ਮਨੁੱਖੀ ਸਿਹਤ ਦਾ ਦੁਸ਼ਮਣ 3 ਕੁਇੰਟਲ ਨਕਲੀ ਦੁੱਧ ਸਮੇਤ ਕਾਬੂ 

Enemy, Human, Health, Control, 3 Quintals Artificial, Milk

ਨਕਲੀ ਦੁੱਧ ਤਿਆਰ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ ‘ਚ ਕੀਤਾ ਬਰਾਮਦ

ਬਰਨਾਲਾ/ਹੰਡਿਆਇਆ (ਜੀਵਨ ਰਾਮਗੜ੍ਹ/ਸੁਮਿਤ ਗੁਪਤਾ/ਸੱਚ ਕਹੂੰ ਨਿਊਜ਼) ਨਕਲੀ ਦੁੱਧ ਬਣਾ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਨੁੱਖੀ ਸਿਹਤ ਦੇ ਇੱਕ ਦੁਸ਼ਮਣ ਨੂੰ ਜਿਲ੍ਹਾ ਸਿਹਤ ਵਿਭਾਗ ਅਤੇ ਸੀਆਈਏ ਦੀ ਟੀਮ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਕੋਲੋਂ 290 ਕਿਲੋਗਰਾਮ ਦੁੱਧ ਅਤੇ ਨਕਲੀ ਦੁੱਧ ਤਿਆਰ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ ‘ਚ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਰਾਜ ਕੁਮਾਰ ਤੇ ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਵਿੱਢੀ ਮੁਹਿੰਮ ਤਹਿਤ ਅੱਜ ਉਸ ਸਮੇਂ ਸਫ਼ਲਤਾ ਮਿਲੀ ਜਦ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਅਤੇ ਸਿਹਤ ਵਿਭਾਗ ਦੇ ਸਾਂਝੇ ਆਪਰੇਸ਼ਨ ਦੌਰਾਨ ਨਕਲ ਦੁੱਧ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।

ਨਕਲੀ ਦੁੱਧ ਤਿਆਰ ਕਰਕੇ ਗੈਰਕਾਨੂੰਨੀ ਕਰਦਾ ਸੀ ਧੰਦਾ

ਉਨ੍ਹਾਂ ਦੱਸਿਆ ਕਿ ਸੂਚਨਾ ਮੁਤਾਬਿਕ ਮੁਲਜ਼ਮ ਰਘਵੀਰ ਸਿੰਘ ਉਰਫ ਰਾਮੂ ਵਾਸੀ ਜੰਡਾ ਵਾਲਾ ਰੋਡ ਬਰਨਾਲਾ ਜੋ ਆਪਣੇ ਰਿਹਾਇਸੀ ਘਰ ਵਿੱਚ ਨਕਲੀ ਦੁੱਧ ਤਿਆਰ ਕਰਨ ਦਾ ਧੰਦਾ ਕਰਦਾ ਹੈ। ਨਕਲੀ ਦੁੱਧ ਤਿਆਰ ਕਰਨ ਲਈ ਇਸਦਾ ਹਿੱਸੇਦਾਰ ਅਚਲ ਕੁਮਾਰ ਉਰਫ ਰਾਜੂ ਪੁੱਤਰ ਰਾਕੇਸ਼ ਕੁਮਾਰ ਵਾਸੀ ਸੇਖਾ ਰੋੜ ਗਲੀ ਨੰ: 12 ਨਕਲੀ ਦੁੱਧ ਤਿਆਰ ਕਰਨ ਦਾ ਸਮਾਨ ਦਿੰਦਾ ਹੈ। ਦੋਵੇਂ ਰਲ਼ਕੇ ਨਕਲੀ ਦੁੱਧ ਤਿਆਰ ਕਰਕੇ ਗੈਰਕਾਨੂੰਨੀ ਧੰਦਾ ਕਰ ਰਹੇ ਸਨ। ਜਿੰਨ੍ਹਾਂ ਦੇ ਠਿਕਾਣੇ ‘ਤੇ ਛਾਪਾਮਾਰੀ ਕਰਦਿਆਂ ਅੱਜ ਸਿਹਤ ਮਹਿਕਮੇਂ ਅਤੇ ਸੀਆਈਏ ਦੀ ਟੀਮ ‘ਚ ਡੀਐਚਓ ਡਾ. ਰਾਜ ਕੁਮਾਰ, ਫੂਡ ਸੇਫਟੀ ਅਫ਼ਸਰ ਗੌਰਵ ਕੁਮਾਰ, ਸੀਆਈਏ ਥਾਣੇਦਾਰ ਕੁਲਦੀਪ ਸਿੰਘ ਨੇ ਨਕਲੀ ਦੁੱਧ 290 ਕਿਲੋਗ੍ਰਾਮ ਸਮੇਤ ਇੱਕ ਮੁਲਜ਼ਮ ਰਘਵੀਰ ਸਿੰਘ ਰਾਮੂ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਮੁਲਜ਼ਮ ਫਰਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ 25 ਕਿੱਲੋ ਗੁਲੂਕੋਜ਼ ਪਾਊਡਰ, 23 ਕਿੱਲੋ ਸੁੱਕਾ ਸਕਿਮਡ ਮਿਲਕ ਪਾਊਡਰ, ਇੱਕ ਕੇਨੀ ਪਲਾਸਟਿਕ ਆਰਐਮ ਡੇਢ ਕਿਲੋਗਰਾਮ ਅਤੇ ਚਾਰ ਪੈਕੇਟ ਕਿੰਗਜ਼ ਸੋਇਆਬੀਨ ਤੇਲ ਵੀ ਬਰਾਮਦ ਕਰ ਲਿਆ ਹੈ। ਦੂਜਾ ਮੁਲਜ਼ਮ ਅਚਲ ਕੁਮਾਰ ਦੀ ਭਾਲ ਆਰੰਭ ਕਰ ਦਿੱਤੀ ਹੈ। ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 262 ਤਹਿਤ ਧਾਰਾ 272,273,420 ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰ ਲਿਆ।