਾਲਾਂ ‘ਚ ਇਹ ਦੂਸਰਾ ਅੰਤਰਰਾਸ਼ਟਰੀ ਟੂਰਨਾਮੈਂਟ ਫਾਈਨਲ ਹੈ, ਉਹ ਯੂਰੋ 2016 ਦੇ ਫਾਈਨਲ ‘ਚ ਪਹੁੰਚਿਆ ਸੀ ਪਰ ਪੁਰਤਗਾਲ ਤੋਂ ਹਾਰ ਕੇ ਖ਼ਿਤਾਬੋਂ ਖੁੰਝ ਗਿਆ ਸੀ।

ਇਹ ਵੀ ਪੜ੍ਹੋ : ਸੋਹਾਣਾ ‘ਚ ਦੋ ਨੌਜਵਾਨਾਂ ‘ਤੇ ਫਾਇਰਿੰਗ

ਕ੍ਰੋਏਸ਼ੀਆ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ‘ਚ ਪਹੁੰਚਿਆ ਹੈ ਉਸਨੇ 1998 ‘ਚ ਪਹਿਲਾ ਵਿਸ਼ਵ ਕੱਪ ਖੇਡਿਆ ਸੀ ਅਤੇ ਸੈਮੀਫਾਈਨਲ ਤੱਕ ਪਹੁੰਚਿਆ, ਜਿੱਥੇ ਜੇਤੂ ਬਣੇ ਫਰਾਂਸ ਤੋਂ 2-1 ਨਾਲ ਹਾਰਿਆ ਮਿਡਫੀਲਡਰ ਲੁਕਾ ਮੋਡਰਿਚ, ਫਾਰਵਰਡ ਮਾਰੀਓ ਮਾਂਡਜੁਕਿਕ ਅਤੇ ਇਵਾਨ ਪੇਰਿਸਿਸ ਕ੍ਰੋਏਸ਼ੀਆ ਦੇ ਅੱਵਲ ਸਕੋਰਰ ਹਨ ਜਿੰਨ੍ਹਾਂ ਨੇ 2-2 ਗੋਲ ਕੀਤੇ ਹਨ ਕ੍ਰੋਏਸ਼ੀਆ ਦਾ ਪ੍ਰਤੀ ਮੈਚ ਦੋ ਗੋਲ ਦਾ ਔਸਤ ਰਿਹਾ ਹੈ ਅਤੇ ਕੁੱਲ ਛੇ ਮੈਚਾਂ ‘ਚ ਉਸਨੇ 12 ਗੋਲ ਕੀਤੇ ਹਨ 32 ਸਾਲ ਦੇ ਮੋਡਰਿਚ ਦਾ ਇਹ 112ਵਾਂ ਅੰਤਰਰਾਸ਼ਟਰੀ ਮੈਚ ਹੋਵੇਗਾ।

ਜਿਸ ਨਾਲ ਉਹ ਕ੍ਰੋਏਸ਼ੀਆ ਲਈ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ 11 ਵਾਰ ਖੇਡਣ ਦੇ ਵਿਸ਼ਵ ਰਿਕਾਰਡ ਨੂੰ ਤੋੜ ਦੇਣਗੇ। ਫਰਾਂਸ ਦੇ ਅੱਵਲ ਸਕੋਰਰ ਅੰਟੋਨ ਗ੍ਰਿਜ਼ਮੈਨ ਅਤੇ ਕਾਈਨ ਮਬਾਪੇ ਹਨ ਜਿੰਨ੍ਹਾਂ ਦੇ ਨਾਂਅ ਰੂਸ 3-3 ਗੋਲ ਹਨ ਫਰਾਂਸ ਨੇ ਕੁੱਲ 10 ਗੋਲ ਕੀਤੇ ਹਨ ਅਤੇ ਸਿਰਫ਼ ਇੱਕ ਖਾਧਾ ਹੈ ਟੀਮ ਦੇ 19 ਸਾਲ ਦੇ ਨੌਜਵਾਨ ਸਟਾਰ ਅਮਬਾਪੇ ‘ਤੇ ਫਾਈਨਲ ‘ਚ ਫਿਰ ਤੋਂ ਜਾਦੂ ਦੀ ਆਸ ਕੀਤੀ ਜਾ ਰਹੀ ਹੈ ਉਸ ਦੇ ਨਾਲ ਓਲੀਵਰ ਗਿਰਾਉਡ ‘ਤੇ ਵੀ ਗੋਲ ਕਰਨ ਦੀ ਵੱਡੀ ਜ਼ਿੰਮ੍ਹੇਦਾਰੀ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਹੜ੍ਹ ਪ੍ਰਭਾਵਿਤ ਹਰ ਇੱਕ ਵਿਅਕਤੀ ਨੂੰ ਦੇਵੇਗੀ ਐਨੀ ਰਾਸ਼ੀ, ਜਾਣੋ

ਕ੍ਰੋਏਸ਼ੀਆ ਨੇ ਰੂਸ ‘ਚ ਮੌਜ਼ੂਦਾ ਵਿਸ਼ਵ ਕੱਪ ‘ਚ ਆਖ਼ਰੀ 16 ਦੇ ਮੁਕਾਬਲਿਆਂ ਨੂੰ ਵਾਧੂ ਸਮੇਂ ‘ਚ, ਰੂਸ ਨੂੰ ਕੁਆਰਟਰ ਫਾਈਨਲ ‘ਚ ਪੈਨਲਟੀ ‘ਚ ਅਤੇ ਸੈਮੀਫਾਈਨਲ ‘ਚ ਇੰਗਲੈਂਡ ਨੂੰ ਵਾਧੂ ਸਮੇਂ ‘ਚ ਹਰਾਇਆ ਇਸ ਤਰ੍ਹਾਂ ਉਸਨੂੰ ਇਹਨਾਂ ਤਿੰਨਾਂ ਮੈਚਾਂ ‘ਚ ਲੱਗਭਗ ਪੰਜ ਮੈਚਾਂ ਜਿੰਨਾਂ ਸਮਾਂ ਲੱਗਾ ਕ੍ਰੋਏਸ਼ੀਆ ਨੇ ਨਾਕਆਊਟ ‘ਚ ਤਿੰਨ ਮੈਚਾਂ ‘ਚ 360 ਮਿੰਟ ਫੁੱਟਬਾਲ ਖੇਡਿਆ, ਇਸ ਵਿੱਚ ਦੋ ਮੈਚਾਂ ‘ਚ ਪੈਨਲਟੀ ‘ਚ ਉਸਦਾ ਸਮਾਂ ਸ਼ਾਮਲ ਨਹੀਂ ਹੈ ਫਰਾਂਸ ਨੇ ਦੂਸਰੇ ਪਾਸੇ ਨਾੱਕਆਊਟ ‘ਚ 270 ਮਿੰਟਾਂ ‘ਚ ਜਿੱਤਾਂ ਦਰਜ ਕੀਤੀਆਂ ਕ੍ਰੋਏਸ਼ੀਆ ਦੇ ਸਟਰਾਈਕਰ ਨਿਕੋਲਾ ਕਾਲਿਨਿਕ ਨੂੰ ਫਾਈਨਲ ‘ਚ ਬੈਂਚ ‘ਤੇ ਬੈਠਣ ਦਾ ਵੀ ਮੌਕਾ ਨਹੀਂ ਹੋਵੇਗਾ ਜਿਸ ਨੇ ਨਾਈਜੀਰੀਆ ਵਿਰੁੱਧ ਮੈਚ ‘ਚ ਬਦਲਵੇਂ ਖਿਡਾਰੀ ਦੇ ਤੌਰ ‘ਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਸਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ।