ਜੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇੱਕ ਗੈਂਗਸਟਰ ਦੇ ਵੱਜੀ ਗੋਲੀ

Encounter
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ

ਪੁਲਿਸ ਵੱਲੋਂ ਤਿੰਨ ਗੈਂਗਸਟਰ ਕਾਬੂ 

(ਸੱਚ ਕਹੂੰ ਨਿਊਜ਼) ਮੁਹਾਲੀ। Encounter ਬਟਲਾਣਾ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਪੁਲਿਸ ਤੇ ਗੈਂਗਸਟਰਾਂ ਦੌਰਾਨ ਜੰਮ ਕੇ ਗੋਲੀਬਾਰੀ ਹੋਈ। ਇਸ ਦੌਰਾਨ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜਦੋਂਕਿ ਇੱਕ ਗੈਂਗਸ਼ਟਰ ਦੇ ਗੋਲੀ ਵੱਜੀ ਜਿਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹਨਾਂ ਗੈਂਗਸਟਰਾਂ ਨੇ ਇੱਕ ਹੋਟਲ ’ਚ ਪਨਾਹ ਲਈ ਹੋਈ ਸੀ।

ਇਹ ਵੀ ਪੜ੍ਹੋ : ਮੈਂ ਪੰਜਾਬ ਬੋਲਦਾ ਹਾਂ’ ਦੇ ਨਾਂਅ ‘ਤੇ ਰੱਖੀ ਬਹਿਸ ਖਤਮ, ਵਿਰੋਧੀ ਆਗੂਆਂ ਦੀਆਂ ਕੁਰਸੀਆਂ ਰਹੀਆਂ ਖਾਲੀ

ਪੁਲਿਸ ਨੂੰ ਭਿਣਕ ਲੱਗੀ ਸੀ ਇਹ ਗੈਂਗਸਟਰ ਹੋਟਲ ’ਚ ਲੁੱਕੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਮੁਕਾਬਲਾ ਸ਼ੁਰੂ ਹੋ ਗਿਆ। ਪੁਲਿਸ ਵੱਲੋਂ ਇਨ੍ਹਾਂ ਗੈਂਗਸ਼ਟਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਦੌਰਾਨ ਪੰਜਾਬ ’ਚ ਹੋਏ ਕਤਲ ਬਾਰੇ ਵੀ ਇਨਾਂ ਤੋਂ ਪੁਛਗਿਛ ਕੀਤੀ ਜਾਵੇ।