Traffic Police: ਅੱਜ ਇਨ੍ਹਾਂ ਰੂਟਾਂ ’ਤੇ ਐਂਟਰੀ ਬੰਦ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖਬਰ

Traffic Police
Traffic Police: ਅੱਜ ਇਨ੍ਹਾਂ ਰੂਟਾਂ ’ਤੇ ਐਂਟਰੀ ਬੰਦ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖਬਰ

Traffic Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਟਰੈਫਿਕ ਪੁਲਿਸ ਵੱਲੋਂ 7 ਦਸੰਬਰ ਨੂੰ ਸ਼ਾਮ 5 ਤੋਂ 10 ਵਜੇ ਤੱਕ ਪ੍ਰਦਰਸ਼ਨੀ ਗਰਾਊਂਡ, ਸੈਕਟਰ-34, ਚੰਡੀਗੜ੍ਹ ਵਿਖੇ ਪੰਜਾਬੀ ਗਾਇਕ ਕਰਨ ਔਜਲਾ ਦੇ ਲਾਈਵ ਕੰਸਰਟ ਸ਼ੋਅ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸ਼ੋਅ ਲਈ ਸੈਕਟਰ-34 ’ਚ 10 ਕਾਮਨ ਪਾਰਕਿੰਗ ਏਰੀਆ ਬਣਾਏ ਗਏ ਹਨ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਾਹਨਾਂ ਦੀ ਪਾਰਕਿੰਗ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਰਿਸਟ ਬੈਂਡ ਦੇ ਕਲਰ ਕੋਡਿੰਗ ਤੇ ਪਾਰਕਿੰਗ ਸਥਾਨਾਂ ਦੀ ਕਲਰ ਕੋਡਿੰਗ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਪਾਰਕਿੰਗ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਆਧਾਰ ’ਤੇ ਉਪਲਬਧ ਹੋਵੇਗੀ। ਟਰੈਫਿਕ ਪੁਲਿਸ ਨੇ ਲੋਕਾਂ ਨੂੰ ਸਮਾਰੋਹ ਦੌਰਾਨ ਟਰੈਫਿਕ ਪਾਬੰਦੀਆਂ ਤੇ ਡਾਇਵਰਸ਼ਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ : Punjab Weather: ਪੰਜਾਬ ਵਾਸੀ ਹੋ ਜਾਣ ਸਾਵਧਾਨ, ਯਾਤਰਾ ਕਰਨ ਤੋਂ ਪਹਿਲਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ……

ਸ਼ਾਮ 5:00 ਵਜੇ ਤੋਂ ਰਾਤ 10:00 ਵਜੇ ਤੱਕ ਐਂਟਰੀ ਬੰਦ | Traffic Police

ਸ਼ਾਮ 5:00 ਵਜੇ ਤੋਂ ਰਾਤ 10:00 ਵਜੇ ਤੱਕ ਸੈਕਟਰ-33/34 ਲਾਈਟ ਪੁਆਇੰਟ ਤੋਂ ਪੋਲਕਾ ਮੋਡ ਤੇ 34/35 ਲਾਈਟ ਪੁਆਇੰਟ ਤੋਂ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਸਿਰਫ਼ ਸੰਗੀਤਕ ਸਮਾਰੋਹ ਦੇ ਟਿਕਟ ਧਾਰਕਾਂ ਦੇ ਵਾਹਨਾਂ ਨੂੰ ਹੀ ਇਜਾਜ਼ਤ ਹੋਵੇਗੀ।