ਧੋਨੀ ਬਣੇ ਚੌਥੇ 10 ਹਜ਼ਾਰੀ, ਕੈਚ ਲੈਣ ਦੇ ਵੀ ਤਿੰਨ ਸੈਂਕੜੇ ਕੀਤੇ ਪੂਰੇ

ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ | Mahendra Singh Dhoni

ਲੰਦਨ (ਏਜੰਸੀ)। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ 10 ਹਜ਼ਾਰੀ ਬਣ ਗਏ ਹਨ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ 318 ਮੈਚਾਂ ‘ਚ 51.37 ਦੀ ਔਸਤ ਨਾਲ 9967 ਦੌੜਾਂ ਬਣਾ ਚੁੱਕੇ ਸਨ ਅਤੇ ਉਹਨਾਂ ਨੂੰ 10 ਹਜ਼ਾਰ ਦੌੜਾਂ ਲਈ 33 ਦੌੜਾਂ ਦੀ ਜ਼ਰੂਰਤ ਸੀ ਧੋਨੀ ਤੋਂ ਪਹਿਲਾਂ ਇੱਕ ਰੋਜ਼ਾ ‘ਚ ਭਾਰਤ ਦੀ ਅੱਠ ਵਿਕਟਾਂ ਦੀ ਜਿੱਤ ‘ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲ ਸਕਿਆ ਸੀ। (Mahendra Singh Dhoni)

ਪਰ ਇੰਗਲੈਂਡ ਵਿਰੁੱਧ ਦੂਸਰੇ ਇੱਕ ਰੋਜ਼ਾ ‘ਚ 33 ਦਾ ਅੰਕੜਾ ਛੂੰਹਦੇ ਹੀ ਉਹਨਾਂ ਇਹ ਪ੍ਰਾਪਤੀ ਹਾਸਲ ਕਰ ਲਈ ਧੋਨੀ ਨੇ ਇਸ ਤੋਂ ਪਹਿਲਾਂ ਇਸ ਮੈਚ ‘ਚ ਵਿਕਟਾਂ ਦੇ ਪਿੱਛੇ 300 ਕੈਚ ਪੂਰੇ ਕੀਤੇ ਸਨ ਇੱਕ ਰੋਜ਼ਾ ‘ਚ ਸਚਿਨ ਤੇਂਦੁਲਕਰ 18426 ਦੌੜਾਂ ਨਾਲ ਨੰਬਰ ਇੱਕ ਬੱਲੇਬਾਜ਼ ਹਨ ਭਾਰਤ ਵੱਲੋਂ ਸੌਰਵ ਗਾਂਗੁਲੀ 11363 ਅਤੇ ਰਾਹੁਲ ਦ੍ਰਵਿੜ 10889 ਦੌੜਾਂ ਨਾਲ 10 ਹਜ਼ਾਰੀ ਬਣਨ ਵਾਲੇ ਦੋ ਹੋਰ ਬੱਲੇਬਾਜ਼ ਹਨ ਧੋਨੀ ਇਸ ਕਲੱਬ ‘ਚ ਸ਼ਾਮਲ ਹੋਣ ਵਾਲੇ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ। (Mahendra Singh Dhoni)

ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼

ਧੋਨੀ ਨੇ 320 ਮੈਚਾਂ ‘ਚ 273 ਵੀਂ ਪਾਰੀ ‘ਚ ਇਹ ਪ੍ਰਾਪਤੀ ਹਾਸਲ ਕੀਤੀ ਧੋਨੀ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਸਚਿਨ ਨੇ 259, ਗਾਂਗੁਲੀ ਨੇ 263, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 266 ਅਤੇ ਦੱਖਣੀ ਅਫ਼ਰੀਕਾ ਦੇ ਜੈਕਸ ਕੈਲਿਸ ਨੇ 272 ਪਾਰੀਆਂ ‘ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ਧੋਨੀ ਦੀ ਇਹ ਪ੍ਰਾਪਤੀ ਇਸ ਲਈ ਵੀ ਖ਼ਾਸ ਹੈ ਕਿ ਉਹ ਜ਼ਿਆਦਾਤਰ ਚੌਥੇ, ਪੰਜਵੇਂ ਜਾਂ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਉਂੈਦੇ ਹਨ ਜਦੋਂਕਿ ਉਪਰੋਕਤ ਬੱਲੇਬਾਜ਼ ਉੱਪਰਲੇ ਕ੍ਰਮ ਦੇ ਬੱਲੇਬਾਜ਼ ਹਨ।