ਵਾਤਾਵਰਨ ਦਿਵਸ : ਪੌਦੇ ਲਾਉਣ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਹਨ ਚਾਰ ਵਿਸ਼ਵ ਰਿਕਾਰਡ

Environment Day, Names, Dera Sacha Sauda, After, Planting, Four, World, Records

4.18 ਕਰੋੜ ਤੋਂ ਵੀ ਜ਼ਿਆਦਾ ਪੌਦੇ ਲਗਵਾ ਚੁੱਕੇ ਹਨ ਡਾ. ਐਮਐੱਸਜੀ

  • 15 ਅਗਸਤ 2009 ਤੋਂ ਸ਼ੁਰੂ ਹੋਈ ਸੀ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ
  • ਪੌਦਿਆਂ ਦੀ ਲਗਾਤਾਰ ਸਾਂਭ-ਸੰਭਾਂਲ ਵੀ ਕਰਦੀ ਹੈ ਸਾਧ-ਸੰਗਤ

ਸਰਸਾ, (ਸੱਚ ਕਹੂੰ ਨਿਊਜ਼/ਸੰਦੀਪ ਕੰਬੋਜ਼)। ਧਰਤੀ ਸਜੀ ਰਹੇ ਦਰੱਖਤਾਂ ਨਾਲ, ਪੌਦਿਆਂ ਦੀ ਫੈਲੀ ਛਾਂ ਹੋਵੇ….ਵਾਤਾਵਰਣ ਸੁਰੱਖਿਆ ਦੇ ਇਸ ਸੰਦੇਸ਼ ਦੇ ਨਾਲ ਅੱਜ ਡੇਰਾ ਸੱਚਾ ਸੌਦਾ ਨੇ ਵਿਸ਼ਵ ਪੱਧਰ ‘ਤੇ ਪਛਾਣ ਬਣਾ ਲਈ ਹੈ। ਅੱਜ ਪੂਰੀ ਦੁਨੀਆ ਜਾਣ ਚੁੱਕੀ ਹੈ ਕਿ ਡੇਰਾ ਪ੍ਰੇਮੀ ਵਾਤਾਵਰਣ ਦੇ ਅਸਲੀ ਪੈਰੋਕਾਰ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਾਵ ਇਨ੍ਹਾਂ ਵਾਤਾਵਰਨ ਪੈਰੋਕਾਰਾਂ ਨੇ ਦੇਸ਼ ਅਤੇ ਦੁਨੀਆ ਨੂੰ ਹਰਾ-ਭਰਾ ਕਰਨ ਦਾ ਬੀੜਾ ਚੁੱਕਿਆ ਹੈ। ਨਤੀਜੇ ਵਜੋਂ ਡੇਰਾ ਸੱਚਾ ਸੌਦਾ ਅੱਜ ਵਾਤਾਵਰਨ ਸੁਰੱਖਿਆ ਦੇ ਖੇਤਰ ‘ਚ ਇਤਿਹਾਸਕ ਮਿਸਾਲ ਕਾਇਮ ਕਰਕੇ ਦੁਨੀਆ ਲਈ ਪ੍ਰੇਰਨਾ ਸਰੋਤ ਬਣਿਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਰੋਂਦੀ ਝੱਲੀ ਨਹੀਂ ਜਾ ਰਹੀ ਮਾਂ ਚਰਨ ਕੌਰ

ਸਾਲ 2009 ਤੋਂ ਸ਼ੁਰੂ ਹੋਏ ਪੌਦਾ ਲਾਓ ਮੁਹਿੰਮ ਦੇ ਸਫਰ ਤਹਿਤ ਹੁਣ ਤੱਕ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪੈਰੋਕਾਰਾਂ ਵੱਲੋਂ ਹੁਣ ਤੱਕ 4 ਕਰੋੜ 18 ਲੱਖ 94 ਹਜ਼ਾਰ 527 ਪੌਦੇ ਲਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਸਾਰ-ਸੰਭਾਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਦੁਨੀਆ ਭਰ ‘ਚ ਲਾਏ ਗਏ ਪੌਦੇ ਲਾਉਣ ‘ਚ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਹਨ। ਜਿਨ੍ਹਾਂ ‘ਚੋਂ ਇੱਕ ਦਿਨ ‘ਚ ਸਭ ਤੋਂ ਜ਼ਿਆਦਾ 15 ਅਗਸਤ 2009 ਨੂੰ ਸਿਰਫ ਇੱਕ ਘੰਟੇ ‘ਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਦੂਜੇ ਰਿਕਾਰਡ ‘ਚ 15 ਅਗਸਤ 2009 ਨੂੰ 8 ਘੰਟਿਆਂ ‘ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਲਈ, ਤੀਜਾ ਰਿਕਾਰਡ 15 ਅਗਸਤ 2011 ਨੂੰ ਸਿਰਫ ਇੱਕ ਘੰਟੇ ‘ਚ ਸਾਧ-ਸੰਗਤ ਵੱਲੋਂ 19,45,535 ਪੌਦੇ ਲਾ ਕੇ ਬਣਾਇਆ ਅਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਸਿਰਫ 1 ਘੰਟੇ ‘ਚ ਸਾਧ-ਸੰਗਤ ਨੇ 20 ਲੱਖ 39 ਹਜ਼ਾਰ 747 ਪੌਦੇ ਲਾ ਕੇ ਬਣਾਇਆ।

ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਹਰ ਸਾਲ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਅਤੇ ਸਵਤੰਤਰਾ ਦਿਵਸ 15 ਅਗਸਤ ਮੌਕੇ ਦੇਸ਼ ਅਤੇ ਦੁਨੀਆ ਭਰ ‘ਚ ਪੌਦੇ ਲਾਉਂਦੇ ਹਨ। ਸਿਰਫ ਪੌਦੇ ਲਾਉਂਦੇ ਹੀ ਨਹੀਂ ਸਗੋਂ ਉਹ ਹੁਣ ਤੱਕ ਉਨ੍ਹਾਂ ਦੀ ਲਗਾਤਾਰ ਸਾਰ-ਸੰਭਾਲ ਕਰਦੇ ਆ ਰਹੇ ਹਨ ਜਦੋਂਕਿ ਉਹ ਵੱਡੇ ਨਹੀਂ ਹੋ ਜਾਂਦੇ। ਇਸ ਤੋਂ ਇਲਾਵਾ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ‘ਚ ਵੱਖ-ਵੱਖ ਮੌਕਿਆਂ ‘ਤੇ ਸਾਲ ਭਰ ਪੌਦੇ ਲਾਉਂਦੀ ਰਹਿੰਦੀ ਹੈ। ‘ਵਾਤਾਵਰਨ ਨਾਲ ਅਸੀਂ ਹਾਂ’…. ਵਾਤਾਵਰਨ ਦੇ ਇਨ੍ਹਾਂ ਅਸਲ ਪੈਰੋਕਾਰਾਂ ਨੇ ਇਹ ਦੁਨੀਆ ਨੂੰ ਦੱਸ ਦਿੱਤਾ ਹੈ। ਵਾਤਾਵਰਣ ਦੇ ਅਜਿਹੇ ਕਮਰਠ ਪਹਿਰੇਦਾਰਾਂ ਦੇ ਜਜਬੇ ਨੂੰ ਸਲਾਮ।