ਹੁਣ ਸ਼ਹਿਰੀ ਬੇਰੋਜ਼ਗਾਰਾਂ ਲਈ ਰੋਜ਼ਗਾਰ ਯੋਜਨਾ

Employment, Plan, Urban, Unemployed

ਯੋਜਨਾ ਲਈ 400 ਕਰੋੜ ਰੁਪਏ ਰੱਖੇ

ਕੋਲਕਾਤਾ, (ਏਜੰਸੀ)। ਪੱਛਮੀ ਬੰਗਾਲ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੀ ਯੋਜਨਾ ਤੋਂ ਬਾਅਦ ਰਾਜ ਸਰਕਾਰ ਹੁਣ ਸ਼ਹਿਰੀ ਖੇਤ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਹੋਰ ਯੋਜਨਾ ਨੂੰ ਅਧਿਸੂਚਿਤ ਕਰੇਗੀ। ਪੇਂਡੂ ਖੇਤਰ ਦੀ ਯੋਜਨਾ ਲਈ ਰਾਜ ਸਰਕਾਰ ਨੇ 300 ਕਰੋੜ ਰੁਪਏ ਦੀ ਰਕਮ ਦੀ ਤਜਵੀਜ ਰੱਖੀ ਸੀ। ਜਾਣਕਾਰੀ ਅਨੁਸਾਰ ਪੇਂਡੂ ਖੇਤਰਾਂ ‘ਚ ਇਸ ਯੋਜਨਾ ‘ਚ ਸਵੈ ਸਹਾਇਤਾ ਸਮੂਹਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਹਨਾਂ ਨੌਜਵਾਨਾਂ ਨੂੰ ਪਸ਼ੂ ਪਾਲਣ ਖੇਤਰ ‘ਚ ਸਿਖਲਾਈ ਦਿੱਤੀ ਜਾਵੇਗੀ ਜਦੋਂ ਕਿ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨੂੰ ਸਾਈਬਰ ਕੈਫੇ ਲਗਾਉਣ, ਕੰਪਿਊਟਰ ਸੈਂਟਰ ਖੋਲ੍ਹਣ ਅਤੇ ਹੋਰ ਗਤੀਵਿਧੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ।

ਇਸ ਯੋਜਨਾ ਨਾਲ ਲਗਭਗ ਇੱਕ ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ‘ਚ ਕੰਮ ਕਾਜ ਸ਼ੁਰੂ ਕਰਨ ‘ਚ ਕਾਫ਼ੀ ਧਨਰਾਸ਼ੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਦੇਖਦੇ ਹੋਏ ਇਸ ਯੋਜਨਾ ਲਈ 400 ਕਰੋੜ ਰੁਪਏ ਵੰਡੇ ਜਾਣਗੇ ਅਤੇ ਸ਼ਹਿਰਾਂ ‘ਚ ਇੱਕ ਲੱਖ ਚੋਣਵੇਂ ਨੌਜਵਾਨਾਂ ਨੂੰ ਦੇਖਦੇ ਪ੍ਰਤੀ ਲਾਭਪਾਤਰ ਨੂੰ 40 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।