ਈ ਟੀ ਟੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਲਈ ਬੁਲਾਇਆ

ਈ ਟੀ ਟੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਲਈ ਬੁਲਾਇਆ

ਮੋਹਾਲੀ, (ਕੁਲਵੰਤ ਕੋਟਲੀ) ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿੱ.) ਪੰਜਾਬ ਵੱਲੋਂ ਈ.ਟੀ.ਟੀ.ਅਧਿਆਪਕਾਂ ਦੀਆਂ 4500 ਅਸਾਮੀਆਂ ਭਰਨ ਲਈ ਮਿਤੀ 09-11-2015 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ ਇਹਨਾਂ ਅਸਾਮੀਆਂ ਵਿੱਚੋਂ ਬੀ.ਸੀ. ਕੈਟਾਗਰੀ ਦੀਆਂ 13 ਅਸਾਮੀਆਂ ਲਈ ਬਣਾਈ ਪ੍ਰੋਵੀਜਨਲ ਮੈਰਿਟ ਸੂਚੀ ਅਨੁਸਾਰ ਯੋਗ ਉਮੀਦਵਾਰਾਂ ਨੂੰ ਮਿਤੀ 23 ਜੁਲਾਈ ਨੂੰ ਸਟੇਸ਼ਨਾਂ ਦੀ ਚੋਣ ਕਰਵਾਈ ਜਾਣੀ ਹੈ

ਡਾਇਰੈਕਟਰ ਸਿੱਖਿਆ ਵਿਭਾਗ (ਐਲੀ ਸਿੱਖਿਆ) ਵੱਲ੍ਹੋਂ ਅਪਣੇ ਹੁਕਮ ਨੰ 18/7-2020 ਅਮਲਾ 2 (ਭ-2)/549 ਮਿਤੀ 21.7.2020 ਅਨੁਸਾਰ ਦੱਸਿਆ ਕਿ ਮੈਰਿਟ ਸੂਚੀ ਅਨੁਸਾਰ ਯੋਗ ਉਮੀਦਵਾਰਾਂ ਨੂੰ ਸਵੇਰੇ 10.00 ਵਜੇ ਕਾਨਫਰੰਸ ਹਾਲ, ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿੱ.) ਪੰਜਾਬ, ਛੇਵੀਂ ਮੰਜ਼ਿਲ, ਬਲਾਕ-ਈ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਸ-8, ਐੱਸ.ਏ.ਐੱਸ. ਨਗਰ ਵਿਖੇ ਸਟੇਸ਼ਨ ਚੋਣ ਲਈ ਬੁਲਾਇਆ ਗਿਆ ਹੈ ਮੈਰਿਟ ਸੂਚੀ ਅਨੁਸਾਰ ਯੋਗ ਉਮੀਦਵਾਰ ਪ੍ਰਮਾਣਿਕ ਪਹਿਚਾਣ ਪੱਤਰ ਅਤੇ ਯੋਗਤਾ ਸੰਬੰਧੀ ਸਰਟੀਫਿਕੇਟ ਲੈ ਕੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ