ਮੁਫਤ ਮੈਡੀਕਲ ਚੈਕਅਪ ਕੈਂਪ ‘ਚ 265 ਮਰੀਜਾਂ ਦੀ ਜਾਂਚ

Patients,Free, Medical, Checkup, Camp,  Welfare Work

ਜਲਾਲਾਬਾਦ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚਲਦੇ ਹੋਏ ਬਲਾਕ ਜਲਾਲਾਬਾਦ ਦੇ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਸਥਾਨਕ ਸਾਧ ਸੰਗਤ ਵੱਲੋਂ ਜਲਾਲਾਬਾਦ ਦੇ ਨਾਮ ਚਰਚਾ ਘਰ ਵਿਖੇ ਮੁਫਤ ਬਲੱਡ ਗਰੁੱਪ, ਸ਼ੂਗਰ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ 25 ਮੈਂਬਰ ਸੁਭਾਸ਼ ਸੁਖੀਜਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 133 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਦੀ ਸਾਧ ਸੰਗਤ ਵੱਲੋਂ ਅੱਜ ਇਹ ਮੁਫਤ ਮੈਡੀਕਲ ਕੈਂਪ ਲਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਜਿੱਥੇ ਖੂਨਦਾਨ ਕਰਨ ਵਾਲਿਆਂ ਦੇ ਗਰੁੱਪ ਚੈਕ ਕੀਤੇ ਗਏ ਉਸਦੇ ਨਾਲ ਸ਼ੂਗਰ ਦੇ ਮਰੀਜਾਂ ਦਾ ਟੈਸਟ ਕੀਤਾ ਗਿਆ। ਕੈਂਪ ਦੌਰਾਨ ਡਾ. ਨਰੇਸ਼ ਚੁੱਘ ਵੱਲੋਂ ਮਰੀਜਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 265 ਮਰੀਜਾਂ ਦੇ ਟੈਸਟ ਕੀਤੇ ਗਏ ਹਨ। ਇਸ ਮੌਕੇ ਗੌਰਵ ਕੁਮਾਰ, ਦੀਦਾਰ ਚੰਦ ਵਲੋਂ ਬਲੱਡ ਗਰੁੱਪ ਚੈਕਅੱਪ ਕਰਨ ‘ਚ ਸਹਿਯੋਗ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਟੂ ਸਿਡਾਨਾ, ਬਿੱਟੂ ਇੰਸਾਂ,ਮਾ.ਪ੍ਰੀਤਮ ਸਿੰਘ, ਗਿਆਨ ਚੰਦ ਇੰਸਾਂ, ਵਿੱਕੀ ਇੰਸਾਂ, ਰਾਜ ਕੁਮਾਰ ਸਚਦੇਵਾ, ਉਡੀਕ ਚੰਦ, ਸੁਖਚੈਨ,ਜਗਦੀਸ਼ ਕੁਮਾਰ, ਆਦਿ ਮੌਜੂਦ ਸਨ।