ਬੈਕ-ਪੇਨ (Back Pain) ਦਾ ਸ਼ਿਕਾਰ ਹੈ ਹਰ ਦੂਜਾ ਆਦਮੀ
ਅੱਜ ਦੁਨੀਆ ਭਰ ਵਿੱਚ ਡੀਜਨਰੇਟਿਵ ਰੀੜ੍ਹ ਅਤੇ ਡਿਸਕ ਦੇ ਰੋਗ- ਹਰਨੀਏਟਿਡ ਡਿਸਕ, ਸਪਾਈਨਲ ਸਟੈਨੋਸਿਸ, ਸਪੌਂਡੀਲੋਸਿਸ, ਪਿੱਠ-ਦਰਦ, ਬੇਸੀਲਰ ਅਟੈਕ, ਕ੍ਰੈਨੀਅਲ ਸੈਟਲਿੰਗ, ਪੁਰਾਣੀ ਰੀੜ੍ਹ ਦੀ ਹੱਡੀ ਅਤੇ ਪਿੱਠ ਦਰਦ, ਗਰਦਨ ਦਾ ਦਰਦ, ਓਸਟੀਓਪਰੋਸਿਸ, ਵਰਟੀਬ੍ਰਲਫ੍ਰੈਕਚਰ, ਬੈਕ ਬੋਨ ਦੀ ਸੱਟ, ਰੀੜ੍ਹ ਦੀ ਹੱਡੀ ਦਾ ਕੈਂਸਰ, ਬੈਕ ਬੋਨ ਦੀ ਟੁੱਟ-ਭੱਜ, ਵਗੈਰਾ ਤੇਜ਼ੀ ਨਾਲ ਵਧ ਰਹੇ ਹਨ (Back Pain)
ਡੇਲੀ ਰੂਟੀਨ ਵਿੱਚ ਰੀੜ੍ਹ ਦੀ ਹੱਡੀ ਦਾ ਦਰਦ, ੳੱਠਣ-ਬੈਠਣ, ਤੁਰਨ-ਫਿਰਨ, ਕੰਮ ਕਰਨ ਦੇ ਸੇਫ ਟੈਕਨੀਕ ’ਤੇ ਫੋਕਸ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਰੀੜ੍ਹ ਦੀ ਹੱਡੀ ਨੂੰ ਹੈਲਦੀ ਰੱਖਣ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੁਹਿੰਮ ਅਤੇ ਸਪਾਈਨ ਦੇ ਰੋਗਾਂ ਵਿੱਚ ਆਰਥੋਪੀਡਿਕ ਸਰਜਨ, ਨਿਉਰੋ ਸਰਜਨ, ਕਾਈਰੋਪ੍ਰੈਕਟਰਸ ਵਗੈਰਾ ਦੀ ਸਾਂਝੀ ਟੀਮ, ਸਰਕਾਰੀ-ਗੈਰ-ਸਰਕਾਰੀ ਸੰਸਥਾਵਾਂ ਮੱਦਦ ਕਰ ਰਹੀਆਂ ਹਨ।
ਸਪਾਈਨ ਦੇ ਰੋਗਾਂ ਦੀ ਹਾਲਤ ਵਿੱਚ ਸਰੀਰ ਦੀ ਹਿੱਲ-ਡੁੱਲ ਵੇਲੇ ਘੱਟ-ਜਿਆਦਾ ਦਰਦ, ਤੁਰਨ-ਫਿਰਨ ਵੇਲੇ ਗੋਡੇ-ਲੱਤਾਂ ਜ਼ੋਰ ਨਾ ਲੈਣ ਕਰਕੇ ਕੋਈ ਵੀ ਕੰਮ ਮੁਸ਼ਕਲ, ਤਿੱਖਾ ਦਰਦ, ਸਰੀਰ ਅੰਦਰ ਬਲੱਡ ਸਰਕੂਲੇਸ਼ਨ ਘੱਟ ਜਾਣ ਨਾਲ ਬਦਨ ਦਰਦ ਦੇ ਨਾਲ-ਨਾਲ ਲੋੜ ਤੋਂ ਵੱਧ ਕਮਜ਼ੋਰੀ ਮਹਿਸੂਸ ਹੋਣਾ, ਅਕੜਾਪਣ-ਜਕੜਨ, ਅਤੇ ਸਰੀਰ ਦੇ ਹਿੱਸੇ ਸੌਣੇ ਜਾਂ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ।
ਸਪਾਈਨ ਦੇ ਦਰਦ ਦੇ ਕਈ ਜਾਣੇ-ਅਣਜਾਣੇ ਕਾਰਨ ਸਾਹਮਣੇ ਆ ਰਹੇ ਹਨ: ਸਰੀਰ ਦਾ ਜ਼ਿਆਦਾ ਭਾਰ ਭਾਵ ਮੋਟਾਪਾ, ਸੁਸਤ ਜੀਵਨ, ਕੈਲਸ਼ੀਅਮ ਦੀ ਕਮੀ, ਔਰਤਾਂ ਵਿੱਚ ਮਾਹਵਾਰੀ ਦੌਰਾਨ ਜ਼ਿਆਦਾ ਖੂਨ ਆਉਣਾ, ਵਰਕ-ਆਊਟ ਦੇ ਗਲਤ ਤਰੀਕੇ, ਗਲਤ ਯੋਗ-ਆਸਣ, ਆਮ ਤੌਰ ’ਤੇ ਉੱਠਣ-ਬੈਠਣ, ਵਰਕ-ਪਲੇਸ ’ਤੇ ਭਾਰ ਚੱੁਕਣ, ਅਤੇ ਕੰਮ ਕਰਨ ਦੇ ਗਲਤ ਤਰੀਕੇ ਭਾਵ ਤੁਹਾਡਾ ਪਾਸ਼ਚਰ, ਦੁਰਘਟਨਾ, ਸਨੋ ਟਾਈਮ ਤੇ ਪੈਰ ਫਿਸਲ ਜਾਣਾ, ਜਨਮਜਾਤ ਵਿਗਾੜ, ਮਾਨਸਿਕ ਸੱਟਾਂ, ਵੱਧ ਰਿਹਾ ਸਟ੍ਰੈਸ, ਇਨਫੈਕਸ਼ਨ, ਵੱਧ ਰਹੀ ਉਮਰ ਦੇ ਨਾਲ-ਨਾਲ ਸਪਾਈਨ ’ਤੇ ਮਾੜਾ ਅਸਰ ਅਤੇ ਹਰ ਚੀਜ਼ ਕਮਰਸ਼ੀਅਲ ਹੋ ਜਾਣ ਕਰਕੇ ਡਾਕਟਰਾਂ ਦੀ ਲਾਪ੍ਰਵਾਹੀ ਭਾਵ ਗਲਤ ਸਰਜ਼ਰੀ ਦੇ ਕਾਰਨ ਵਿਚਾਰਾ ਰੋਗੀ ਜ਼ਿੰਦਗੀ ਭਰ ਲਈ ਅਪਾਹਜ਼ ਵੀ ਹੋ ਜਾਂਦਾ ਹੈ।
ਨੈਚੂਰਲ ਰੈਮੇਡੀਜ਼:
- ਦਰਦਾਂ ਦੇ ਸ਼ਿਕਾਰ 1 ਕੱਪ ਗਰਮ ਦੁੱਧ ਵਿੱਚ 1 ਚਮਚ ਆਰਗੈਨਿਕ ਹਲਦੀ ਪਾਊਡਰ, 2 ਚੁਟਕੀ ਦਾਲਚੀਨੀ ਚੂਰਨ, ਮਿਕਸ ਕਰਕੇ ਸਵੇਰੇ ਜਾਗਦੇ ਹੀ ਅਤੇ ਬੈਡ ’ਤੇ ਜਾਣ ਸਮੇਂ ਪੀਓ।
- ਬਲੈਕ, ਦੁੱਧ ਵਾਲੀ ਚਾਹ ਦੀ ਥਾਂ ਗ੍ਰੀਨ ਟੀ ਸ਼ੁਰੂ ਕਰ ਦਿਓ।
- ਸਲਾਦ ਵਿੱਚ ਕੱਚਾ ਅਦਰਕ ਅਤੇ ਲਸਣ ਦੀ ਕਲੀ ਨੂੰ ਡੇਲੀ ਲਵੋ।
- ਰੋਜ਼ਾਨਾ ਵਰਕ-ਆਊਟ, ਯੋਗਾ, ਸੈਰ ਆਪਣੇ ਡਾਕਟਰ ਦੀ ਸਲਾਹ ਨਾਲ ਕਰੋ। ਉੱਠਣ-ਬੈਠਣ, ਚੱਲਨ-ਫਿਰਨ ਅਤੇ ਸੌਣ ਵੇਲੇ ਆਪਣੇ ਸਹੀ ਪਾਸ਼ਚਰ ਦਾ ਪੂਰਾ ਧਿਆਨ ਰੱਖੋ। ਇਲਾਜ਼ ਦੌਰਾਨ ਮਾਹਿਰ ਦੀ ਸਲਾਹ ਲੈਂਦੇ ਰਹੋ।
ਨੋਟ: ਬੈਕ ਪੇਨ ਸ਼ੁੂਰ ਹੁੰਦੇ ਹੀ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਲਵੋ। ਬੈਕ ਭਾਵ ਰੀੜ੍ਹ ਦੇ ਦਰਦ ਦੇ ਸ਼ੁਰੂ ਵਿੱਚ ਹੀ ਰੋਗਾਂ ਦੇ ਮਾਹਿਰ ਐਮ. ਆਰ. ਆਈ., ਸੀਟੀ ਸਕੈਨ, ਐਕਸਰੇ, ਈਐਮਜੀ, ਬਲੱਡ ਵਰਕ, ਦੁਆਰਾ ਡਾਇਗਨੋਸ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਬਿਮਾਰੀ ਦੀ ਹਾਲਤ ਮੁਤਾਬਿਕ ਆਈਸ ਜਾਂ ਹੀਟ ਥੈਰੇਪੀ, ਕੋਰਟੀ ਕੋਸਟੀਰੋਇਡਸ, ਮਾਂਸਪੇਸ਼ੀ ਰੀਲੈਕਸੈਂਟਸ, ਦਰਦ ਨਿਵਾਰਕ ਦਵਾਈਆਂ, ਸਰਜਰੀ ਨਾਲ ਡਿਸਕ ਨੂੰ ਬਦਲਣਾ, ਫੀਜੀਓ ਥੈਰੇਪੀ, ਮਾਲਿਸ਼ ਦੀ ਹੈਲਪ ਲਈ ਜਾ ਰਹੀ ਹੈ।
ਅਨਿਲ ਧੀਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ