ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕ੍ਰਿਸ਼ਮਿਸ-ਡੇ ’ਤੇ ਬੱਚਿਆਂ ਨੂੰ ਗਰਮ ਕੱਪੜੇ, ਖਿਡੌਣੇ ਅਤੇ ਖਾਣ-ਪੀਣ ਦੀ ਸਮੱਗਰੀ ਵੰਡੀ

ਬੱਚਿਆਂ ਨੂੰ ਗਰਮ ਕੱਪੜੇ, ਖਿਡੌਣੇ ਅਤੇ ਖਾਣ-ਪੀਣ ਦੀ ਸਮੱਗਰੀ ਵੰਡੀ

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨਾਲ ਕ੍ਰਿਸਮਸ ਦਾ ਤਿਉਹਾਰ ਉਨ੍ਹਾਂ ਨੂੰ ਖਿਡੌਣੇ ਤੇ ਖਾਣ-ਪੀਣ ਦੀ ਸਮਗਰੀ ਵੰਡ ਕੇ ਮਨਾਇਆ। ਸਾਧ-ਸੰਗਤ ਨੇ ਅੱਜ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ‘ਸਮਾਈਲ ਆਨ ਇਨੋਸੈਂਟ ਫੇਸ’ ’ਤੇ ਅਮਲ ਕਰਦਿਆਂ ਪਵਿੱਤਰ ਕ੍ਰਿਸਮਸ ਦਾ ਤਿਉਹਾਰ ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ, ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਦੇ ਕੇ ਮਨਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਇੰਸਾਂ ਬਲਾਕ ਭੰਗੀਦਾਸ, ਕੇਸਰ ਪਟਵਾਰੀ 15 ਮੈਂਬਰ ਨੇ ਦੱਸਿਆ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਚੱਲਦਿਆਂ ਅੱਜ ਨਵਾਂ ਬੱਸ ਅੱਡਾ ਅਮਲੋਹ ਅਤੇ ਭੱਦਲਥੂਹਾ ਵਿਖੇ ਜ਼ਰੂਰਤਮੰਦ ਬੱਚਿਆਂ ਨੂੰ ਖਿਡੌਣੇ ਤੇ ਖਾਣ-ਪੀਣ ਅਤੇ ਗਰਮ ਕੱਪੜੇ ਦੇ ਕੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ।

ਗੁਰਸੇਵਕ ਇੰਸਾਂ, ਡਾ. ਕੁਲਜੀਵਨ ਟੰਡਨ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ 135 ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ,ਜਿਸ ਨੂੰ ਪੂਰੇ ਵਿਸ਼ਵ ਵਿਚ ਸਾਧ-ਸੰਗਤ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਭੰਗੀਦਾਸ ਰਾਜਿੰਦਰ ਸਿੰਘ ਇੰਸਾਂ, ਜੋਗਿੰਦਰਪਾਲ ਇੰਸਾਂ 15 ਮੈਂਬਰ, ਡਾ. ਕੁਲਜੀਵਨ ਟੰਡਨ 15 ਮੈਂਬਰ, ਜਸਪਾਲ ਸਿੰਘ ਇੰਸਾਂ ਮਲੋਟ ਵਾਲੇ, ਬਲਬੀਰ ਸਿੰਘ ਇੰਸਾਂ, ਗੁਰਸੇਵਕ ਇੰਸਾਂ, ਗੁਰਧਿਆਨ ਇੰਸਾਂ, ਮਾ. ਗੁਰਪਾਲ ਸਿੰਘ ਇੰਸਾਂ, ਚਰਨਜੀਤ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ. ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here