ਜਵਾਹਰ ਨਵੋਦਿਆ ਵਿਦਿਆਲਿਆ ਲਈ ਦਾਖਲਾ ਪ੍ਰੀਖਿਆ 30 ਅਪ੍ਰੈਲ ਨੂੰ

jawahar navodayas

ਰੋਲ ਨੰਬਰ ਵੇਬਸਾਇਟ ਤੋਂ ਕਰ ਸਕਦੇ ਹੋ ਡਾਊਨਲੋਡ

(ਰਜਨੀਸ਼ ਰਵੀ) ਫਾਜਿ਼ਲਕਾ। ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਿੰਸੀਪਲ ਅਸ਼ੋਕ ਵਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਮਿਤੀ 30.04.2022 ਨੂੰ ਜ਼ਿਲ੍ਹੇ ਦੇ 32 ਪ੍ਰੀਖਿਆ ਕੇਂਦਰਾਂ ਵਿੱਚ ਹੋਵੇਗੀ।

ਇਸ ਲਈ ਬੱਚਿਆਂ ਦੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਾਖਲਾ ਕਾਰਡ (ਰੋਲ ਨੰਬਰ) ਡਾਊਨਲੋਡ ਕਰ ਲੈਣ। ਦਾਖਲਾ ਕਾਰਡਾ ਨਵੋਦਿਆ ਵਿਦਿਆਲਿਆ ਸਮਿਤੀ ਹੈੱਡਕੁਆਰਟਰ ਨੋਇਡਾ ਦੀ ਵੈੱਬਸਾਈਟ https://navodaya.gov.in/ ਤੋਂ ਡਾਊਨਲੋਡ ਕਰਕੇ ਉਸ ’ਤੇ ਉਸ ਸਕੂਲ ਦੇ ਹੈੱਡਮਾਸਟਰ ਦੇ ਹਸਤਾਖਰ ਲੈ ਕੇ ਦਾਖਲਾ ਕਾਰਡ ਲਿਆਉਣਾ ਚਾਹੀਦਾ ਹੈ, ਜਿਸ ਵਿਚ ਉਮੀਦਵਾਰ ਪੜ੍ਹ ਰਿਹਾ ਹੈ ਅਤੇ ਹਸਤਾਖ਼ਰ ਦੇ ਨਾਲ ਨਾਲ ਸਬੰਧਿਤ ਸਕੂਲ ਮੁਖੀ ਦੇ ਦਫ਼ਤਰ ਦੀ ਮੋਹਰ ਵੀ ਲਗਵਾਉਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here